ਕੋਰੋਨਾ ਸੰਕਟ: RBI ਦੇ ਐਲਾਨ ਤੋਂ ਬਾਅਦ SBI ਦਾ ਵੱਡਾ ਫੈਸਲਾ, ਗਾਹਕਾਂ ਨੂੰ ਮਿਲੇਗੀ ਰਾਹਤ

ਏਜੰਸੀ

ਖ਼ਬਰਾਂ, ਵਪਾਰ

ਐਸਬੀਆਈ ਨੇ ਈਐਮਆਈ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਐਸਬੀਆਈ ਨੇ ਕਰਜ਼ਦਾਰਾਂ ਦੀ ਈਐਮਆਈ ਦੀਆਂ ਤਿੰਨ ਕਿਸ਼ਤਾਂ ਨੂੰ ਟਾਲ ਦਿੱਤਾ ਹੈ

Photo

ਨਵੀਂ ਦਿੱਲੀ: ਐਸਬੀਆਈ ਨੇ ਈਐਮਆਈ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਐਸਬੀਆਈ ਨੇ ਕਰਜ਼ਦਾਰਾਂ ਦੀ ਈਐਮਆਈ ਦੀਆਂ ਤਿੰਨ ਕਿਸ਼ਤਾਂ ਨੂੰ ਟਾਲ ਦਿੱਤਾ ਹੈ। ਇਸ ਦੇ ਲਈ ਗਾਹਕ ਨੂੰ ਬੈਂਕ ਵਿਚ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ। ਉੱਥੇ ਹੀ ਐਸਬੀਆਈ ਦੇ ਕ੍ਰੈਡਿਟ ਕਾਰਡ ਪੇਮੈਂਟ 'ਤੇ ਸਥਿਤੀ ਸਪੱਸ਼ਟ ਨਹੀਂ ਹੈ।

ਇਸ ਦੇ ਨਾਲ ਹੀ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਸ਼ੁੱਕਰਵਾਰ ਨੂੰ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਕਿਹਾ ਕਿ ਇਹ ਕਰਜ਼ਾ ਲੈਣ ਵਾਲਿਆਂ ਨੂੰ ਕੁੱਲ 75 ਅਧਾਰ ਅੰਕ ਦੀ ਕਟੌਤੀ ਦੇਵੇਗਾ। ਬੈਂਕ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਨਵੀਂ ਦਰ 1 ਅਪ੍ਰੈਲ ਤੋਂ ਲਾਗੂ ਹੋਵੇਗੀ। ਕਰਜ਼ਾ ਲੈਣ ਵਾਲੇ ਐਕਸਟਰਨਲ ਬੈਂਚਮਾਰਕ ਨਾਲ ਜੁੜੀ ਉਧਾਰ ਦਰ ਅਤੇ ਰੈਪੋ-ਲਿੰਕਡ ਉਧਾਰ ਦਰ ਦੇ ਅਧਾਰ 'ਤੇ ਕਰਜ਼ਾ ਲੈ ਸਕਦੇ ਹਨ।

ਬਿਆਨ ਵਿਚ ਕਿਹਾ ਗਿਆ ਹੈ, ‘ਆਰਥਿਕਤਾ ਦੇ ਸਮਰਥਨ ਵਿਚ ਆਰਬੀਆਈ ਦੀ ਅਸਾਧਾਰਣ ਮੁਦਰਾ ਨੀਤੀ ਦੇ ਜਵਾਬ ਵਿਚ, ਐਸਬੀਆਈ ਪੂਰੀ 75 ਅਧਾਰ ਅੰਕਾਂ ਦੀ ਦਰ ਕਟੌਤੀ ਆਪਣੇ ਕਰਜ਼ਦਾਰਾਂ ਨੂੰ ਦੇਵੇਗਾ।" ਐਸਬੀਆਈ ਨੇ ਐਕਸਟਰਨਲ ਬੈਂਚਮਾਰਕ ਨਾਲ ਜੁੜੀ ਉਧਾਰ ਦਰ ਨੂੰ 7.80 ਪ੍ਰਤੀਸ਼ਤ ਤੋਂ ਘਟਾ ਕੇ 7.05 ਪ੍ਰਤੀਸ਼ਤ ਸਾਲਾਨਾ ਕਰ ਦਿੱਤਾ ਹੈ. ਅਤੇ ਰੈਪੋ-ਲਿੰਕਡ ਉਧਾਰ ਦਰ ਨੂੰ ਘਟਾ ਕੇ 7.40 6.65 ਪ੍ਰਤੀਸ਼ਤ ਪ੍ਰਤੀ ਸਾਲ ਕਰ ਦਿੱਤਾ ਹੈ।

ਇਸ ਤੋਂ ਬਾਅਦ ਹੋਮ ਲੋਨ 30 ਸਾਲਾਂ ਦੀ ਲੋਨ ਯੋਜਨਾ 'ਤੇ ਪ੍ਰਤੀ ਇਕ ਲੱਖ ‘ਤੇ ਲਗਭਗ 52 ਲੱਖ ਰੁਪਏ ਸਸਤਾ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਭਾਰਤੀ ਆਰਥਿਕਤਾ 'ਤੇ ਪੈ ਰਹੇ ਪ੍ਰਭਾਵ ਨਾਲ ਨਜਿੱਠਣ ਲਈ ਆਰਬੀਆਈ ਨੇ ਸ਼ੁੱਕਰਵਾਰ ਨੂੰ ਰੈਪੋ ਰੇਟ ਨੂੰ 75 ਅਧਾਰ ਅੰਕ ਘਟਾ ਕੇ 4.4 ਕਰ ਦਿੱਤਾ ਹੈ।

ਕੋਰੋਨਾ ਵਾਇਰਸ ਕਾਰਨ ਹੋਈ ਆਰਥਿਕ ਤਬਾਹੀ ਦੇ ਵਿਚਕਾਰ, ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਕਈ ਵੱਡੇ ਐਲਾਨ ਕੀਤੇ। ਆਰਬੀਆਈ ਨੇ ਵਿਆਜ ਦਰਾਂ ਵਿਚ ਭਾਰੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਬੈਂਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਗਾਹਕਾਂ ਨੂੰ EMI ਤੇ 3 ਮਹੀਨਿਆਂ ਦੀ ਰਾਹਤ ਦੇਵੇ। 3 ਮਹੀਨਿਆਂ ਲਈ EMI ਨਾ ਦੇਣਾ ਕ੍ਰੈਡਿਟ ਸਕੋਰ (CIBIL) ਨੂੰ ਪ੍ਰਭਾਵਤ ਨਹੀਂ ਕਰੇਗਾ।