ਹਰ ਵਿਧਾਨਸਭਾ ਖੇਤਰ 'ਚ 'ਰੋਗੀ ਕਲਿਆਣ ਕਮੇਟੀ' ਦੀ ਸਥਾਪਨਾ ਕਰੇਗੀ ਦਿੱਲੀ ਸਰਕਾਰ
ਦਿੱਲੀ ਸਰਕਾਰ ਰਾਸ਼ਟਰੀ ਰਾਜਧਾਨੀ 'ਚ ਸਿਹਤ ਸੰਸਥਾਵਾਂ ਦੀ ਸਹਾਇਤਾ ਲਈ ਹਰ ਵਿਧਾਨਸਭਾ ਖੇਤਰ 'ਚ 'ਰੋਗੀ ਕਲਿਆਣ ਕਮੇਟੀ' ਅਤੇ ਰਾਜ ਦੁਆਰਾ ਸੰਚਾਲਿਤ ਡਿਸਪੈਂਸਰੀਆਂ, ਪੋਲੀ...
ਨਵੀਂ ਦਿੱਲੀ, 28 ਅਪ੍ਰੈਲ : ਦਿੱਲੀ ਸਰਕਾਰ ਰਾਸ਼ਟਰੀ ਰਾਜਧਾਨੀ 'ਚ ਸਿਹਤ ਸੰਸਥਾਵਾਂ ਦੀ ਸਹਾਇਤਾ ਲਈ ਹਰ ਵਿਧਾਨਸਭਾ ਖੇਤਰ 'ਚ 'ਰੋਗੀ ਕਲਿਆਣ ਕਮੇਟੀ' ਅਤੇ ਰਾਜ ਦੁਆਰਾ ਸੰਚਾਲਤ ਡਿਸਪੈਂਸਰੀਆਂ, ਪੋਲੀ ਡਿਸਪੈਂਸਰੀ ਅਤੇ ਮੁਹੱਲਾ ਡਿਸਪੈਂਸਰੀ 'ਚ 'ਪਬਲਿਕ ਹੈਲਥ ਕਮੇਟੀ' ਸਥਾਪਤ ਕਰੇਗੀ।
'ਸਿਹਤ ਅਤੇ ਪਰਵਾਰ ਕਲਿਆਣ ਵਿਭਾਗ' ਵੱਲੋਂ 26 ਅਪ੍ਰੈਲ ਨੂੰ ਜਾਰੀ ਆਦੇਸ਼ ਮੁਤਾਬਕ 'ਅਸੈਂਬਲੀ ਰੋਗੀ ਕਲਿਆਣ ਕਮੇਟੀ' ਦੀ ਭੂਮਿਕਾ ਸਲਾਹਕਾਰ ਵੱਜੋਂ ਹੋਵੇਗੀ ਜੋ ਸਿਹਤ ਸਹੂਲਤਾਂ, ਵਿਕਾਸ ਆਦਿ 'ਚ ਰਣਨੀਤੀਆਂ ਨੂੰ ਵਿਕਸਤ ਕਰੇਗਾ ਜਦਕਿ 'ਜਨ ਸਿਹਤ ਕਮੇਟੀ' ਨੂੰ ਉਪ ਕਮੇਟੀ ਦੇ ਤੌਰ 'ਤੇ ਸਥਾਪਤ ਕੀਤਾ ਜਾਵੇਗਾ।
ਉਸ ਨੇ ਕਿਹਾ ਕਿ ਰੋਗੀ ਕਲਿਆਣ ਕਮੇਟੀ' ਅਤੇ 'ਜਨ ਸਿਹਤ ਕਮੇਟੀ' ਨੂੰ ਮਦਦ ਦੇ ਤੌਰ 'ਤੇ ਪ੍ਰਤੀ ਸਾਲ ਤਿੰਨ ਲੱਖ ਰੁਪਏ ਦਿਤੇ ਜਾਣਗੇ। ਵਿਭਾਗ ਨੇ ਕਿਹਾ ਕਿ 'ਅਸੈਂਬਲੀ ਰੋਗੀ ਕਲਿਆਣ ਕਮੇਟੀਆਂ’ ਨੂੰ ਵਿਧਾਨਸਭਾ ਖੇਤਰ - ਪੱਧਰ 'ਤੇ ‘ ਸੋਸਾਇਟੀ ਰਜਿਸਟ੍ਰੇਸ਼ਨ ਐਕਟ’ 1860 ਤਹਿਤ ਰਜਿਸਟ੍ਰੇਸ਼ਨ ਕੀਤਾ ਜਾਵੇਗਾ ਅਤੇ ਉਹ ਰੋਗੀ ਕਲਿਆਣ ਕਮੇਟੀ (ਜਿਲ੍ਹੇ) ਲਈ ਮਨਜ਼ੂਰ ਉਪ-ਕਾਨੂੰਨਾਂ ਦੀ ਪਾਲਣਾ ਕਰਣਗੀਆਂ। (ਏਜੰਸੀ)