14 ਅਪ੍ਰੈਲ ਤੋਂ ਅੱਗੇ ਵਧਿਆ ਲਾਕਡਾਊਨ ਤਾਂ LPG ਸਿਲੰਡਰ ਦੀ ਡਿਲਵਰੀ ’ਤੇ ਹੋਵੇਗਾ ਇਹ ਅਸਰ!

ਏਜੰਸੀ

ਖ਼ਬਰਾਂ, ਵਪਾਰ

ਉਹਨਾਂ ਕਿਹਾ ਕਿ ਲੋਕ ਘਬਰਾਹਟ ਵਿਚ ਲੋੜ ਤੋਂ ਵਧ ਗੈਸ ਸਿਲੰਡਰਾਂ ਦੀ...

If india lockdown extended more than 3 weeks even then no shortage of lpg

ਨਵੀਂ ਦਿੱਲੀ: ਦੇਸ਼ ਵਿਚ 14 ਅਪ੍ਰੈਲ ਤਕ ਲਾਕਡਾਊਨ ਲਗਾਇਆ ਗਿਆ ਹੈ ਜਿਸ ਕਰ ਕੇ ਲੋਕਾਂ ਨੇ ਸਮਾਨ ਇਕੱਠਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਰਸੋਈ ਗੈਸ ਸਿਲੰਡਰ ਦੀ ਮੰਗ ਵਿਚ ਭਾਰੀ ਉਛਾਲ ਆਇਆ ਹੈ। ਇਸ ਤੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੇਅਰਮੈਨ ਸੰਜੀਵ ਸਿੰਘ ਦਾ ਕਹਿਣਾ ਹੈ ਕਿ ਜੇ ਦੇਸ਼ ਵਿਚ ਲਾਕਡਾਊਨ 3 ਹਫ਼ਤਿਆਂ ਲਈ ਅੱਗੇ ਵਧਾਇਆ ਵੀ ਗਿਆ ਤਾਂ ਐਲਪੀਜੀ ਸਿਲੰਡਰ ਲਈ ਪਰੇਸ਼ਾਨ ਨਾ ਹੋਵੋ।

ਤੁਹਾਡੇ ਘਰ ਤਕ ਰਸੋਈ ਗੈਸ ਦੀ ਡਿਲਵਰੀ ਕੀਤੀ ਜਾਵੇਗੀ। ਦਰਅਸਲ ਲਾਕਡਾਊਨ ਦੇ ਐਲਾਨ ਤੋਂ ਬਾਅਦ ਪੈਟਰੋਲ, ਡੀਜ਼ਲ ਦੀ ਮੰਗ ਵਿਚ ਵੀ ਕਮੀ ਆਈ ਹੈ ਉੱਥੇ ਹੀ ਐਲਪੀਜੀ ਸਿਲੰਡਰ ਦੀ ਰਿਫਿਲ ਬੁਕਿੰਗ ਵਿਚ 200 ਫ਼ੀਸਦੀ ਵਾਧਾ ਹੋਇਆ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੇਅਰਮੈਨ ਸੰਜੀਵ ਸਿੰਘ ਨੇ ਉਪਭੋਗਤਾਵਾਂ ਨੂੰ ਵਿਸ਼ਵਾਸ ਦਵਾਇਆ ਹੈ ਕਿ ਲਾਕਡਾਊਨ ਦੇ ਅੱਗੇ ਵਧਣ ਲਈ ਸਟਾਕ ਵਿਚ ਲੋੜੀਦੀਆਂ ਵਸਤਾਂ ਵਿਚ ਪੈਟਰੋਲ, ਡੀਜ਼ਲ ਅਤੇ ਐਲ.ਪੀ.ਜੀ. ਹੈ।

