ਸੀਐਨਜੀ ਹਾਈਬ੍ਰਿਡ ਕਾਰਾਂ 'ਤੇ ਜ਼ੋਰ ਦੇਵੇਗੀ ਮਾਰੂਤੀ ਸੁਜ਼ੁਕੀ
ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੁਕੀ ਇੰਡੀਆ ਲਿਮਟਿਡ ਸਿਰਫ਼ ਇਲੈਕਟ੍ਰਿਕ ਕਾਰਾਂ ਤਿਆਰ ਕਰਨ ਦੀ ਬਜਾਏ ਸੀਐਨਜੀ ਕਾਰਾਂ ਅਤੇ ...
ਭਾਰਗਵ ਨੇ ਕਿਹਾ ਕਿ ਅਸੀਂ ਸੀਐਨਜੀ, ਹਾਈਬ੍ਰਿਡ ਅਤੇ ਹੋਰ ਬਦਲਵੀਂ ਤਕਨੀਕ ਨੂੰ ਬੜ੍ਹਾਵਾ ਦੇਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਹਰ ਤਰ੍ਹਾਂ ਦੀ ਤਕਨੀਕ ਨੂੰ ਬੜ੍ਹਾਵਾ ਦੇਵਾਂਗੇ ਅਤੇ ਮਹਿਜ਼ ਇਕ ਤਕ ਖ਼ੁਦ ਨੂੰ ਸੀਮਤ ਨਹੀਂ ਰੱਖਾਂਗੇ। ਉਨ੍ਹਾਂ ਕਿਹਾ ਕਿ ਕੰਪਨੀ ਤੇਲ ਬਰਾਮਦ ਅਤੇ ਹਵਾ ਪ੍ਰਦੂਸ਼ਣ ਨੂੰ ਘੱਟ ਕਰਨਾ ਚਾਹੁੰਦੀ ਹੈ ਅਤੇ ਇਹੀ ਸਰਕਾਰ ਦਾ ਵੀ ਟੀਚਾ ਹੈ।
ਭਾਰਗਵ ਨੇ ਕਿਹਾ ਕਿ ਅਸੀਂ ਦੇਸ਼ ਵਿਚ ਵਾਤਾਵਰਣ ਅਨੁਕੂਲ ਕਾਰ ਚਾਹੁੰਦੇ ਹਾਂ, ਅਸੀਂ ਤੇਲ ਬਰਾਮਦ ਘੱਟ ਕਰਨਾ ਚਾਹੁੰਦੇ ਹਾਂ, ਅਸੀਂ ਹਵਾ ਪ੍ਰਦੂਸ਼ਣ ਘੱਟ ਕਰਨਾ ਚਾਹੁੰਦੇ ਹਾਂ। ਸਾਡਾ ਮਕਸਦ ਉਹੀ ਹੈ ਜੋ ਸਰਕਾਰ ਦਾ ਹੈ। ਇਸ ਦੇ ਲਈ ਅਸੀਂ ਸਾਰੀ ਊਰਜਾ ਮਹਿਜ਼ ਬੈਟਰੀ ਦੇ ਖ਼ਰਚ ਵਿਚ ਕਟੌਤੀ 'ਤੇ ਨਹੀਂ ਲਗਾਉਣ ਵਾਲੇ। ਅਸੀਂ ਬਦਲਵੇਂ ਤਰੀਕਿਆਂ 'ਤੇ ਵੀ ਧਿਆਨ ਦੇਣਾ ਚਾਹੁੰਦੇ ਹਾਂ।
