Maruti ਨੇ ਸ਼ੁਰੂ ਕੀਤੀ ਖ਼ਾਸ ਸਰਵਿਸ! ਹੁਣ ਬਿਨ੍ਹਾਂ ਗੱਡੀ ਖਰੀਦੇ ਬਣ ਜਾਓਗੇ ਕਾਰ ਦੇ ਮਾਲਕ
ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਰੂਤੀ ਸੁਜ਼ੂਕੀ ਇਕ ਨਵੀਂ ਸਕੀਮ ਲੈ ਕੇ ਆਈ ਹੈ।
ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਰੂਤੀ ਸੁਜ਼ੂਕੀ ਇਕ ਨਵੀਂ ਸਕੀਮ ਲੈ ਕੇ ਆਈ ਹੈ। ਇਸ ਦੇ ਤਹਿਤ ਤੁਸੀਂ ਬਿਨ੍ਹਾਂ ਗੱਡੀ ਖਰੀਦੇ ਹੀ ਉਸ ਦਾ ਮਜ਼ਾ ਲੈ ਸਕਦੇ ਹੋ। ਕੰਪਨੀ ਨੇ ਇਸ ਦੇ ਲਈ ਇਕ ਪ੍ਰੋਗਰਾਮ ਸ਼ੁਰੂ ਕੀਤਾ ਹੈ, ਇਸ ਪ੍ਰੋਗਰਾਮ ਦਾ ਨਾਮ ਮਰੂਤੀ ਸੁਜ਼ੂਕੀ ਸਬਸਕ੍ਰਾਈਬਰ ਹੈ।
ਕੰਪਨੀ ਨੇ ਹੈਦਰਾਬਾਦ ਅਤੇ ਪੁਣੇ ਵਿਚ ਇਸ ਪ੍ਰੋਗਰਾਮ ਨੂੰ ਪਾਇਲਟ ਪ੍ਰਾਜੈਕਟ ਦੇ ਤੌਰ ‘ਤੇ ਚਲਾਉਣ ਲਈ ਮਾਈਲਸ ਆਟੋਮੋਟਿਵ ਟੈਕਨਾਲੋਜੀਸ (Myles Automotive Technologies) ਨਾਲ ਸਮਝੌਤਾ ਕੀਤਾ ਹੈ। ਆਓ ਜਾਣਦੇ ਹਾਂ ਕੀ ਹੈ ਇਹ ਖ਼ਾਸ ਪ੍ਰੋਗਰਾਮ।
ਦਰਅਸਲ ਇਸ ਸਰਵਿਸ ਦੇ ਤਹਿਤ ਤੁਸੀਂ ਕਾਰ ਨੂੰ ਖਰੀਦੇ ਬਿਨ੍ਹਾਂ ਇਸ ਦੇ ਮਾਲਕ ਬਣਨ ਦਾ ਆਨੰਦ ਲੈ ਸਕਦੇ ਹੋ। ਤੁਸੀਂ ਨਵੀਂ ਸਵਿਫਟ, ਡਿਜ਼ਾਇਰ, ਵਿਟਾਰਾ ਬ੍ਰੇਜ਼ਾ, ਅਰਟੀਗਾ, ਬਲੇਨੋ, ਸਿਆਜ਼ ਅਤੇ ਐਕਸਐਲ6 ਨੂੰ 12 ਮਹੀਨੇ, 18 ਮਹੀਨੇ, 24 ਮਹੀਨੇ, 30 ਮਹੀਨੇ, 36 ਮਹੀਨੇ, 42 ਮਹੀਨੇ ਅਤੇ 48 ਮਹੀਨੇ ਲਈ ਸਬਸਕ੍ਰਾਈਬ ਕਰ ਸਕਦੇ ਹੋ।
ਇਸ ਦੇ ਲਈ ਗਾਹਕਾਂ ਨੂੰ ਪੁਣੇ ਵਿਚ ਸਵਿਫਟ ਐਲਐਕਸਆਈ ਲਈ ਹਰ ਮਹੀਨੇ 17,600 ਰੁਪਏ ਦੀ ਸਬਸਕ੍ਰਿਪਸ਼ਨ ਫੀਸ ਦੇਣੀ ਹੋਵੇਗੀ। ਹੈਦਰਾਬਾਦ ਵਿਚ ਇਹ ਰਕਮ 18,350 ਰੁਪਏ ਹੈ। ਇਸ ਵਿਚ ਸਾਰੇ ਟੈਕਸ ਸ਼ਾਮਲ ਹਨ ਅਤੇ ਕੋਈ ਡਾਊਨ ਪੇਮੈਂਟ ਨਹੀਂ ਹੈ। ਸਬਸਕ੍ਰਿਪਸ਼ਨ ਦੀ ਮਿਆਦ ਪੂਰੀ ਹੋਣ ‘ਤੇ ਗਾਹਕ ਬਾਇਬੈਕ ਆਪਸ਼ਨ ਸੁਵਿਧਾ ਦਾ ਲਾਭ ਲੈ ਸਕਦੇ ਹਨ।
ਇਸ ਸਕੀਮ ਦੇ ਫਾਇਦੇ
-ਗਾਹਕ ਨੂੰ ਜ਼ੀਰੋ ਡਾਊਨ ਪੇਮੈਂਟ ਕਰਨੀ ਹੋਵੇਗੀ
- ਕਾਰ ਦੀ ਪੂਰੀ ਦੇਖਭਾਲ
-ਬੀਮਾ
-24 ਘੰਟੇ ਰੋਡਸਾਈਡ ਸਪੋਰਟ ਦੀ ਸਹੂਲਤ
-ਰੀਸੇਲ ਦੀ ਕੋਈ ਚਿੰਤਾ ਨਹੀਂ
ਇਸ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਮਰੂਤੀ ਸੁਜ਼ੂਕੀ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ ਅਤੇ ਸੇਲਜ਼) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਕਿ ਬਦਲਦੇ ਕਾਰੋਬਾਰ ਦੇ ਦੌਰ ਵਿਚ ਬਹੁਤ ਸਾਰੇ ਗਾਹਕ ਜਨਤਕ ਆਵਾਜਾਈ ਤੋਂ ਨਿੱਜੀ ਵਾਹਨਾਂ ਵੱਲ ਸ਼ਿਫਟ ਹੋਣਾ ਚਾਹੁੰਦੇ ਹਨ। ਉਹ ਅਜਿਹੀ ਸਹੂਲਤ ਚਾਹੁੰਦੇ ਹਨ, ਜਿਸ ਨਾਲ ਉਹਨਾਂ ਦੀ ਜੇਬ ‘ਤੇ ਜ਼ਿਆਦਾ ਬੋਝ ਨਾ ਪਵੇ। ਸਾਨੂੰ ਉਮੀਦ ਹੈ ਕਿ ਇਸ ਪ੍ਰੋਗਰਾਮ ਨਾਲ ਕਈ ਲੋਕ ਜੁੜਨਗੇ। ਉਹਨਾਂ ਕਿਹਾ ਕਿ ਇਹ ਪ੍ਰੋਗਰਾਮ ਨੌਜਵਾਨਾਂ ਨੂੰ ਬਹੁਤ ਪਸੰਦ ਆਵੇਗਾ।