Tax on wedding gift: ਭਾਣਜੀ ਦੇ ਵਿਆਹ ’ਤੇ ਵਿਅਕਤੀ ਨੇ ਦਿਤੀ ਇਕ ਕਰੋੜ ਤੋਂ ਵੱਧ ਦੀ ਨਕਦੀ! ਹੁਣ ਕਿਸ ’ਤੇ ਪਵੇਗਾ ਟੈਕਸ ਦਾ ਬੋਝ
ਇਸ ਦੌਰਾਨ ਲੋਕਾਂ ਦੇ ਮਨਾਂ ਵਿਚ ਇਕ ਸਵਾਲ ਉੱਠ ਰਿਹਾ ਹੈ ਕਿ ਕੀ ਤੋਹਫ਼ੇ ਵਜੋਂ ਦਿਤੀ ਜਾਣ ਵਾਲੀ ਰਾਸ਼ੀ 'ਤੇ ਟੈਕਸ ਦਾ ਕੋਈ ਨਿਯਮ ਨਹੀਂ ਹੈ?
Tax on wedding gift: ਦੇਸ਼ ਭਰ ਵਿਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਭਾਰਤ ਵਿਚ, ਵਿਆਹਾਂ ਵਿਚ ਤੋਹਫ਼ੇ ਦੇਣ ਲਈ ਬਹੁਤ ਸਾਰਾ ਪੈਸਾ ਖਰਚ ਕੀਤਾ ਜਾਂਦਾ ਹੈ। ਜ਼ਿਆਦਾਤਰ ਵਿਆਹਾਂ ਵਿਚ ਤੋਹਫ਼ੇ ਵਜੋਂ ਨਕਦੀ ਦਿਤੀ ਜਾਂਦੀ ਹੈ। ਹਾਲ ਹੀ 'ਚ ਹਰਿਆਣਾ ਦੇ ਰੇਵਾੜੀ 'ਚ ਇਕ ਵਿਅਕਤੀ ਨੇ ਅਪਣੀ ਭਾਣਜੀ ਨੂੰ 1 ਕਰੋੜ, 1 ਲੱਖ, 11 ਹਜ਼ਾਰ ਅਤੇ 101 ਰੁਪਏ ਨਕਦੀ ਤੋਹਫੇ ਵਜੋਂ ਦਿਤੀ ਹੈ। ਇੰਨੀ ਜ਼ਿਆਦਾ ਨਕਦੀ ਦੇਣ ਕਾਰਨ ਇਹ ਵਿਆਹ ਹੁਣ ਚਰਚਾ 'ਚ ਆ ਗਿਆ ਹੈ। ਇਸ ਦੌਰਾਨ ਲੋਕਾਂ ਦੇ ਮਨਾਂ ਵਿਚ ਇਕ ਸਵਾਲ ਉੱਠ ਰਿਹਾ ਹੈ ਕਿ ਕੀ ਤੋਹਫ਼ੇ ਵਜੋਂ ਦਿਤੀ ਜਾਣ ਵਾਲੀ ਰਾਸ਼ੀ 'ਤੇ ਟੈਕਸ ਦਾ ਕੋਈ ਨਿਯਮ ਨਹੀਂ ਹੈ? ਇਸ ਦਾ ਜਵਾਬ ਹਾਂ ਅਤੇ ਨਾਂਹ ਦੋਵੇਂ ਹਨ।
ਦਰਅਸਲ, ਭਾਰਤ ਦੇ ਇਨਕਮ ਟੈਕਸ ਕਾਨੂੰਨ ਦੇ ਅਨੁਸਾਰ, ਵਿਆਹ ਵਿਚ ਤੋਹਫ਼ੇ ਵਜੋਂ ਕੋਈ ਵੀ ਰਕਮ ਜਾਂ ਕਿਸੇ ਵੀ ਰਕਮ ਦਾ ਤੋਹਫ਼ਾ ਦਿਤਾ ਜਾ ਸਕਦਾ ਹੈ। ਨਵੇਂ ਜੋੜੇ ਨੂੰ ਇਸ 'ਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ। ਇਸ ਦੇ ਨਾਲ ਹੀ, ਜਿਸ ਵਿਅਕਤੀ ਦੁਆਰਾ ਰਕਮ ਦਿਤੀ ਜਾ ਰਹੀ ਹੈ, ਉਸ 'ਤੇ ਸਿਰਫ ਆਮ ਟੈਕਸ ਨਿਯਮ ਲਾਗੂ ਹੋਣਗੇ। ਉਸ ਰਕਮ ਨੂੰ ਵਿਅਕਤੀ ਦੀ ਆਮਦਨ ਵਜੋਂ ਦੇਖਿਆ ਜਾਵੇਗਾ। ਉਸ ਰਕਮ ਦਾ ਸਰੋਤ ਤੈਅ ਕਰੇਗਾ ਕਿ ਇਸ 'ਤੇ ਕਿਵੇਂ ਅਤੇ ਕਿੰਨਾ ਟੈਕਸ ਲਗਾਇਆ ਜਾਵੇਗਾ। ਪਰ ਇਸ ਲਈ ਕੋਈ ਵਿਸ਼ੇਸ਼ ਵਿਵਸਥਾ ਨਹੀਂ ਹੈ।
ਬੇਸ਼ੱਕ ਤੋਹਫ਼ਾ ਲੈਣ 'ਤੇ ਕਿਸੇ 'ਤੇ ਸਿੱਧੇ ਟੈਕਸ ਦਾ ਬੋਝ ਨਹੀਂ ਪੈਂਦਾ। ਪਰ ਜੇਕਰ ਉਸ ਤੋਹਫ਼ੇ ਦੀ ਵਰਤੋਂ ਕਮਾਈ ਲਈ ਕੀਤੀ ਜਾਂਦੀ ਹੈ, ਤਾਂ ਉਸ ਕਮਾਈ 'ਤੇ ਟੈਕਸ ਦੇਣਾ ਪੈਂਦਾ ਹੈ। ਮੰਨ ਲਓ ਕਿ ਤੁਸੀਂ ਕਿਸੇ ਨੂੰ ਘਰ ਤੋਹਫੇ ਵਜੋਂ ਦਿਤਾ ਹੈ। ਪ੍ਰਾਪਤ ਕਰਨ ਵਾਲੇ ਨੂੰ ਕੋਈ ਟੈਕਸ ਨਹੀਂ ਦੇਣਾ ਹੋਵੇਗਾ ਪਰ ਉਸ ਘਰ ਤੋਂ ਹੋਣ ਵਾਲੀ ਆਮਦਨ 'ਤੇ ਟੈਕਸ ਦੇਣਾ ਹੋਵੇਗਾ। ਇਸ ਲਈ ਤੋਹਫ਼ੇ ਦਿੰਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਕੌਣ-ਕੌਣ ਦੇ ਸਕਦਾ ਹੈ ਟੈਕਸ ਮੁਕਤ ਗਿਫ਼ਟ
ਰਿਸ਼ਤੇਦਾਰਾਂ ਤੋਂ ਮਿਲਣ ਵਾਲੇ ਕਿਸੇ ਵੀ ਤੋਹਫ਼ੇ 'ਤੇ ਤੁਹਾਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ। ਰਿਸ਼ਤੇਦਾਰਾਂ ਵਿਚ ਤੁਹਾਡੇ ਸਾਥੀ, ਭੈਣ-ਭਰਾ (ਉਨ੍ਹਾਂ ਦੇ ਸਾਥੀ), ਮਾਤਾ-ਪਿਤਾ, ਦਾਦਾ-ਦਾਦੀ ਜਾਂ ਪੂਰਵਜ ਸ਼ਾਮਲ ਹੁੰਦੇ ਹਨ। ਕਿਸੇ ਵਸੀਅਤ ਜਾਂ ਵਿਰਾਸਤ ਵਿਚ ਮਿਲੀ ਜਾਇਦਾਦ 'ਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ। ਜੇ ਕੋਈ ਵਿਅਕਤੀ ਕਿਸੇ ਨੂੰ ਕੁੱਝ ਇਸ ਲਈ ਸੌਂਪ ਰਿਹਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਉਹ ਕੁੱਝ ਸਮੇਂ ਵਿਚ ਮਰ ਜਾਵੇਗਾ। ਅਜਿਹੀਆਂ ਵਸਤੂਆਂ 'ਤੇ ਕੋਈ ਟੈਕਸ ਨਹੀਂ ਹੈ।