Onion Price Hike: ਤਿਉਹਾਰੀ ਸੀਜ਼ਨ ਵਿਚ ਇਕ ਵਾਰ ਫਿਰ ਤੋਂ ਰਵਾਏਗਾ ਪਿਆਜ਼, ਕੀਮਤਾਂ ਵਿਚ ਹੋਇਆ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

Onion Price Hike: ਇਕ ਕਿਲੋ ਪਿਆਜ਼ ਦੀ ਕੀਮਤ ਹੋਏ 45 ਰੁਪਏ

photo

Onion Price Hike Latest News in Punjabi:  ਦੇਸ਼ ਭਰ ਵਿਚ ਪਿਆਜ਼ ਦੀ ਪ੍ਰਚੂਨ ਕੀਮਤ ਵਿਚ ਸਿਰਫ਼ ਇਕ ਹਫ਼ਤੇ ਵਿਚ 7 ​​ਰੁਪਏ ਪ੍ਰਤੀ ਕਿਲੋ ਦੇ ਵਾਧੇ ਨੇ  ਆਮ ਆਦਮੀ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਤਿਉਹਾਰੀ ਸੀਜ਼ਨ ਦੌਰਾਨ ਪਿਆਜ਼ ਦੀਆਂ ਕੀਮਤਾਂ ਨੂੰ ਵਧਣ ਤੋਂ ਰੋਕਣ ਲਈ ਸਰਕਾਰ ਨੇ ਹੁਣ ਤਿਆਰੀ ਸ਼ੁਰੂ ਕਰ ਦਿਤੀ ਹੈ।

ਇਹ ਵੀ ਪੜ੍ਹੋ: Malerkotla News: ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਪਰਿਵਾਰ ਦੀ ਆਖ਼ਰੀ ਬੇਗ਼ਮ ਦਾ ਹੋਇਆ ਦਿਹਾਂਤ 

ਤਿਉਹਾਰੀ ਸੀਜ਼ਨ ਦੌਰਾਨ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਪ੍ਰਚੂਨ ਬਾਜ਼ਾਰਾਂ 'ਚ ਪਿਆਜ਼ ਦੀ ਵਿਕਰੀ ਵਧਾਏਗੀ। ਦੀਵਾਲੀ ਦੇ ਆਸ-ਪਾਸ ਸਰਕਾਰ ਬਫਰ ਸਟਾਕ ਨਾਲੋਂ ਜ਼ਿਆਦਾ ਪਿਆਜ਼ ਬਾਜ਼ਾਰ 'ਚ ਵੇਚੇਗੀ ਤਾਂ ਜੋ ਕੀਮਤਾਂ ਕੰਟਰੋਲ 'ਚ ਰਹਿਣ।

ਇਹ ਵੀ ਪੜ੍ਹੋ: Petrol Diesel Price: ਪੰਜਾਬ ਸਮੇਤ ਇਨ੍ਹਾ ਸੂਬਿਆਂ ਵਿਚ ਸਸਤਾ ਹੋਇਆ ਪੈਟਰੋਲ

ਪਿਛਲੇ ਇੱਕ ਹਫ਼ਤੇ ਤੋਂ ਪਿਆਜ਼ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇੱਕ ਹਫ਼ਤਾ ਪਹਿਲਾਂ ਜਿੱਥੇ ਪਿਆਜ਼ ਪ੍ਰਚੂਨ ਬਾਜ਼ਾਰ ਵਿੱਚ 33 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਉਪਲਬਧ ਸੀ, ਉਥੇ 26 ਅਕਤੂਬਰ ਨੂੰ ਇਸ ਦਾ ਰੇਟ ਔਸਤਨ 40 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ। ਸਰਕਾਰ ਨੇ ਇਸ ਤੋਂ ਪਹਿਲਾਂ ਵੀ ਪਿਆਜ਼ ਦੇ ਭਾਅ ਵਧਣ ਤੋਂ ਰੋਕਣ ਲਈ ਕਈ ਕਦਮ ਚੁੱਕੇ ਸਨ ਪਰ ਫਿਰ ਵੀ ਪਿਆਜ਼ ਦੀਆਂ ਕੀਮਤਾਂ 'ਚ ਵਾਧਾ ਜਾਰੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਮੰਗ ਅਤੇ ਸਪਲਾਈ ਵਿਚ ਵੱਡਾ ਪਾੜਾ ਹੈ, ਜਿਸ ਕਾਰਨ ਕੀਮਤਾਂ ਵਧ ਰਹੀਆਂ ਹਨ।

(For more news apart from Onion Price Hike Latest News in Punjabi, stay tuned to Rozana Spokesman)