SBI ਤੋਂ ਬਾਅਦ ਇਸ ਸਰਕਾਰੀ ਬੈਂਕ ਨੇ ਗਾਹਕਾਂ ਨੂੰ ਦਿੱਤਾ ਤੋਹਫ਼ਾ, ਵਿਆਜ ਦਰਾਂ ਵਿਚ ਕੀਤੀ ਕਟੌਤੀ

ਏਜੰਸੀ

ਖ਼ਬਰਾਂ, ਵਪਾਰ

ਬੈਂਕ ਆਫ ਇੰਡੀਆ ਨੇ ਐਤਵਾਰ ਨੂੰ ਆਪਣੇ ਗਾਹਕਾਂ ਨੂੰ ਇਕ ਵੱਡਾ ਤੋਹਫਾ ਦਿੱਤਾ ਹੈ।

Photo

ਨਵੀਂ ਦਿੱਲੀ: ਬੈਂਕ ਆਫ ਇੰਡੀਆ ਨੇ ਐਤਵਾਰ ਨੂੰ ਆਪਣੇ ਗਾਹਕਾਂ ਨੂੰ ਇਕ ਵੱਡਾ ਤੋਹਫਾ ਦਿੱਤਾ ਹੈ। ਬੈਂਕ ਆਫ ਇੰਡੀਆ ਨੇ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਨੀਤੀਗਤ ਵਿਆਜ ਦਰਾਂ ਵਿਚ ਕੀਤੀ ਗਈ ਕਟੌਤੀ ਦਾ ਪੂਰਾ ਲਾਭ ਗਾਹਕਾਂ ਨੂੰ ਦੇਣ ਦਾ ਫੈਸਲਾ ਕੀਤਾ ਹੈ। ਬੀਓਆਈ ਨੇ ਐਤਵਾਰ ਨੂੰ ਐਕਸਟਰਨਲ ਬੈਂਚਮਾਰਕ ਉਧਾਰ ਦਰਾਂ ਨੂੰ 75 ਬੇਸਿਸ ਪੁਆਇੰਟ ਭਾਵ 0.75 ਪ੍ਰਤੀਸ਼ਤ ਤੱਕ ਘਟਾ ਦਿੱਤਾ ਹੈ।

ਇਸ ਕਟੌਤੀ ਤੋਂ ਬਾਅਦ, ਐਕਸਟਰਨਲ ਬੈਂਚਮਾਰਕ ਉਧਾਰ ਦਰ 7.25 ਪ੍ਰਤੀਸ਼ਤ ਤੱਕ ਆ ਗਈ। ਲੈਂਡਰਸ ਐਕਸਟਰਨਲ ਬੈਂਚਮਾਰਕ ਉਧਾਰ ਦਰ ਆਰਬੀਆਈ ਦੇ ਰੈਪੋ ਰੇਟ ਨਾਲ ਲਿੰਕ ਹੈ। ਵਿਆਜ ਦਰਾਂ ਵਿਚ ਇਹ ਕਟੌਤੀ 1 ਅਪ੍ਰੈਲ ਤੋਂ ਲਾਗੂ ਹੋਵੇਗੀ। ਦੱਸ ਦਈਏ ਕਿ 27 ਮਾਰਚ ਨੂੰ ਰਿਜ਼ਰਵ ਬੈਂਕ ਨੇ ਰੈਪੋ ਰੇਟ ਨੂੰ 75 ਅਧਾਰ ਅੰਕ ਘਟਾ ਦਿੱਤਾ ਸੀ, ਜਿਸ ਤੋਂ ਬਾਅਦ ਇਹ 4.4 ਪ੍ਰਤੀਸ਼ਤ ਦੇ ਪੱਧਰ ‘ਤੇ ਆ ਗਿਆ।

ਬੈਂਕ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਐਕਸਟਰਨਲ ਬੈਂਚਮਾਰਕ ਉਧਾਰ ਦਰਾਂ 75 ਬੇਸਿਸ ਪੁਆਇੰਟ ਤੋਂ ਘਟ ਕੇ 7.25 ਪ੍ਰਤੀਸ਼ਤ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ, ਅਸੀਂ ਘਰ, ਵਾਹਨ ਅਤੇ ਐਮਐਸਐਮਈ ਗਾਹਕਾਂ ਨੂੰ ਆਰਬੀਆਈ ਦੁਆਰਾ ਘੋਸ਼ਿਤ ਕੀਤੀ ਗਈ ਦਰ ਵਿਚ ਕਟੌਤੀ ਦੇ ਲਾਭ ਨੂੰ ਪਾਸ ਕੀਤਾ ਹੈ।

ਇਸ ਦੇ ਨਾਲ ਬੈਂਕ ਨੇ ਮਾਰਜਨਲ ਕੋਸਟ ਆਫ ਲੈਂਡਿੰਗ ਰੇਟਸ (ਐਮਸੀਐਲਆਰ) ਵਿਚ 0.25 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ। ਇਹ ਕਟੌਤੀ ਹਰ ਮਿਆਦ ਲਈ ਕੀਤੀ ਗਈ ਹੈ। ਬੈਂਕ ਆਫ ਇੰਡੀਆ ਨੇ ਇਕ ਸਾਲ ਤੋਂ ਇਕ ਮਹੀਨੇ ਦੀ ਮਿਆਦ ਵਿਚ 0.25 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ। ਬੈਂਕ ਦਾ ਐਮਸੀਐਲਆਰ ਹੁਣ ਇਕ ਸਾਲ ਲਈ ਘਟ ਕੇ 7.95 ਪ੍ਰਤੀਸ਼ਤ ਹੋ ਗਿਆ ਹੈ। ਨਵੀਂ ਦਰ 1 ਅਪ੍ਰੈਲ 2020 ਤੋਂ ਲਾਗੂ ਹੋਵੇਗੀ।