10 ਸਾਲਾਂ ਤੋਂ ਨੰਬਰ ਇਕ ’ਤੇ ਕਾਇਮ ਹੈ ਮਸ਼ਹੂਰ ਬ੍ਰਾਂਡ Parle G, ਰੈਂਕਿੰਗ ਦੀ ਤੁਲਨਾ ’ਚ CRP ’ਚ 14% ਦਾ ਵਾਧਾ ਦਰਜ
6531 (ਮਿਲੀਅਨ) ਦੇ ਕੰਜਿਊਮਰ ਰੀਚ ਪੁਆਇੰਟ ਸਕੋਰ ਨਾਲ ਪਾਰਲੇ ਲਗਾਤਾਰ 10ਵੇਂ ਸਾਲ ਰਿਕਾਰਡ ਬਣਾਉਂਦੇ ਹੋਏ ਟੌਪ ’ਤੇ ਹੈ
ਨਵੀਂ ਦਿੱਲੀ - ਪਾਰਲੇ ਜੀ 10 ਸਾਲਾਂ ਤੋਂ ਨੰਬਰ ਇਕ 'ਤੇ ਹੀ ਕਾਇਮ ਹੈ। 5 ਰੁਪਏ ਦਾ ਪਾਰਲੇ ਜੀ ਇਕ ਅਜਿਹਾ ਬਿਸਕੁਟ ਹੈ ਜੋ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੈ। ਪਾਰਲੇ ਲਗਾਤਾਰ 10 ਸਾਲਾਂ ਤੋਂ ਭਾਰਤ ਦਾ ਨੰਬਰ ਵਨ ਐੱਫ. ਐੱਮ. ਸੀ. ਜੀ. ਬ੍ਰਾਂਡ ਬਣਿਆ ਹੋਇਆ ਹੈ। ਕਾਂਤਾਰ ਇੰਡੀਆ ਦੀ ਸਾਲਾਨਾ ਬ੍ਰਾਂਡ ਫੁਟਪ੍ਰਿੰਟ ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਹੈ।
ਇਕ ਰਿਪੋਰਟ ’ਚ ਕੰਜਿਊਮਰ ਰੀਚ ਪੁਆਇੰਟ ਯਾਨੀ ਸੀ. ਆਰ. ਪੀ. ਦੇ ਆਧਾਰ ’ਤੇ 2021 ’ਚ ਸਭ ਤੋਂ ਵੱਧ ਚੁਣੇ ਜਾਣ ਵਾਲੇ ਐੱਫ. ਐੱਮ. ਸੀ. ਜੀ. ਬ੍ਰਾਂਡ ਨੂੰ ਸ਼ਾਮਲ ਕੀਤਾ ਹੈ। 6531 (ਮਿਲੀਅਨ) ਦੇ ਕੰਜਿਊਮਰ ਰੀਚ ਪੁਆਇੰਟ ਸਕੋਰ ਨਾਲ ਪਾਰਲੇ ਲਗਾਤਾਰ 10ਵੇਂ ਸਾਲ ਰਿਕਾਰਡ ਬਣਾਉਂਦੇ ਹੋਏ ਟੌਪ ’ਤੇ ਹੈ। ਇਸ ਲਿਸਟ ’ਚ ਪਾਰਲੇ ਤੋਂ ਬਾਅਦ ਅਮੂਲ, ਬ੍ਰਿਟਾਨੀਆ, ਕਲੀਨਿਕ ਪਲੱਸ ਅਤੇ ਟਾਟਾ ਕੰਜਿਊਮਰ ਪ੍ਰੋਡਕਟਸ ਦੂਜੇ ਟੌਪ ਬ੍ਰਾਂਡ ਹਨ। ਕੰਜਿਊਮਰ ਰੀਚ ਪੁਆਇੰਟ ਨੂੰ ਕੰਜਿਊਮਰ ਵਲੋਂ ਕੀਤੀ ਗਈ ਅਸਲ ਖਰੀਦ ਅਤੇ ਇਕ ਵਿੱਤੀ ਸਾਲ ’ਚ ਇਨ੍ਹਾਂ ਖਰੀਦਦਾਰੀ ਦੇ ਫ੍ਰੀਕਵੈਂਸੀ ਦੇ ਆਧਾਰ ’ਤੇ ਮਾਪਿਆ ਜਾਂਦਾ ਹੈ। ਕਾਂਤਾਰ ਦੀ ਬ੍ਰਾਂਡ ਫੁਟਪ੍ਰਿੰਟ ਰੈਂਕਿੰਗ ਦਾ ਇਹ 10ਵਾਂ ਸਾਲ ਹੈ।
ਇਕ ਖਬਰ ਮੁਤਾਬਕ ਪਾਰਲੇ ਨੇ ਪਿਛਲੇ ਸਾਲ ਦੀ ