ਸਵਿਸ ਬੈਂਕਾਂ ਵਿਚ 50 ਫੀਸਦੀ ਵਧਿਆ ਭਾਰਤੀਆਂ ਦਾ ਧੰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸਵਿਸ ਨੈਸ਼ਨਲ ਬੈਂਕ (ਐਸਐਨਬੀ) ਦੀ ਰਿਪੋਰਟ ਨੇ ਕਾਲੇ ਧੰਨ ਉੱਤੇ ਰੋਕ ਲਗਾਉਣ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਦਾਅਵਿਆਂ ਦੀ ਹਵਾ ਕੱਢ ਦਿੱਤੀ ਹੈ।

Indian Money increase by 50% in Swiss banks

ਸਵਿਸ ਨੈਸ਼ਨਲ ਬੈਂਕ (ਐਸਐਨਬੀ) ਦੀ ਰਿਪੋਰਟ ਨੇ ਕਾਲੇ ਧੰਨ ਉੱਤੇ ਰੋਕ ਲਗਾਉਣ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਦਾਅਵਿਆਂ ਦੀ ਹਵਾ ਕੱਢ ਦਿੱਤੀ ਹੈ। ਰਿਪੋਰਟ  ਦੇ ਮੁਤਾਬਕ, 2017 ਵਿਚ ਸਵਿਟਜ਼ਰਲੈਂਡ ਦੇ ਬੈਂਕਾਂ ਵਿਚ ਭਾਰਤੀਆਂ ਦਾ ਪੈਸਾ 50 ਫੀਸਦੀ ਤੋਂ ਵਧਕੇ ਕਰੀਬ 7000 ਕਰੋੜ ਰੁਪਏ ਹੋ ਗਿਆ। ਹਾਲਾਂਕਿ, ਇਸ ਤੋਂ ਪਿਛਲੇ ਤਿੰਨ ਸਾਲਾਂ ਵਿਚ ਭਾਰਤੀਆਂ ਦੀ ਜਮ੍ਹਾ ਰਾਸ਼ੀ ਵਿਚ ਕਮੀ ਦਰਜ ਕੀਤੀ ਗਈ ਸੀ।

ਐਸ ਐਨ ਬੀ ਦੇ ਮੁਤਾਬਕ, 2017 ਵਿਚ ਭਾਰਤੀਆਂ ਵਲੋਂ ਹਰ ਤਰ੍ਹਾਂ ਨਾਲ ਹੋਣ ਵਾਲੇ ਜਮ੍ਹਾ ਪੈਸਿਆਂ ਵਿਚ ਤੇਜ਼ ਵਾਧਾ ਦਰਜ ਕੀਤਾ ਗਿਆ ਸੀ। 2017 ਵਿਚ ਸਵਿਸ ਬੈਂਕਾਂ ਵਿਚ ਪਾਕਿਸਤਾਨ ਦੇ ਨਾਗਰਿਕਾਂ ਦੀ ਜਮ੍ਹਾ ਰਾਸ਼ੀ ਵਿਚ 21 ਫੀਸਦੀ ਕਮੀ ਆਈ ਹੈ। ਪਾਕਿਸਤਾਨੀਆਂ ਨੇ 1.15 ਅਰਬ ਸਵਿਸ ਫਰੈਂਕ  (7,700 ਕਰੋੜ ਰੁਪਏ) ਸਵਿਟਜ਼ਰਲੈਂਡ ਦੇ ਬੈਂਕਾਂ ਵਿਚ ਜਮ੍ਹਾ ਕਰਵਾਏ ਸਨ। ਤਿੰਨ ਸਾਲ ਤੋਂ ਜਮ੍ਹਾ ਰਾਸ਼ੀ ਵਿਚ ਗਿਰਾਵਟ ਦੇ ਬਾਵਜੂਦ ਪਾਕਿਸਤਾਨੀਆਂ ਦੀ ਕੁਲ ਜਮ੍ਹਾ ਰਾਸ਼ੀ ਭਾਰਤੀਆਂ ਤੋਂ ਕਰੀਬ 700 ਕਰੋੜ ਰੁਪਏ ਜ਼ਿਆਦਾ ਹੈ।