ਗੌਤਮ ਅਡਾਨੀ ਨੇ ਕੁਇੰਟਿਲੀਅਨ ਬਿਜ਼ਨਸ ਮੀਡੀਆ ਵਿੱਚ ਖਰੀਦੀ 49% ਹਿੱਸੇਦਾਰੀ

ਏਜੰਸੀ

ਖ਼ਬਰਾਂ, ਵਪਾਰ

ਲਗਭਗ 48 ਕਰੋੜ ਰੁਪਏ 'ਚ ਹੋਈ ਖ਼ਰੀਦ 

Representational Image

ਨਵੀਂ ਦਿੱਲੀ :  ਅਡਾਨੀ ਗਰੁੱਪ ਦੀ ਕੰਪਨੀ AMG ਮੀਡੀਆ ਨੈੱਟਵਰਕਸ ਨੇ ਡਿਜੀਟਲ ਨਿਊਜ਼ ਪਲੈਟਫਾਰਮ ਕੁਇੰਟਿਲੀਅਨ ਬਿਜ਼ਨਸ ਮੀਡੀਆ ਵਿੱਚ 49% ਹਿੱਸੇਦਾਰੀ ਦੀ ਪ੍ਰਾਪਤੀ ਪੂਰੀ ਕਰ ਲਈ ਹੈ। ਅਡਾਨੀ ਇੰਟਰਪ੍ਰਾਈਜਿਜ਼ ਦੀ ਸਟਾਕ ਐਕਸਚੇਂਜ ਫਾਈਲਿੰਗ ਦੇ ਅਨੁਸਾਰ, ਇਹ ਪ੍ਰਾਪਤੀ 47.84 ਕਰੋੜ ਰੁਪਏ ਵਿੱਚ ਕੀਤੀ ਗਈ ਹੈ। ਪ੍ਰਾਪਤੀ ਦਾ ਐਲਾਨ 13 ਮਈ, 2022 ਨੂੰ ਕੀਤਾ ਗਿਆ ਸੀ। ਦ ਕੁਇੰਟ ਦੀ ਸਥਾਪਨਾ ਰਾਘਵ ਬਹਿਲ ਅਤੇ ਰਿਤੂ ਕਪੂਰ ਨੇ ਕੀਤੀ ਸੀ।

ਇਹ ਵੀ ਪੜ੍ਹੋ: AI ਦਾ ਕਮਾਲ! ਨਮੋ ਐਪ 'ਚ ਲੋਕ ਲੱਭ ਸਕਣਗੇ PM ਮੋਦੀ ਨਾਲ ਫੋਟੋ

Quintillion ਕਾਰੋਬਾਰੀ ਮੀਡੀਆ ਨਿਊਜ਼ ਪਲੇਟਫਾਰਮ ਬਲੂਮਬਰਗਕੁਇੰਟ ਚਲਾਉਂਦਾ ਹੈ, ਜਿਸ ਨੂੰ ਹੁਣ BQ ਪ੍ਰਾਈਮ ਕਿਹਾ ਜਾਂਦਾ ਹੈ। ਅਡਾਨੀ ਗਰੁੱਪ ਨੇ 26 ਅਪ੍ਰੈਲ 2022 ਨੂੰ ਪ੍ਰਕਾਸ਼ਨ, ਇਸ਼ਤਿਹਾਰਬਾਜ਼ੀ, ਪ੍ਰਸਾਰਣ ਅਤੇ ਸਮੱਗਰੀ ਦੀ ਵੰਡ ਲਈ AMG ਮੀਡੀਆ ਨੈੱਟਵਰਕ ਲਿਮਟਿਡ ਨਾਂ ਦੀ ਇੱਕ ਕੰਪਨੀ ਬਣਾਈ। ਅਡਾਨੀ ਗਰੁੱਪ ਦੀ ਨਵੀਂ ਦਿੱਲੀ ਟੈਲੀਵਿਜ਼ਨ ਲਿਮਟਿਡ ਯਾਨੀ NDTV ਵਿੱਚ ਵੀ 64.71% ਹਿੱਸੇਦਾਰੀ ਹੈ।

ਦੋ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਹੋਈ ਮੌਤ 

ਕੁਇੰਟਿਲੀਅਨ ਬਿਜ਼ਨਸ ਮੀਡੀਆ (Quintilian Business Media) ਨੇ BQ Prime Hindi ਨੂੰ 4 ਮਹੀਨੇ ਪਹਿਲਾਂ ਲਾਂਚ ਕੀਤਾ ਸੀ। ਇਸ ਦੇ ਜ਼ਰੀਏ, ਕੰਪਨੀ ਹਿੰਦੀ ਵਿਚ ਵਿਸ਼ਵ ਪੱਧਰੀ ਵਪਾਰ ਅਤੇ ਵਿੱਤੀ ਸਮੱਗਰੀ ਪ੍ਰਦਾਨ ਕਰਨਾ ਚਾਹੁੰਦੀ ਹੈ। ਪਲੈਟਫਾਰਮ ਦਾ ਨਿਸ਼ਾਨਾ ਉਹ ਲੋਕ ਹਨ ਜੋ ਵਪਾਰ ਅਤੇ ਵਿੱਤ ਨਾਲ ਜੁੜੀਆਂ ਖ਼ਬਰਾਂ ਨੂੰ ਆਸਾਨ ਭਾਸ਼ਾ ਵਿੱਚ ਜਾਣਨਾ ਚਾਹੁੰਦੇ ਹਨ। BQ ਪ੍ਰਾਈਮ (ਪਹਿਲਾਂ ਬਲੂਮਬਰਗਕੁਇੰਟ ਵਜੋਂ ਜਾਣਿਆ ਜਾਂਦਾ ਸੀ) ਭਾਰਤੀ ਅਰਥਵਿਵਸਥਾ, ਵਪਾਰ ਅਤੇ ਵਿੱਤੀ ਬਾਜ਼ਾਰਾਂ ਦੇ ਵਿਸ਼ਲੇਸ਼ਣਾਤਮਕ ਕਵਰੇਜ ਲਈ ਜਾਣਿਆ ਜਾਂਦਾ ਹੈ।