ਫਟੇ ਹੋਏ ਨੋਟਾਂ ਨੂੰ ਫ੍ਰੀ ‘ਚ ਬਦਲ ਰਿਹਾ ਹੈ SBI, ਪੜ੍ਹੋ ਪੂਰੀ ਖ਼ਬਰ

ਏਜੰਸੀ

ਖ਼ਬਰਾਂ, ਵਪਾਰ

ਜਾਣੋ ਕਿਹੜੇ ਨੋਟਾਂ ਨੂੰ ਬਦਲਿਆ ਜਾ ਸਕਦਾ ਹੈ

File

ਨਵੀਂ ਦਿੱਲੀ- ਕੀ ਤੁਹਾਡੇ ਕੋਲ ਕੋਈ ਫਟਿਆ ਹੋਇਆ ਨੋਟ ਹੈ, ਜਿਸ ਨੂੰ ਲੈ ਕੇ ਤੁਸੀਂ ਚਿੰਤਤ ਹੋ? ਜੇ ਅਜਿਹਾ ਹੈ, ਤਾਂ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ ਨੇ ਤੁਹਾਡੀ ਇਸ ਚਿੰਤਾ ਨੂੰ ਦੂਰ ਕਰ ਦਿੱਤਾ ਹੈ। ਜੇ ਤੁਸੀਂ ਐਸਬੀਆਈ ਦੇ ਗਾਹਕ ਹੋ, ਤਾਂ ਤੁਸੀਂ ਫਟੇ ਹੋਏ ਨੋਟਾਂ ਨੂੰ ਮੁਫਤ ਵਿੱਚ ਬਦਲਾ ਸਕਦੇ ਹੋ। ਇਕ ਗਾਹਕ 20 ਨੋਟਾਂ ਨੂੰ ਮੁਫਤ ਵਿਚ ਬਦਲਾ ਸਕਦਾ ਹੈ, ਪਰ ਇਨ੍ਹਾਂ ਨੋਟਾਂ ਦੀ ਕੀਮਤ 5,000 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਪੁਰਾਣੇ ਨੋਟਾਂ ਨੂੰ ਬਦਲਣ ਦੀ ਪੂਰੀ ਜਾਣਕਾਰੀ ਤਹਾਨੂੰ ਐਸਬੀਆਈ ਦੀ ਵੈਬਸਾਈਟ ‘ਤੇ ਮਿਲ ਜਾਵੇਗੀ। ਜੇ ਤੁਸੀਂ 20 ਤੋਂ ਵੱਧ ਨੋਟ ਬਦਲਦੇ ਹੋ, ਤਾਂ ਤੁਹਾਡੇ ਤੋਂ ਪ੍ਰਤੀ ਨੋਟ 2 ਰੁਪਏ ਜਾਂ 1000 ਰੁਪਏ ਦੇ ਨੋਟਾਂ 'ਤੇ 5 ਰੁਪਏ ਵਸੂਲ ਕੀਤੇ ਜਾਣਗੇ। ਇਸ ਤੋਂ ਇਲਾਵਾ ਜੀਐਸਟੀ ਵੀ ਲਗਾਇਆ ਜਾਵੇਗਾ। ਇੱਥੇ ਇਹ ਧਿਆਨ ਵਿੱਚ ਰੱਖਣਾ ਹੈ ਕਿ ਜੇ ਬੈਂਕ ਨੂੰ ਲੱਗਦਾ ਹੈ ਕਿ ਕਿਸੇ ਕਿਸਮ ਦੀ ਧੋਖਾਧੜੀ ਲਈ ਬੈਂਕਾਂ ਦੇ ਨਾਲ ਛੇੜਛਾੜ ਕੀਤੀ ਗਈ ਹੈ।

