ਤੇਲ ਕੰਪਨੀਆਂ ਸੀ-ਹੈਵੀ ਸ਼ੀਰਾ ਤੋਂ ਬਣੇ ਈਥਾਨੋਲ ਦੀ ਖ਼ਰੀਦ ਕੀਮਤ 6.87 ਰੁਪਏ ਪ੍ਰਤੀ ਲੀਟਰ ਵਧਾਈ

ਏਜੰਸੀ

ਖ਼ਬਰਾਂ, ਵਪਾਰ

ਨਵੀਂ ਖ਼ਰੀਦ ਕੀਮਤ 56.28 ਰੁਪਏ ਹੋਵੇਗੀ

sugarcane

ਨਵੀਂ ਦਿੱਲੀ: ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ (ਓ.ਐੱਮ.ਸੀ.) ਨੇ ਸਪਲਾਈ ਵਧਾਉਣ ਲਈ ਸੀ-ਹੈਵੀ ਗੁੜ ਤੋਂ ਬਣੇ ਈਥਾਨੋਲ  ਦੀ ਕੀਮਤ 6.87 ਰੁਪਏ ਪ੍ਰਤੀ ਲੀਟਰ ਵਧਾਉਣ ਦੀ ਪੇਸ਼ਕਸ਼ ਕੀਤੀ ਹੈ। ਨਵੀਂ ਖ਼ਰੀਦ ਕੀਮਤ 56.28 ਰੁਪਏ ਹੋਵੇਗੀ।

ਪਟਰੌਲੀਅਮ ਮੰਤਰਾਲੇ ਨੇ ਸ਼ੁਕਰਵਾਰ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਸੀ-ਹੈਵੀ ਗੁੜ ਤੋਂ ਬਣੇ ਈਥਾਨੋਲ ਉਤਪਾਦਨ ਨੂੰ ਵੱਧ ਤੋਂ ਵੱਧ ਕਰਨ ਅਤੇ ਈਥਾਨੋਲ ਮਿਸ਼ਰਤ ਪਟਰੌਲ ਪ੍ਰੋਗਰਾਮ ਲਈ ਈਥਾਨੋਲ ਦੀ ਸਮੁੱਚੀ ਉਪਲਬਧਤਾ ਵਧਾਉਣ ਲਈ ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਸੀ-ਹੈਵੀ ਗੁੜ ਤੋਂ ਬਣੇ ਈਥਾਨੋਲ ਲਈ ਕੀਮਤ 6.87 ਰੁਪਏ ਪ੍ਰਤੀ ਲੀਟਰ ਵਧਾਉਣ ਦਾ ਐਲਾਨ ਕੀਤਾ ਹੈ।

ਸੀ-ਹੈਵੀ ਸ਼ੀਰਾ ਖੰਡ ਫੈਕਟਰੀਆਂ ਦਾ ਉਪ-ਉਤਪਾਦ ਹੈ। ਈਥਾਨੋਲ ਉਤਪਾਦਨ ਲਈ ਇਸ ਦੀ ਵਰਤੋਂ ਹਰੀ ਆਰਥਿਕਤਾ ਨੂੰ ਉਤਸ਼ਾਹਤ ਕਰਨ ਦਾ ਇਕ ਪ੍ਰਭਾਵਸ਼ਾਲੀ ਤਰੀਕਾ ਹੈ। ਤੇਲ ਕੰਪਨੀਆਂ ਜੈਵਿਕ ਬਾਲਣ ਦੀ ਖਪਤ ਅਤੇ ਆਯਾਤ ਨਿਰਭਰਤਾ ਨੂੰ ਘਟਾਉਣ ਲਈ ਸਰਕਾਰੀ ਪ੍ਰੋਗਰਾਮ ਦੇ ਹਿੱਸੇ ਵਜੋਂ ਪਟਰੌਲ ’ਚ 12 ਫ਼ੀ ਸਦੀ ਈਥਾਨੋਲ ਮਿਲਾ ਰਹੀਆਂ ਹਨ। ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ.ਪੀ.ਸੀ.ਐਲ.) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐਚ.ਪੀ.ਸੀ.ਐਲ.) ਨੇ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ।