ਚਾਂਦੀ ਦੀ ਕੀਮਤ ਨੇ ਬਣਾਇਆ ਨਵਾਂ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦਿੱਲੀ ਦੇ ਸਰਾਫ਼ਾ ਬਾਜ਼ਾਰ ’ਚ 3,650 ਰੁਪਏ ਵਧ ਕੇ 2,40,000 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚੀ

Silver price hits new record

ਨਵੀਂ ਦਿੱਲੀ : ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ ਸੋਮਵਾਰ ਨੂੰ ਕੌਮੀ ਰਾਜਧਾਨੀ ’ਚ ਚਾਂਦੀ ਦੀਆਂ ਕੀਮਤਾਂ ਲਗਾਤਾਰ ਪੰਜਵੇਂ ਦਿਨ ਚੜ੍ਹੀਆਂ। ਸੋਮਵਾਰ ਨੂੰ ਕੀਮਤ ਵਿਚ 3,650 ਰੁਪਏ ਦਾ ਵਾਧਾ ਹੋਇਆ ਅਤੇ ਇਹ 2,40,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨਵੇਂ ਸਿਖਰ ਉਤੇ ਪਹੁੰਚ ਗਈ। ਸ਼ੁਕਰਵਾਰ ਨੂੰ ਚਿੱਟੀ ਕੀਮਤੀ ਧਾਤ 2,36,350 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਬੰਦ ਹੋਈ ਸੀ। ਇਸ ਸਾਲ ਹੁਣ ਤਕ, ਚਾਂਦੀ ਦੀਆਂ ਕੀਮਤਾਂ ਨੇ 31 ਦਸੰਬਰ, 2024 ਨੂੰ ਦਰਜ 89,700 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ 167.55 ਫ਼ੀ ਸਦੀ ਜਾਂ 1,50,300 ਰੁਪਏ ਦਾ ਵਾਧਾ ਕੀਤਾ ਹੈ।

ਇਸ ਦੌਰਾਨ 99.9 ਫੀ ਸਦੀ ਸ਼ੁੱਧਤਾ ਵਾਲਾ ਸੋਨਾ 500 ਰੁਪਏ ਦੀ ਗਿਰਾਵਟ ਨਾਲ 1,41,800 ਰੁਪਏ ਪ੍ਰਤੀ 10 ਗ੍ਰਾਮ ਉਤੇ ਆ ਗਿਆ। ਪਿਛਲੇ ਬਾਜ਼ਾਰ ਸੈਸ਼ਨ ’ਚ ਇਹ 1,500 ਰੁਪਏ ਦੇ ਵਾਧੇ ਨਾਲ 1,42,300 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰੀਕਾਰਡ ਨੂੰ ਛੂਹ ਗਿਆ ਸੀ।

ਐਲਕੇਪੀ ਸਕਿਓਰਟੀਜ਼ ਦੇ ਕਮੋਡਿਟੀ ਅਤੇ ਕਰੰਸੀ ਦੇ ਵੀ.ਪੀ. ਰੀਸਰਚ ਐਨਾਲਿਸਟ ਜਤਿਨ ਤ੍ਰਿਵੇਦੀ ਨੇ ਕਿਹਾ ਕਿ ਵਿਆਪਕ ਰੁਝਾਨ ਅਸਥਿਰ ਹੈ ਕਿਉਂਕਿ ਹਾਲ ਹੀ ਵਿਚ ਤੇਜ਼ ਵਾਧੇ ਤੋਂ ਬਾਅਦ ਬਾਜ਼ਾਰਾਂ ਨੇ ਸਥਿਤੀ ਦਾ ਮੁੜ ਮੁਲਾਂਕਣ ਕੀਤਾ ਹੈ। ਤ੍ਰਿਵੇਦੀ ਨੇ ਕਿਹਾ ਕਿ ਇਸ ਹਫ਼ਤੇ, ਫੈਡਰਲ ਰਿਜ਼ਰਵ ਦੀ ਮੀਟਿੰਗ ਦੇ ਮਿੰਟ ਇਕ ਮਹੱਤਵਪੂਰਣ ਟਰਿੱਗਰ ਹੋਣਗੇ, ਜਦਕਿ ਯੂ.ਐਸ. ਛੁੱਟੀਆਂ ਦੀ ਮਿਆਦ ਵਪਾਰ ਦੀ ਮਾਤਰਾ ਨੂੰ ਮੁਕਾਬਲਤਨ ਪਤਲਾ ਰੱਖ ਸਕਦੀ ਹੈ। (