ਵਧੇਗਾ ਤੁਹਾਡੇ ਪੀਐਫ਼ ਦਾ ਪੈਸਾ, ਬੇਸਿਕ ਤਨਖ਼ਾਹ 'ਤੇ ਨਹੀਂ ਚਲਣਗੀਆਂ ਕੰਪਨੀਆਂ ਦੀ ਚਲਾਕੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਹੁਣ ਕੰਪਨੀਆਂ ਤੁਹਾਡੀ ਤਨਖ਼ਾਹ ਨੂੰ ਭੱਤੇ 'ਚ ਵੰਡ ਕੇ ਮੁਢਲੀ ਤਨਖ਼ਾਹ ਘੱਟ ਰੱਖਣ ਦੀ ਚਲਾਕੀ ਨਹੀਂ ਕਰ ਸਕਣਗੀਆਂ। ਇਸ ਨਾਲ ਤੁਹਾਡੇ ਪੀਐਫ਼ ਖਾਤੇ 'ਚ ਜ਼ਿਆਦਾ ਪੈਸਾ ਜਾਵੇਗਾ।

EPFO

ਨਵੀਂ ਦਿੱਲ‍ੀ: ਹੁਣ ਕੰਪਨੀਆਂ ਤੁਹਾਡੀ ਤਨਖ਼ਾਹ ਨੂੰ ਭੱਤੇ 'ਚ ਵੰਡ ਕੇ ਮੁਢਲੀ ਤਨਖ਼ਾਹ ਘੱਟ ਰੱਖਣ ਦੀ ਚਲਾਕੀ ਨਹੀਂ ਕਰ ਸਕਣਗੀਆਂ। ਇਸ ਨਾਲ ਤੁਹਾਡੇ ਪੀਐਫ਼ ਖਾਤੇ 'ਚ ਜ਼ਿਆਦਾ ਪੈਸਾ ਜਾਵੇਗਾ। ਮੁਢਲੀ ਤਨਖ਼ਾਹ 'ਤੇ ਕੰਪਨੀਆਂ ਦੀ ਚਲਾਕੀ 'ਤੇ ਰੋਕ ਲਗਾਉਣ ਲਈ ਕਰਮਚਾਰੀ ਭਵਿੱਖ ਯੋਜਨਾ ਨੇ ਤਨਖ਼ਾਹ ਦੀ ਪਰਿਭਾਸ਼ਾ ਤੈਅ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਜੇਕਰ ਮੁਢਲੀ ਤਨਖ਼ਾਹ ਦਾ 50 ਫ਼ੀ ਸਦੀ ਤੋਂ ਜ਼ਿਆਦਾ ਭੱਤਾ ਰਖਿਆ ਜਾਂਦਾ ਹੈ ਤਾਂ ਇਸ ਨੂੰ ਵੀ ਮੁਢਲੀ ਤਨਖ਼ਾਹ ਦਾ ਹਿੱਸ‍ਾ ਮੰਨਿਆ ਜਾਵੇਗਾ ਅਤੇ ਕੰਪਨੀ ਨੂੰ ਵੀ ਇਸ 'ਤੇ ਵੀ ਪੀਐਫ਼ ਕਟਣਾ ਹੋਵੇਗਾ।  

ਸੀਬੀਟੀ ਦੀ ਅਪ੍ਰੈਲ 'ਚ ਹੋਣ ਵਾਲੀ ਬੈਠਕ 'ਚ ਰੱਖੀ ਜਾਵੇਗੀ ਪੇਸ਼ਕਸ਼
ਈਪੀਐਫ਼ਓ ਨੇ ਤਨਖ਼ਾਹ ਦੀ ਪ੍ਰਸਤਾਵਿਤ ਪਰਿਭਾਸ਼ਾ 'ਤੇ ਵਿਚਾਰ ਕਰਨ ਲਈ ਇਕ ਕਮੇਟੀ ਬਣਾਈ ਹੈ। ਭਾਰਤੀ ਮਜ਼ਦੂਰ ਸੰਘ ਦੇ ਜਨਰਲ ਸਕੱਤਰ ਅਤੇ ਸੈਂਟਰਲ ਬੋਰਡ ਆਫ਼ ਟਰੱਸ‍ਟੀ ਸੀਬੀਟੀ ਦੇ ਮੈਂਬਰ ਵਿਰਜੇਸ਼ ਉਪਾਧ‍ਯਾਏ ਨੇ ਦਸਿਆ ਕਿ ਅਪਰੈਲ 'ਚ ਹੋਣ ਵਾਲੀ ਸੀਬੀਟੀ ਦੀ ਬੈਠਕ 'ਚ ਤਨਖ਼ਾਹ ਦੀ ਪ੍ਰਸਤਾਵਿਤ ਪਰਿਭਾਸ਼ਾ ਦੀ ਪੇਸ਼ਕਸ਼ ਰੱਖੀ ਜਾਵੇਗੀ। ਸੀਬੀਟੀ ਦੀ ਮਨਜ਼ੂਰੀ ਤੋਂ ਬਾਅਦ ਈਪੀਐਫ਼ ਐਕ‍ਟ 'ਚ ਸੰਸ਼ੋਧਨ ਹੋਵੇਗਾ। 

ਕਰਮਚਾਰੀ ਦਾ ਘੱਟ ਕੱਟਦਾ ਹੈ ਪੀਐਫ਼ 
ਕਰਮਚਾਰੀ ਦੀ ਮੁਢਲੀ ਤਨਖ਼ਾਹ ਅਤੇ ਡਾਇਰੈਂਸ ਭੱਤਾ ਘੱਟ ਰਹਿਣ ਨਾਲ ਉਸ ਦੀ 'ਇਨ ਹੈਂਡ ਤਨਖ਼ਾਹ' ਤਾਂ ਵੱਧ ਜਾਂਦੀ ਹੈ ਪਰ ਉਸ ਦਾ ਪੀਐਫ਼ ਯੋਗਦਾਨ ਘੱਟ ਹੋ ਜਾਂਦਾ ਹੈ। ਇਸ ਤੋਂ ਉਸ ਦੇ ਪੀਐਫ਼ ਖਾਤੇ 'ਚ ਘੱਟ ਪੈਸਾ ਜਾਂਦਾ ਹੈ।  ਇਸ ਤਰ੍ਹਾਂ ਨਾਲ ਰਿਟਾਇਰਮੈਂਟ ਦੇ ਸਮੇਂ ਉਸ ਦੇ ਪੀਐਫ਼ ਫ਼ੰਡ 'ਚ ਉਨਾ ਪੈਸਾ ਨਹੀਂ ਹੋਵੇਗਾ ਜਿਨ੍ਹਾਂ ਉਸ ਨੂੰ ਰਿਟਾਇਰਮੈਂਟ ਤੋਂ ਬਾਅਦ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਚਾਹੀਦਾ ਹੈ।