ਸੈਂਸੈਕਸ 200 ਅੰਕ ਡਿਗਿਆ, ਨਿਫ਼ਟੀ 10125 ਹੇਠਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਗਲੋਬਲ ਮਾਰਕੀਟ ਤੋਂ ਮਿਲੇ ਨਕਾਰਾਤਮਕ ਸੰਕੇਤਾਂ ਅਤੇ ਐਫ਼ਐਂਡਓ ਦੀ ਸਮਾਪਤੀ ਦੇ ਦਿਨ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ।

Sensex

ਨਵੀਂ ਦਿੱਲੀ: ਗਲੋਬਲ ਮਾਰਕੀਟ ਤੋਂ ਮਿਲੇ ਨਕਾਰਾਤਮਕ ਸੰਕੇਤਾਂ ਅਤੇ ਐਫ਼ਐਂਡਓ ਦੀ ਸਮਾਪਤੀ ਦੇ ਦਿਨ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ। ਸ਼ੁਰੂਆਤੀ ਕੰਮਕਾਜ 'ਚ ਸੈਂਸੈਕਸ 200 ਅੰਕਾਂ ਤੋਂ ਜ਼ਿਆਦਾ ਟੁੱਟ ਗਿਆ ਹੈ। ਉਥੇ ਹੀ ਨਿਫ਼ਟੀ 10,125 ਹੇਠਾਂ ਫ਼ਿਸਲ ਗਿਆ ਹੈ। ਸੈਕਟੋਰਲ ਇਨਡੈਕਸ ਦੀ ਗੱਲ ਕਰੀਏ ਤਾਂ ਐਨਐਸਈ 'ਤੇ ਬੈਂਕ, ਮੈਟਲ ਸਮੇਤ ਸਾਰੇ ਇਨਡੈਕਸ ਲਾਲ ਨਿਸ਼ਾਨ 'ਚ ਕੰਮਕਾਜ ਕਰਦੇ ਦਿਖ ਰਹੇ ਹਨ। 

ਇਸ ਤੋਂ ਪਹਿਲਾਂ ਸੈਂਸੈਕਸ 76 ਪੁਆਇੰਟਸ ਡਿਗ ਕੇ 33,098 ਅੰਕ 'ਤੇ ਖੁਲ੍ਹਿਆ। ਉਥੇ ਹੀ ਨਿਫ਼ਟੀ ਦੀ ਸ਼ੁਰੁਆਤ 41 ਅੰਕ ਦੀ ਕਮਜ਼ੋਰੀ ਨਾਲ 10,144 ਦੇ ਪੱਧਰ 'ਤੇ ਹੋਈ।  

ਮਿਡਕੈਪ, ਸਮਾਲਕੈਪ ਸ਼ੇਅਰਾਂ 'ਚ ਕਮਜ਼ੋਰੀ
ਸ਼ੁਰੂਆਤੀ ਕੰਮ-ਕਾਜ 'ਚ ਲਾਰਜਕੈਪ ਸ਼ੇਅਰਾਂ ਨਾਲ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। ਬੀਐਸਈ ਦਾ ਮਿਡਕੈਪ ਇਨਡੈਕਸ 0.61 ਫ਼ੀ ਸਦੀ ਡਿਗਿਆ ਹੈ, ਜਦੋਂ ਕਿ ਬੀਐਸਈ ਦੇ ਸਮਾਲਕੈਪ ਇਨਡੈਕਸ 'ਚ 0.68 ਫ਼ੀ ਸਦੀ ਦੀ ਗਿਰਾਵਟ ਹੋਈ ਹੈ। 

ਮਿਡਕੈਪ ਸ਼ੇਅਰਾਂ 'ਚ ਬਰਜ਼ਰ ਪੇਂਟਸ, ਪੀਐਨਬੀ ਹਾਊਸਿੰਗ, ਉਬਰਾਏ ਰਿਐਲਟੀ, ਬਾਔਕਾਨ, ਬਾਇਰ ਕਰਾਪ,  ਨੈਟਕੋ ਫ਼ਾਰਮਾ, ਇਮਾਮੀ ਲਿਮਟਿਡ, ਕਾਨਕੋਰ, ਆਈਆਈਐਫ਼ਐਲ, ਜੀਐਸਕੇ ਕੰਜ਼ੀਊਮਰ 0.65-3.04 ਫ਼ੀ ਸਦੀ ਤਕ ਵਧੇ ਹਨ ਪਰ ਵਕਰਾਂਗੀ, ਆਈਡੀਬੀਆਈ, ਆਰਕਾਮ, ਅਡਾਨੀ ਪਾਵਰ, ਡਾਲਮੀਆ ਭਾਰਤ, ਜਿੰਦਲ ਸਟੀਲ,  ਇੰਡੀਅਨ ਬੈਂਕ, ਸੈਂਟਰਲ ਬੈਂਕ, ਟੋਰੈਂਟ ਪਾਵਰ, ਸੇਲ ਅਤੇ ਅਜੰਤਾ ਫ਼ਾਰਮਾ 4.98-2.11 ਫ਼ੀ ਸਦੀ ਤਕ ਡਿੱਗੇ।