YouTube ਨੇ ਡਿਲੀਟ ਕੀਤੇ 80 ਲੱਖ ਤੋਂ ਜ਼ਿਆਦਾ ਵੀਡੀਓਜ਼, ਜਾਣੋ ਕਾਰਨ
ਯੂਟਿਊਬ ਨੇ ਅਪਣੀ ਰਿਪੋਰਟ 'ਚ ਕਿਹਾ ਹੈ ਕਿ ਉਸ ਨੇ ਪਿਛਲੇ ਸਾਲ ਦੀ ਆਖ਼ਰੀ ਤਿਮਾਹੀ 'ਚ ਅਪਲੋਡ ਕੀਤੇ 80 ਲੱਖ ਤੋਂ ਜ਼ਿਆਦਾ ਡਿਲੀਟ ਕੀਤੇ ਹਨ। ਇਹਨਾਂ 'ਚੋਂ ਕਈ ਪੋਰਨ...
ਨਵੀਂ ਦਿੱਲੀ : ਯੂਟਿਊਬ ਨੇ ਅਪਣੀ ਰਿਪੋਰਟ 'ਚ ਕਿਹਾ ਹੈ ਕਿ ਉਸ ਨੇ ਪਿਛਲੇ ਸਾਲ ਦੀ ਆਖ਼ਰੀ ਤਿਮਾਹੀ 'ਚ ਅਪਲੋਡ ਕੀਤੇ 80 ਲੱਖ ਤੋਂ ਜ਼ਿਆਦਾ ਡਿਲੀਟ ਕੀਤੇ ਹਨ। ਇਹਨਾਂ 'ਚੋਂ ਕਈ ਪੋਰਨ ਵੀਡੀਓਜ਼ ਵੀ ਸ਼ਾਮਲ ਸਨ।
ਯੂਟਿਊਬ ਨੇ ਇਹਨਾਂ ਵੀਡੀਓਜ਼ ਨੂੰ ਇਸ ਲਈ ਡਿਲੀਟ ਕੀਤਾ ਕਿਉਂਕਿ ਵੀਡੀਓਜ਼ ਯੂਟਿਊਬ ਦੀ ਕਨਟੈਂਟ ਪਾਲਿਸੀ ਦੇ ਵਿਰੁੱਧ ਸਨ। ਦਸਿਆ ਗਿਆ ਹੈ ਕਿ ਇਹਨਾਂ ਵੀਡੀਓਜ਼ ਨੂੰ ਇਕ ਵੀ ਵਿਊ ਆਉਣ ਤੋਂ ਬਿਨਾਂ ਹੀ ਡਿਲੀਟ ਕਰ ਦਿਤਾ ਗਿਆ। ਇਹਨਾਂ 'ਚ ਜ਼ਿਆਦਾਤਰ ਵੀਡੀਓਜ਼ ਭਾਰਤ ਦੇ ਹਨ।
ਇਸ ਕ੍ਰਮਵਾਰ 'ਚ ਅਮਰੀਕਾ ਦੂਜੇ ਤੇ ਯੂਕੇ ਛੇਵੇਂ ਸਥਾਨ 'ਤੇ ਹੈ। ਇਹਨਾਂ ਵੀਡੀਓਜ਼ ਨੂੰ ਯੂਟਿਊਬ ਨੇ ਇਸ ਲਈ ਵੀ ਡਿਲੀਟ ਕੀਤਾ ਗਿਆ ਕਿਉਂਕਿ ਕਈ ਵੱਡੀ ਕੰਪਨੀਆਂ ਅਤੇ ਸੰਸਥਾਵਾਂ ਨੇ ਇਤਰਾਜ਼ਯੋਗ ਕਨਟੈਂਟ ਨਾਲ ਉਨ੍ਹਾਂ ਦੇ ਇਸ਼ਤੀਹਾਰ ਦਿਖਣ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ ਅਤੇ ਉਸ ਨੂੰ ਅਪਣੇ ਪਲੇਟਫ਼ਾਰਮ ਨੂੰ ਸਾਫ਼ ਸੁਥਰਾ ਬਣਾਉਣ ਦਾ ਆਦੇਸ਼ ਦਿਤਾ ਸੀ।