ਉਹਨਾਂ ਕਿਹਾ ਕਿ ਲੋਕ ਘਬਰਾਹਟ ਵਿਚ ਲੋੜ ਤੋਂ ਵਧ ਗੈਸ ਸਿਲੰਡਰਾਂ ਦੀ ਬੁਕਿੰਗ ਕਰਨੀ ਸ਼ੁਰੂ ਕਰ ਦਿੰਦੇ ਹਨ ਜਿਸ ਕਰ ਕੇ ਵਿਵਸਥਾ ਤੇ ਦਬਾਅ ਪੈਂਦਾ ਹੈ। ਬੁਕਿੰਗ ਵਧਣ ਕਾਰਨ ਗੈਸ ਸਿਲੰਡਰ ਭਰਨ ਦੇ ਕਾਰਖਾਨਿਆਂ ਨੂੰ ਸੂਚਨਾ ਤਤਕਾਲ ਦਿੱਤੀ ਜਾਂਦੀ ਹੈ ਅਤੇ ਉਹ ਸਿਲੰਡਰ ਭਰਨ ਦਾ ਕੰਮ ਤੇਜ਼ ਕਰ ਦਿੰਦੇ ਹਨ। ਉੱਥੋਂ ਸਿਲੰਡਰ ਵਿਕਰੇਤਾ ਕੋਲ ਪਹੁੰਚਾਇਆ ਜਾਂਦਾ ਹੈ ਉਹ ਅਪਣੇ ਕਰਮਚਾਰੀਆਂ ਰਾਹੀਂ ਘਰ-ਘਰ ਸਿਲੰਡਰ ਪਹੁੰਚਾਉਂਦੇ ਹਨ।

ਜੇ ਮੰਗ ਬਹੁਤ ਜ਼ਿਆਦਾ ਵਧ ਜਾਂਦੀ ਹੈ ਤਾਂ ਪਹਿਲਾਂ ਤੋਂ ਦਬਾਅ ਵਿਚ ਕੰਮ ਕਰਨ ਵਾਲੇ ਵਿਕਰੇਤਾ ਅਤੇ ਡਿਲਵਰੀ ਕਰਮਚਾਰੀਆਂ ਤੇ ਵੀ ਬੋਝ ਵਧ ਜਾਂਦਾ ਹੈ। ਦਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਆਵਾਜਾਈ ਤੇ ਦੇਸ਼ ਵਪਾਰੀ ਪਾਬੰਦੀ ਦੇ ਚਲਦੇ ਵਾਹਨਾਂ ਅਤੇ ਜਹਾਜ਼ਾਂ ਆਦਿ ਦੀ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਡੀਜ਼ਲ, ਪੈਟਰੋਲ ਅਤੇ ਜਹਾਜ਼ੀ ਤੇਲ ਦੀ ਮੰਗ ਵਿਚ ਗਿਰਾਵਟ ਆਈ ਹੈ। ਮਾਰਚ ਵਿਚ ਪੈਟਰੋਲ ਦੀ ਮੰਗ 8% ਅਤੇ ਡੀਜ਼ਲ ਦੀ ਮੰਗ 16% ਘਟ ਗਈ ਹੈ।

ਇਸ ਤਰ੍ਹਾਂ ਜਹਾਜ਼ ਈਂਧਨ ਦੀ ਮੰਗ ਵਿਚ ਵੀ 20% ਦੀ ਗਿਰਾਵਟ ਦਰਜ ਕੀਤੀ ਗਈ ਹੈ। ਸੰਜੀਵ ਸਿੰਘ ਨੇ ਕਿਹਾ ਕਿ ਹਲਕੀ ਮੰਗ ਘਟ ਹੋਣ ਕਾਰਨ ਤੇਲ ਸੋਧ ਪਲਾਟਾਂ ਨੇ ਡੀਜ਼ਲ ਅਤੇ ਪੈਟਰੋਲ ਦਾ ਉਤਪਾਦਨ 25 ਤੋਂ 30% ਘਟਾ ਦਿੱਤਾ ਹੈ। ਤੇਲ ਸੋਧ ਕਾਰਖਾਨਿਆਂ ਵਿਚ ਕੱਚੇ ਤੇਲ ਦੀ ਪ੍ਰੋਸੈਸਿੰਗ ਘਟ ਹੁੰਦੀ ਹੈ ਤਾਂ ਇਹਨਾਂ ਸਾਰੀਆਂ ਈਂਧਨ ਦੇ ਉਤਪਾਦਨ ਵਿਚ ਉਸੇ ਅਨੁਪਾਤ ਵਿਚ ਗਿਰਾਵਟ ਆਉਂਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।