ਸੋਨੇ-ਚਾਂਦੀ ਦੇ ਡਿੱਗੇ ਭਾਅ, ਜਾਣੋ ਅੱਜ ਦੀ ਕੀਮਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਵਿਦੇਸ਼ਾਂ 'ਚ ਦੋਹਾਂ ਕੀਮਤੀ ਧਾਤੂਆਂ 'ਚ ਰਹੀ ਨਰਮੀ ਦੇ ਕਾਰਨ ਦਿੱਲੀ ਸਰਾਫਾ ਬਾਜ਼ਾਰ...

Gold Price

ਨਵੀਂ ਦਿੱਲੀ: ਵਿਦੇਸ਼ਾਂ 'ਚ ਦੋਹਾਂ ਕੀਮਤੀ ਧਾਤੂਆਂ 'ਚ ਰਹੀ ਨਰਮੀ ਦੇ ਕਾਰਨ ਦਿੱਲੀ ਸਰਾਫਾ ਬਾਜ਼ਾਰ 'ਚ ਸ਼ਨੀਵਾਰ ਨੂੰ ਚਾਂਦੀ ਅਤੇ ਸੋਨੇ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਚਾਂਦੀ 1,100 ਰੁਪਏ ਦੇ ਨਾਲ 45,700 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ ਅਤੇ ਸੋਨਾ 850 ਰੁਪਏ ਉਤਰ ਕੇ 42,870 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ।

ਵਿਦੇਸ਼ਾਂ 'ਚ ਹਫਤਾਵਾਰ 'ਤੇ ਦੋਹਾਂ ਕੀਮਤੀ ਧਾਤੂਆਂ 'ਚ ਭਾਰੀ ਗਿਰਾਵਟ ਦੇਖੀ ਗਈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ 1600 ਡਾਲਰ ਤੋਂ ਹੇਠਾਂ ਉਤਰ ਕੇ 1,586.25 ਡਾਲਰ ਪ੍ਰਤੀ ਔਸ 'ਤੇ ਆ ਗਿਆ ਹੈ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 57.80 ਡਾਲਰ ਦੀ ਗਿਰਾਵਟ ਲੈ ਕੇ 1,582.20 ਡਾਲਰ ਪ੍ਰਤੀ ਔਸ ਬੋਲਿਆ ਗਿਆ।

ਚਾਂਦੀ ਹਾਜ਼ਿਰ ਵੀ ਉਤਰ ਕੇ 16.64 ਡਾਲਰ ਪ੍ਰਤੀ ਔਾਸ 'ਤੇ ਆ ਗਈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਦੁਨੀਆ ਦੇ ਕਈ ਦੇਸ਼ਾਂ 'ਚ ਫੈਲਣ ਦੇ ਕਾਰਨ ਸ਼ੇਅਰ ਬਾਜ਼ਾਰ, ਕੱਚਾ ਤੇਲ ਅਤੇ ਡਾਲਰ 'ਤੇ ਬਣੇ ਦਬਾਅ ਦਾ ਅਸਰ ਕੀਮਤੀ ਧਾਤੂਆਂ 'ਤੇ ਦਿਸਿਆ ਜਿਸ ਕਾਰਨ ਇਸ 'ਚ ਨਿਵੇਸ਼ਕਾਂ ਨੇ ਜਮ੍ਹ ਕੇ ਮੁਨਾਫਾ ਵਸੂਲੀ ਕੀਤੀ ਜਿਸ ਦੇ ਕਾਰਨ ਹਫਤਾਵਾਰ 'ਤੇ ਦੋਹਾਂ ਕੀਮਤੀ ਧਾਤੂਆਂ 'ਚ ਭਾਰੀ ਗਿਰਾਵਟ ਦੇਖੀ ਗਈ ਹੈ।