ਉਨ੍ਹਾਂ ਕਿਹਾ ਕਿ ਮਾਰੂਤੀ ਇਲੈਕਟ੍ਰਿਕ ਵਾਹਨਾਂ ਦੀ ਲਾਗਤ ਵਿਚ ਕਮੀ ਆਉਣ ਦਾ ਇੰਤਜ਼ਾਰ ਕਰਨ ਦੀ ਬਜਾਏ ਸੀਐਨਜੀ ਵਰਗੇ ਬਦਲਾਂ ਨੂੰ ਅਪਣਾਉਣਾ ਪਸੰਦ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਬਿਜਲੀ ਉਤਪਾਦਨ ਤੋਂ ਜ਼ਿਆਦਾ ਟਰਾਂਸਪੋਰਟ ਖੇਤਰ ਵਿਚ ਸੀਐਨਜੀ ਦੀ ਵਰਤੋਂ 'ਤੇ ਜ਼ੋਰ ਦੇ ਰਹੀ ਹੈ। ਅਸੀਂ ਕਾਰਾਂ ਦੇ ਲਈ ਸੀਐਨਜੀ ਦੀ ਯਥਾਸੰਭਵ ਵਰਤੋਂ ਕਰਨਾ ਚਾਹੁੰਦੇ ਹਾਂ। ਸੀਐਨਜੀ ਛੋਟੀਆਂ ਕਾਰਾਂ ਲਈ ਸਭ ਤੋਂ ਬਿਹਤਰ ਹੈ। ਉਨ੍ਹਾਂ ਕਿਹਾ ਕਿ ਭਾਰਤੀ ਬਾਜ਼ਾਰ ਹੋਰ ਬਾਜ਼ਾਰਾਂ ਤੋਂ ਵੱਖ ਹੈ। ਇੱਥੇ 75 ਫ਼ੀ ਸਦ ਕਾਰਾਂ ਪੰਜ ਲੱਖ ਰੁਪਏ ਤੋਂ ਘੱਟ ਕੀਮਤ ਦੀਆਂ ਹਨ।
ਭਾਰਗਵ ਨੇ ਕਿਹਾ ਕਿ ਵਿਸ਼ਵ ਵਿਚ ਅਜਿਹਾ ਕੋਈ ਬਜ਼ਾਰ ਨਹੀਂ ਹੈ, ਜਿੱਥੇ ਛੋਟੀਆਂ ਕਾਰਾਂ ਦਾ ਇਸ ਕਦਰ ਕਬਜ਼ਾ ਹੈ। ਇਲੈਕਟ੍ਰਕਿ ਕਾਰਾਂ ਨੂੰ ਦੇਖੀਏ ਤਾਂ ਮੌਜੂਦਾ ਬੈਟਰੀ ਖ਼ਰਚ ਦੇ ਕਾਰਨ ਇਸ ਦੀ ਲਾਗਤ 6-7 ਲੱਖ ਰੁਪਏ ਤੋਂ ਜ਼ਿਆਦਾ ਹੋਵੇਗੀ। ਕੀ ਤੁਹਾਨੂੰ ਲਗਦਾ ਹੈ ਕਿ ਪੰਜ ਲੱਖ ਰੁਪਏ ਦੀ ਬਜਾਏ 6-7 ਲੱਖ ਰੁਪਏ ਵਿਚ ਕੋਈ ਵਾਰ ਕਾਰ ਖ਼ਰੀਦਣਾ ਪਸੰਦ ਕਰੇਗਾ? ਉਨ੍ਹਾਂ ਕਿਹਾ ਕਿ ਅਸੀਂ ਨਿਸ਼ਚਿਤ ਇਲੈਕਟ੍ਰਿਕ ਕਾਰਾਂ ਨੂੰ ਬੜ੍ਹਾਵਾ ਦੇਵਾਂਗੇ ਪਰ ਸਾਨੂੰ ਸੀਐਨਜੀ, ਹਾਈਬ੍ਰਿਡ, ਏਥੇਨਾਲ ਆਦਿ ਬਦਲਾਂ ਨੂੰ ਭੁੱਲਣਾ ਨਹੀਂ ਚਾਹੀਦਾ। ਸਾਡਾ ਉਦੇਸ਼ ਖ਼ਪਤਕਾਰਾਂ ਲਈ ਸਾਰੇ ਬਦਲਾਂ ਨੂੰ ਖੁੱਲ੍ਹਾ ਰੱਖਣਾ ਹੈ।