Indian economy ਦੂਜੀ ਤਿਮਾਹੀ ਦੌਰਾਨ 8.2 ਫ਼ੀ ਸਦੀ ਦਾ ਹੋਇਆ ਵਾਧਾ
ਮੈਨੂਫੈਕਚਰਿੰਗ ਸੈਕਟਰ ਦੇ ਵਧੀਆ ਪ੍ਰਦਰਸ਼ਨ ਕਾਰਨ ਮਿਲੀ ਗਰੋਥ
ਨਵੀਂ ਦਿੱਲੀ : ਵਿੱਤੀ ਸਾਲ 2025-26 ਦੀ ਦੂਜੀ ਤਿਮਾਹੀ (ਜੁਲਾਈ-ਸਤੰਬਰ) ਵਿੱਚ ਭਾਰਤ ਦੀ ਜੀ.ਡੀ.ਪੀ. ਦਾ ਵਾਧਾ 8.2% ’ਤੇ ਪਹੁੰਚ ਗਈ ਹੈ । ਇਹ ਪਿਛਲੀਆਂ ਛੇ ਤਿਮਾਹੀਆਂ ਵਿੱਚ ਸਭ ਤੋਂ ਜ਼ਿਆਦਾ ਹੈ । ਇਹ ਪਿਛਲੇ ਸਾਲ ਦੀ ਜੁਲਾਈ-ਸਤੰਬਰ ਤਿਮਾਹੀ ਵਿੱਚ ਇਹ ਦਰ 5.6% ਸੀ।
ਇਸ ਸਾਲ ਦੀ ਪਿਛਲੀ ਤਿਮਾਹੀ ਯਾਨੀ ਅਪ੍ਰੈਲ-ਜੂਨ ਵਿੱਚ ਜੀ.ਡੀ.ਪੀ. ਗ੍ਰੋਥ 7.8% ਰਹੀ ਸੀ । ਜੀ.ਡੀ.ਪੀ. ਵਿੱਚ ਇਹ ਵਾਧਾ ਮੈਨੂੰਫੈਕਚਰਿੰਗ ਖੇਤਰ ਦੇ ਵਧੀਆ ਪ੍ਰਦਰਸ਼ਨ ਕਾਰਨ ਹੋਇਆ ਹੈ । ਸਰਕਾਰ ਵੱਲੋਂ 28 ਨਵੰਬਰ ਨੂੰ ਇਹ ਅੰਕੜੇ ਜਾਰੀ ਕੀਤੇ।
ਵਿਸ਼ਵ ਵਿਆਪੀ ਚੁਣੌਤੀਆਂ ਅਤੇ ਵਿਸ਼ਵ ਵਪਾਰ ਨੀਤੀ ਸੰਬੰਧੀ ਅਨਿਸ਼ਚਿਤਤਾ ਦੇ ਬਾਵਜੂਦ ਭਾਰਤ ਹਾਲੇ ਵੀ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਬਣਿਆ ਹੋਇਆ ਹੈ । 1 ਅਕਤੂਬਰ ਨੂੰ ਰਿਜ਼ਰਵ ਬੈਂਕ ਨੇ ਮਾਨੇਟਰੀ ਪਾਲਿਸੀ ’ਚ ਐਫਵਾਈ 26 ਦੇ ਲਈ ਇਕੌਨਮੀ ਗ੍ਰੋਥ ਦਾ ਅਨੁਮਾਨ 6.5 ਫ਼ੀ ਸਦੀ ਤੋਂ ਵਧਾ ਕੇ 6.8 ਫ਼ੀ ਸਦੀ ਕਰ ਦਿੱਤਾ ਸੀ। ਇਹ ਅਨੁਕੂਲ ਮਾਹੌਲ, ਸਰਕਾਰ ਅਤੇ ਰਿਜ਼ਰਵ ਬੈਂਕ ਦੀ ਸਹਾਇਕ ਨੀਤੀਆਂ ਦੇ ਨਾਲ, ਭਾਰਤੀ ਅਰਥਵਿਵਸਥਾ ਦੇ ਲਈ ਚੰਗਾ ਸੰਕੇਤ ਦਿੰਦਾ ਹੈ।