CBDT ਨੇ ਆਧਾਰ ਨੂੰ PAN ਨਾਲ ਲਿੰਕ ਕਰਨ ਦੀ ਸਮਾਂ ਸੀਮਾ ਵਧਾਈ
ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ) ਨੇ PAN ਨੂੰ ਆਧਾਰ ਨਾਲ ਜੋੜਨ ਦੀ ਸਮਾਂ ਸੀਮਾ ਨੂੰ ਵਧਾ ਕੇ 30 ਜੂਨ ਕਰ ਦਿਤੀ ਹੈ। ਕਰ ਵਿਭਾਗ ਦੇ ਨੀਤੀ ਬਣਾਉਣ ਵਾਲੇ ਵਿਭਾਗ ਨੇ..
ਨਵੀਂ ਦਿੱਲੀ: ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ) ਨੇ PAN ਨੂੰ ਆਧਾਰ ਨਾਲ ਜੋੜਨ ਦੀ ਸਮਾਂ ਸੀਮਾ ਨੂੰ ਵਧਾ ਕੇ 30 ਜੂਨ ਕਰ ਦਿਤੀ ਹੈ। ਕਰ ਵਿਭਾਗ ਦੇ ਨੀਤੀ ਬਣਾਉਣ ਵਾਲੇ ਵਿਭਾਗ ਨੇ ਇਸ ਸਮਾਂ ਸੀਮਾ ਨੂੰ ਵਧਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਹੁਣ ਤਕ ਇਹ ਸਮਾਂ ਸੀਮਾ 31 ਮਾਰਚ ਸੀ। ਆਦੇਸ਼ 'ਚ ਕਿਹਾ ਗਿਆ ਹੈ ਕਿ ਇਨਕਮ ਟੈਕਸ ਰਿਟਰਨ ਫ਼ਾਈਲ ਕਰਨ ਲਈ ਆਧਾਰ - PAN ਨੂੰ ਜੋੜਨ ਦੀ ਸਮਾਂ ਸੀਮਾ ਵਧਾਈ ਜਾ ਰਹੀ ਹੈ।
ਸੁਪਰੀਮ ਕੋਰਟ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਆਧਾਰ ਨੂੰ ਵਖਰੀ ਸੇਵਾਵਾਂ ਨਾਲ ਲਿੰਕ ਕਰਨ ਦੀ ਸਮਾਂ ਸੀਮਾ 31 ਮਾਰਚ ਤੋਂ ਵਧਾਉਣ ਦਾ ਆਦੇਸ਼ ਦਿਤਾ ਸੀ। ਮੰਨਿਆ ਜਾ ਰਿਹਾ ਹੈ ਕਿ CBDT ਦਾ ਤਾਜ਼ਾ ਆਦੇਸ਼ ਸੁਪਰੀਮ ਕੋਰਟ ਦੇ ਆਧਾਰ 'ਤੇ ਦਿਤੇ ਗਏ ਆਦੇਸ਼ ਦੇ ਮੱਦੇਨਜ਼ਰ ਆਇਆ ਹੈ।
ਇਹ ਚੌਥਾ ਮੌਕਾ ਹੈ ਕਿ ਜਦੋਂ ਸਰਕਾਰ ਨੇ ਲੋਕਾਂ ਨੂੰ ਅਪਣੇ ਸਥਾਈ ਅਕਾਊਂਟ ਨੰਬਰ (PAN) ਨੂੰ ਬਾਇਉਮੈਟਰਿਕ ਪਹਿਚਾਣ ਆਧਾਰ ਨਾਲ ਜੋੜਨ ਦੀ ਸਮਾਂ ਸੀਮਾ ਵਧਾਈ ਹੈ। ਸਰਕਾਰ ਨੇ ਇਨਕਮ ਰਿਟਰਨ ਦਾਖ਼ਲ ਕਰਨ ਅਤੇ ਨਵਾਂ PAN ਲੈਣ ਲਈ ਆਧਾਰ ਨੰਬਰ ਨੂੰ ਦੇਣਾ ਲਾਜ਼ਮੀ ਕਰ ਦਿਤਾ ਹੈ।
5 ਮਾਰਚ ਤਕ ਦੇ ਅਪਡੇਟਿਡ ਡਾਟਾ ਮੁਤਾਬਕ, ਕੁਲ 33 ਕਰੋਡ਼ PAN ਕਾਰਡ 'ਚੋਂ 16.65 ਕਰੋਡ਼ ਨੂੰ ਲਿੰਕ ਕੀਤਾ ਜਾ ਚੁਕਿਆ ਹੈ। ਆਧਾਰ ਨੂੰ PAN ਨਾਲ ਲਿੰਕ ਕਰਨ ਦੀ ਸਮਾਂ ਸੀਮਾ 31 ਜੁਲਾਈ, 2017, 31 ਅਗੱਸਤ, 2017 ਅਤੇ 31 ਦਸੰਬਰ 2017 ਦੇ ਬਾਅਦ ਹੁਣ ਚੌਥੀ ਵਾਰ ਵਧਾਈ ਗਈ ਹੈ।