ਜੈਟ ਏਅਰਵੇਜ਼ ਕਰਮਚਾਰੀਆਂ ਦੀ ਮਾਰਚ ਦੀ ਤਨਖ਼ਾਹ ਰੁਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਘਰੇਲੂ ਏਅਰਲਾਈਨਜ਼ ਜੈੱਟ ਏਅਰਵੇਜ਼ ਦੇ ਇਕ ਹਜ਼ਾਰ ਤੋਂ ਜ਼ਿਆਦਾ ਕਰਮਚਾਰੀਆਂ ਨੂੰ ਮਾਰਚ ਮਹੀਨੇ ਦੀ ਤਨਖ਼ਾਹ ਸਮੇਂ ਤੇ ਨਹੀਂ ਮਿਲ ਸਕੇਗੀ। ਏਅਰਲਾਈਨਜ਼ ਨੇ ਕਰਮਚਾਰੀਆਂ ਦੇ..

Jet Airways

ਨਵੀਂ ਦਿੱਲੀ: ਘਰੇਲੂ ਏਅਰਲਾਈਨਜ਼ ਜੈੱਟ ਏਅਰਵੇਜ਼ ਦੇ ਇਕ ਹਜ਼ਾਰ ਤੋਂ ਜ਼ਿਆਦਾ ਕਰਮਚਾਰੀਆਂ ਨੂੰ ਮਾਰਚ ਮਹੀਨੇ ਦੀ ਤਨਖ਼ਾਹ ਸਮੇਂ ਤੇ ਨਹੀਂ ਮਿਲ ਸਕੇਗੀ। ਏਅਰਲਾਈਨਜ਼ ਨੇ ਕਰਮਚਾਰੀਆਂ ਦੇ ਨਾਲ ਇਨਟਰਨਲ ਕੰਮਿਊਨਿਕੇਸ਼ਨ 'ਚ ਕਿਹਾ ਕਿ ਇਹ ਸੱਭ ਅਜਿਹੇ ਹਾਲਾਤਾਂ ਦੇ ਚਲਦਿਆਂ ਹੋਇਆ ਹੈ, ਜਿਸ 'ਤੇ ਉਸ ਦਾ ਕਾਬੂ ਨਹੀਂ ਹੈ। ਇਸ ਦੇ ਚਲਦੇ ਮਾਰਚ ਦੀ ਤਨਖ਼ਾਹ ਦਾ ਵੰਡ ਟਾਲ ਦਿਤਾ ਗਿਆ ਹੈ। 

ਪਾਈਲਟ, ਕੈਬਿਨ ਕਰੂ ਨੂੰ 10 ਅਪ੍ਰੈਲ ਨੂੰ ਮਿਲੇਗੀ ਤਨਖ਼ਾਹ 
ਏਅਰਲਾਇੰਸ ਮੁਤਾਬਕ, ਪਾਈਲਟ, ਕੈਬਿਨ ਕਰੂ ਅਤੇ ਇੰਜੀਨੀਅਰਾਂ ਨੂੰ ਤਨਖ਼ਾਹ 10 ਅਪ੍ਰੈਲ ਨੂੰ ਮਿਲੇਗੀ। ਉਥੇ ਹੀ,  ਕੰਪਨੀ ਦੇ ਹੋਰ ਦੂਜੇ ਕਰਮਚਾਰੀਆਂ ਨੂੰ 3 ਅਪ੍ਰੈਲ ਨੂੰ ਤਨਖ਼ਾਹ ਦਾ ਭੁਗਤਾਨ ਕੀਤਾ ਜਾਵੇਗਾ। ਹਾਲਾਂਕਿ ਜਦੋਂ ਜੈਟ ਏਅਰਵੇਜ਼ ਤੋਂ ਤਨਖ਼ਾਹ ਦੇਣ 'ਚ ਦੇਰੀ ਦਾ ਕਾਰਨ ਪੁਛਿਆ ਤਾਂ ਕੰਪਨੀ ਨੇ ਦੱਸਣ ਤੋਂ ਇਨਕਾਰ ਕਰ ਦਿਤਾ। ਜੈਟ ਏਅਰਵੇਜ਼ ਦੇ ਇਕ ਬੁਲਾਰੇ ਨੇ ਕਿਹਾ ਕਿ ਜੈਟ ਏਅਰਵੇਜ਼ ਕੰਪਨੀ ਦੇ ਅੰਦਰੂਨੀ ਮਾਮਲਿਆਂ 'ਤੇ ਟਿੱਪਣੀ ਨਹੀਂ ਕਰਦਾ।  

ਏਅਰ ਇੰਡੀਆ ਨੂੰ ਖ਼ਰੀਦਣ ਦੀ ਦੋੜ 'ਚ ਸ਼ਾਮਲ ਹੈ ਜੈਟ 
ਜੈਟ ਏਅਰਵੇਜ਼ ਦੇਸ਼ ਦੀ ਸੱਭ ਤੋਂ ਪੁਰਾਣੀ ਪ੍ਰਾਇਵੇਟ ਏਅਰਲਾਈਨ ਕੰਪਨੀ ਹੈ। ਇਹ ਸਰਕਾਰੀ ਏਅਰਲਾਈਨਜ਼ ਕੰਪਨੀ ਏਅਰ ਇੰਡੀਆ ਨੂੰ ਖਰੀਦਣ ਦੀ ਹੋੜ 'ਚ ਸ਼ਾਮਿਲ ਹੋਣ 'ਤੇ ਵਿਚਾਰ ਕਰ ਰਹੀ ਹੈ। ਜੈਟ ਏਅਰਵੇਜ਼ ਗਰੁਪ ਦੇ ਬੇੜੇ 'ਚ ਫਿਲਹਾਲ 120 ਏਅਰਕਰਾਫ਼ਟ ਹਨ। ਇਸ 'ਚ ਬੋਇੰਗ 777-300 ਈਆਰ, ਏਅਰਬਸ ਏ330-200/300,  ਨੈਕ‍ਸ‍ਟ ਜੇਨ ਬੋਇੰਗ 737 ਅਤੇ ਏਟੀਆਰ 72-500/600 ਜਹਾਜ਼ ਸ਼ਾਮਲ ਹਨ।