ਆਰਥਕ ਵਾਧਾ ਦਰ 2018-19 'ਚ 7.5 ਫ਼ੀ ਸਦੀ ਤਕ ਪਹੁੰਚਣ ਦੀ ਉਮੀਦ : ਰਾਜੀਵ ਕੁਮਾਰ
ਸਰਕਾਰੀ ਵਿਚਾਰਵਾਨਾਂ ਨੀਤੀ ਕਮਿਸ਼ਨ ਦੇ ਉਪ-ਪਰਧਾਨ ਰਾਜੀਵ ਕੁਮਾਰ ਦਾ ਕਹਿਣਾ ਹੈ ਕਿ ਚਾਲੂ ਵਿੱਤੀ ਸਾਲ 'ਚ ਦੇਸ਼ ਦੀ ਆਰਥਕ ਵਾਧਾ ਦਰ 7.5 ਫ਼ੀ ਸਦੀ ਤਕ ਪਹੁੰਚ ਸਕਦੀ ਹੈ...
ਨਵੀਂ ਦਿੱਲੀ, 28 ਅਪ੍ਰੈਲ : ਸਰਕਾਰੀ ਵਿਚਾਰਵਾਨਾਂ ਨੀਤੀ ਕਮਿਸ਼ਨ ਦੇ ਉਪ-ਪਰਧਾਨ ਰਾਜੀਵ ਕੁਮਾਰ ਦਾ ਕਹਿਣਾ ਹੈ ਕਿ ਚਾਲੂ ਵਿੱਤੀ ਸਾਲ 'ਚ ਦੇਸ਼ ਦੀ ਆਰਥਕ ਵਾਧਾ ਦਰ 7.5 ਫ਼ੀ ਸਦੀ ਤਕ ਪਹੁੰਚ ਸਕਦੀ ਹੈ। ਇਸ ਦਾ ਮੁੱਖ ਕਾਰਨ ਨਿਵੇਸ਼ ਚੱਕਰ 'ਚ ਸੁਧਾਰ ਅਤੇ ਉਦਯੋਗਾਂ ਦੀ ਪੂਰੀ ਸਮਰਥਾ ਦੀ ਵਰਤੋਂ ਹੋਣੀ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਹੁਣ ਪਿਛਲੇ 47 ਮਹੀਨਿਆਂ 'ਚ ਕੀਤੇ ਗਏ ਸੁਧਾਰ ਪਹਿਲਾਂ ਨੂੰ ਇਕਜੁਟ ਅਤੇ ਮਜ਼ਬੂਤ ਕਰਨ 'ਤੇ ਧਿਆਨ ਦੇਣ ਦੀ ਲੋੜ ਹੈ। ਕੁਮਾਰ ਨੇ ਕਿਹਾ ਕਿ ਦੇਸ਼ ਵਿਚ ਆਰਥਕ ਵਾਤਾਵਰਣ ਸਕਾਰਾਤਮਕ ਅਤੇ ਆਸ਼ਾਵਾਦੀ ਹੈ। ਨਿਵੇਸ਼ ਚੱਕਰ ਵੀ ਉਪਰ ਵੱਲ ਵਧ ਰਿਹਾ ਹੈ। ਉਥੇ ਹੀ ਉਦਯੋਗਾਂ ਦੀ ਸਮਰਥਾ ਇਸਤੇਮਾਲ ਵਧ ਕੇ 74 ਫ਼ੀ ਸਦੀ ਹੋ ਗਿਆ ਅਤੇ ਮੁਦਰਾਸਫ਼ੀਤੀ ਹੁਣ ਵੀ ਟੀਚੇ ਦੇ ਅੰਦਰ ਬਣੀ ਹੋਈ ਹੈ।
ਕੁਮਾਰ ਨੇ ਨਿਊਜ਼ ਏਜੰਸੀ ਨੂੰ ਕਿਹਾ ਕਿ ਪ੍ਰਤੱਖ ਵਿਦੇਸ਼ੀ ਨਿਵੇਸ਼ (ਐਫ਼ਡੀਆਈ) ਵੱਧ ਰਿਹਾ ਹੈ ਅਤੇ ਮੈਨੂੰ ਉਮੀਦ ਹੈ ਕਿ 2018 - 19 'ਚ ਆਰਥਕ ਵਾਧਾ ਘੱਟ ਤੋਂ ਘੱਟ 7.5 ਫ਼ੀ ਸਦੀ 'ਤੇ ਪਹੁੰਚ ਜਾਵੇਗੀ। ਇਹ ਪੁੱਛੇ ਜਾਣ 'ਤੇ ਕਿ ਸਰਕਾਰ ਨੂੰ ਅਗਲੇ ਇਕ ਸਾਲ 'ਚ ਕਿਹੜੇ ਆਰਥਕ ਸੁਧਾਰਾਂ ਦੀ ਪਹਿਲ ਕਰਨੀ ਚਾਹਿਦੀ ਹੈ ?
ਜਵਾਬ 'ਚ ਕੁਮਾਰ ਨੇ ਕਿਹਾ ਕਿ ਸਰਕਾਰ ਨੇ ਕਈ ਪਹਿਲ ਅਤੇ ਸੁਧਾਰ ਕੀਤੇ ਹਨ ਅਤੇ ਸਰਕਾਰ ਨੂੰ ਨਵੇਂ ਸੁਧਾਰ ਜਾਂ ਪਹਿਲ ਸ਼ੁਰੂ ਕਰਨ ਦੀ ਬਜਾਏ ਪੁਰਾਣੇ 'ਤੇ ਹੀ ਧਿਆਨ ਦੇਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਮਜ਼ਬੂਤੀ ਦੇਣੀ ਚਾਹੀਦੀ ਹੈ।