ਸਵਿਸ ਬੈਂਕ 'ਚ ਭਾਰਤੀਆਂ ਦਾ ਪੈਸਾ ਵਧਣ 'ਤੇ ਪਿਊਸ਼ ਗੋਇਲ ਨੇ ਦਿਤੀ ਸਫ਼ਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸਾਲ 2017 ਵਿਚ ਸਵਿਸ ਬੈਂਕ ਵਿਚ ਭਾਰਤੀਆਂ ਦੇ ਪੈਸੇ ਵਿਚ 50 ਫੀਸਦੀ ਦੀ ਵੱਧਣ ਦੀ ਖ਼ਬਰ ਉਤੇ ਕੇਂਦਰ ਸਰਕਾਰ ਵਲੋਂ ਸਫਾਈ ਦਿੱਤੀ ਗਈ....

Piyash Goel

ਨਵੀਂ ਦਿੱਲੀ :  ਸਾਲ 2017 ਵਿਚ ਸਵਿਸ ਬੈਂਕ ਵਿਚ ਭਾਰਤੀਆਂ ਦੇ ਪੈਸੇ ਵਿਚ 50 ਫੀਸਦੀ ਦੀ ਵੱਧਣ ਦੀ ਖ਼ਬਰ ਉਤੇ ਕੇਂਦਰ ਸਰਕਾਰ ਵਲੋਂ ਸਫਾਈ ਦਿੱਤੀ ਗਈ ਹੈ।  ਕੇਂਦਰੀ ਮੰਤਰੀ ਅਤੇ ਹੁਣ ਵਿੱਤ ਮੰਤਰਾਲਾ  ਦਾ ਕੰਮ ਕਾਜ ਸੰਭਾਲ ਰਹੇ ਪੀਊਸ਼ ਗੋਇਲ  ਨੇ ਕਿਹਾ ਹੈ ਕਿ ਭਾਰਤ ਅਤੇ ਸਵਿੱਟਰਜ਼ਰਲੈਂਡ ਦੇ ਵਿਚ ਸਮਝੌਤਾ ਹੋਇਆ ਹੈ। 1 ਜਨਵਰੀ 2018 ਤੋਂ ਇਸ ਵਿੱਤੀ ਸਾਲ  ਦੇ ਖ਼ਤਮ ਹੋਣ ਤਕ ਸਾਰਾ ਡਾਟਾ ਸਾਨੂੰ ਉਪਲੱਬਧ ਕਰਾ ਦਿੱਤਾ ਜਾਵੇਗਾ।  ਇਸ ਲਈ ਹੁਣੇ ਤੋਂ ਇਸ ਉੱਤੇ ਕਿਸੇ ਵੀ ਤਰ੍ਹਾਂ ਦਾ ਅਨੁਮਾਨ ਕਿਉਂ ਲਗਾਇਆ ਜਾ ਰਿਹਾ ਹੈ।

ਧਿਆਨ ਯੋਗ ਹੈ ਕਿ ਭਾਰਤੀਆਂ ਦਾ ਸਵਿਸ ਬੈਂਕਾਂ ਵਿਚ ਜਮਾਂ ਪੈਸਾ ਚਾਰ ਸਾਲ ਵਿਚ ਪਹਿਲੀ ਵਾਰ ਵਧ ਕਿ ਪਿਛਲੇ ਸਾਲ ਇਕ ਅਰਬ ਸਵਿਸ ਫੈਂਕ ( 7,000 ਕਰੋੜ ਰੁਪਏ) ਦੇ ਦਾਇਰੇ ਵਿਚ ਪਹੁੰਚ ਗਿਆ ਹੈ, ਜੋ ਇਕ ਸਾਲ ਪਹਿਲਾਂ ਦੀ ਤੁਲਣਾ ਵਿਚ 50 ਪ੍ਰਤੀਸ਼ਤ ਦੀ ਵਾਧਾ ਦਰ ਦਰਸਾਉਂਦਾ ਹੈ। ਸਵਿਜ਼ਰਲੈਂਡ ਦੇ ਕੇਂਦਰੀ ਬੈਂਕ ਦੇ ਤਾਜ਼ਾ ਅੰਕੜਿਆਂ ਵਿਚ ਇਹ ਗੱਲ ਸਾਹਮਣੇ ਆਈ ਹੈ।

ਇਸ ਦੇ ਅਨੁਸਾਰ ਭਾਰਤੀਆਂ ਦੁਆਰਾ ਸਵਿਸ ਬੈਂਕ ਖਾਤਿਆਂ ਵਿਚ ਰੱਖਿਆ ਗਿਆ ਪੈਸਾ 2017 ਵਿਚ 50 % ਦੀ ਦਰ ਨਾਲ  ਵਧਕੇ 7000 ਕਰੋੜ ਰੁਪਏ (1.01 ਅਰਬ ਫੈਂਕ) ਹੋ ਗਿਆ। ਇਸ ਤੋਂ ਪਹਿਲਾਂ ਤਿੰਨ ਸਾਲ ਇਥੋਂ  ਦੇ ਬੈਂਕ ਵਿਚ ਭਾਰਤੀਆਂ  ਦੇ ਜਮਾਂ ਪੈਸਿਆਂ ਵਿਚ ਲਗਾਤਾਰ ਗਿਰਾਵਟ ਆਈ ਸੀ। ਆਪਣੀ ਬੈਂਕਿੰਗ ਦੀ ਪਹਿਚਾਣ ਗੁਪਤ ਰੱਖਣ ਵਾਲੇ ਇਸ ਦੇਸ਼ ਵਿਚ ਭਾਰਤੀਆਂ ਦੇ ਜਮਾਂ ਧਨ ਵਿਚ ਅਜਿਹੇ ਸਮੇਂ ਹੋਇਆਂ ਵਾਧਾ ਹੈਰਾਨ ਕਰਨ ਵਾਲਾ ਹੈ, ਜਦੋਂ ਕਿ ਭਾਰਤ ਦੀ ਸਰਕਾਰ ਨੇ ਵਿਦੇਸ਼ਾਂ ਵਿਚ ਕਾਲਾ ਧਨ ਰੱਖਣ ਵਾਲਿਆਂ  ਦੇ ਖਿਲਾਫ ਮੁਹਿੰਮ ਚਲਾਈ ਹੋਈ ਹੈ।

ਦੱਸ ਦਈਏ ਕਿ ਕਾਲਾ ਧਨ ਨੂੰ ਖ਼ਤਮ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਨੇ 8 ਨਵੰਬਰ 2016 ਨੂੰ ਨੋਟਮੰਦੀ ਕੀਤੀ ਤੇ  ਇਸ ਨੂੰ ਕਰਨ ਪਿਛੇ ਸਰਕਾਰ ਦਾ ਤਰਕ ਸੀ ਕਿ ਇਸ ਨਾਲ ਕਾਲਾ ਧਨ ਖ਼ਤਮ ਹੋ ਜਾਵੇਗਾ।ਹਾਲ ਹੀ 'ਚ ਆਈ ਸਵਿਸ ਬੈਂਕ ਭਾਰਤੀਆਂ ਦੇ ਪੈਸੇ ਵਧਣ ਦੀ ਖ਼ਬਰ ਨੇ ਸਿਆਸੀ ਗਿਲੇਆਰਿਆਂ 'ਚ ਇਕ ਵਾਰ ਫਿਰ ਬਹਿਸ ਛੇੜ ਦਿੱਤੀ ਹੈ।