ਤਾਂ ਅਜਿਹੇ ਨੋਟਾਂ ਦਾ ਆਦਾਨ-ਪ੍ਰਦਾਨ ਨਹੀਂ ਕੀਤਾ ਜਾਵੇਗਾ। ਅਜਿਹੀ ਸਥਿਤੀ ਵਿੱਚ, ਇਹ ਯਾਦ ਰੱਖੋ ਕਿ ਕਿਸੇ ਹੋਰ ਵਿਅਕਤੀ ਤੋਂ ਫਟਿਆ ਨੋਟ ਲੈ ਬੈਂਕ ਨਾ ਜਾਓ। ਜੇ ਕੋਈ ਨੋਟ ਲੰਬੇ ਸਮੇਂ ਤਕ ਵਰਤੋਂ ਕਰਨ ਕਾਰਨ ਖਰਾਬ ਸਥਿਤੀ ਵਿਚ ਆ ਗਿਆ ਹੈ। ਜਾਂ ਕੁਝ ਹਿੱਸਾ ਕਮਜ਼ੋਰ ਹੁੰਦਾ ਜਾ ਰਿਹਾ ਹੈ ਤਾਂ ਇਹ ਇਕ ਬੁਰਾ ਨੋਟ ਮੰਨਿਆ ਜਾਂਦਾ ਹੈ।

ਇਸ ਤੋਂ ਇਲਾਵਾ, ਤੁਸੀਂ ਬੈਂਕ ਵਿਚ ਉਹ ਨੋਟ ਵੀ ਬਦਲਾ ਸਕਦੇ ਹੋ ਜਿਨ੍ਹਾਂ ਦੇ ਦੋ ਜਾਂ ਵਧੇਰੇ ਟੁਕੜੇ ਹਨ। ਪਰ ਤੁਹਾਡੇ ਕੋਲ ਸਾਰੇ ਹਿੱਸੇ ਸੁਰੱਖਿਅਤ ਹੋਣ। ਜੇ ਨੋਟ ਦਾ ਕੋਈ ਹਿੱਸਾ ਗੁੰਮ ਪਾਇਆ ਜਾਂਦਾ ਹੈ ਤਾਂ ਇਸ ਨੂੰ ਬੈਂਕ ਨਹੀਂ ਲਵੇਗਾ। ਜੇ ਤੁਸੀਂ ਅਜਿਹੇ ਕਿਸੇ ਨੋਟ ਨੂੰ ਬੈਂਕ ਤੋਂ ਬਦਲਾਉਣ ਪਹੁੰਚੇ ਹੋਂ, ਜਿਸ ‘ਤੇ ਕੋਈ ਰਾਜਨੀਤਿਕ ਸੁਨੇਹਾ ਲਿਖਿਆ ਹੋਇਆ ਹੈ।

ਤਾਂ ਬੈਂਕ ਇਸ ਨੂੰ ਨਹੀਂ ਬਦਲੇਗਾ। ਇਹ ਹੀ ਨਹੀਂ ਉਸ ਨੋਟ ਦੀ ਮਾਨਤਾ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ। ਜੇ ਨੋਟ ਵਿਚ ਲਿਖੇ ਨੰਬਰਾਂ ਨਾਲ ਕੁਝ ਛੇੜਛਾੜ ਕੀਤੀ ਗਈ ਹੈ, ਤਾਂ ਇਸ ਨੂੰ ਵੀ ਨਹੀਂ ਬਦਲਿਆ ਜਾ ਸਕਦਾ। ਇਸ ਤੋਂ ਇਲਾਵਾ, ਜੇ ਬੈਂਕ ਨੂੰ ਲੱਗਦਾ ਹੈ ਕਿ ਨੋਟ ਸ਼ਰਾਰਤੀ ਢੰਗ ਨਾਲ ਕੱਟਿਆ ਗਿਆ ਹੈ ਤਾਂ ਇਸ ਨੂੰ ਵੀ ਨਹੀਂ ਬਦਲਿਆ ਜਾ ਸਕਦਾ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।