ਜ਼ੋਮੈਟੋ ਦੀ ਸਹਿ-ਸੰਸਥਾਪਕ ਆਕ੍ਰਿਤੀ ਚੋਪੜਾ ਨੇ ਦਿਤਾ ਅਸਤੀਫਾ 

ਏਜੰਸੀ

ਖ਼ਬਰਾਂ, ਵਪਾਰ

13 ਸਾਲਾਂ ਤੋਂ ਕੰਪਨੀ ਨਾਲ ਸਨ

Zomato co-founder Akriti Chopra resigned

ਨਵੀਂ ਦਿੱਲੀ : ਆਨਲਾਈਨ ਰੈਸਟੋਰੈਂਟ ਆਰਡਰਿੰਗ ਪਲੇਟਫਾਰਮ ਜ਼ੋਮੈਟੋ ਦੀ ਸਹਿ-ਸੰਸਥਾਪਕ ਅਤੇ ਮੁੱਖ ਜਨਤਕ ਅਧਿਕਾਰੀ ਆਕ੍ਰਿਤੀ ਚੋਪੜਾ ਨੇ ਅਸਤੀਫਾ ਦੇ ਦਿਤਾ ਹੈ। ਜ਼ੋਮੈਟੋ ਨੇ ਸ਼ੁਕਰਵਾਰ  ਨੂੰ ਰੈਗੂਲੇਟਰੀ ਫਾਈਲਿੰਗ ’ਚ ਕਿਹਾ ਕਿ ਆਕ੍ਰਿਤੀ ਨੇ ਅਪਣੇ  ਹੋਰ ਹਿੱਤਾਂ ਨੂੰ ਪੂਰਾ ਕਰਨ ਲਈ ਅਸਤੀਫਾ ਦਿਤਾ ਹੈ। ਉਨ੍ਹਾਂ ਦਾ ਅਸਤੀਫਾ 27 ਸਤੰਬਰ 2024 ਤੋਂ ਲਾਗੂ ਹੋ ਗਿਆ ਹੈ। 

ਉਹ 13 ਸਾਲਾਂ ਤੋਂ ਕੰਪਨੀ ਨਾਲ ਸਨ। ਜ਼ੋਮੈਟੋ ਦੇ ਮੁੱਖ ਵਿੱਤੀ ਅਧਿਕਾਰੀ (ਸੀ.ਐਫ.ਓ.) ਵਜੋਂ ਅਪਣੀ ਪਿਛਲੀ ਭੂਮਿਕਾ ’ਚ, ਉਨ੍ਹਾਂ ਨੇ  ਇਸ ਦੀਆਂ ਕਾਨੂੰਨੀ ਅਤੇ ਵਿੱਤ ਟੀਮਾਂ ਦੀ ਸਥਾਪਨਾ ਅਤੇ ਵਿਸਥਾਰ ’ਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ। 

ਜ਼ੋਮੈਟੋ ਦੀ ਇਕ ਹੋਰ ਸਹਿ-ਸੰਸਥਾਪਕ ਗੁੰਜਨ ਪਾਟੀਦਾਰ ਨੇ ਵੀ ਪਿਛਲੇ ਸਾਲ ਜਨਵਰੀ ਵਿਚ ਅਸਤੀਫਾ ਦੇ ਦਿਤਾ ਸੀ। ਉਸ ਸਮੇਂ ਉਹ ਚੀਫ ਟੈਕਨੋਲੋਜੀ ਅਫਸਰ ਵਜੋਂ ਕੰਮ ਕਰ ਰਹੀ ਸੀ। ਇਸ ਤੋਂ ਪਹਿਲਾਂ ਨਵੰਬਰ 2022 ’ਚ ਇਕ ਹੋਰ ਸਹਿ-ਸੰਸਥਾਪਕ ਮੋਹਿਤ ਗੁਪਤਾ ਨੇ ਵੀ ਜ਼ੋਮੈਟੋ ਤੋਂ ਵੱਖ ਹੋ ਗਏ ਸਨ।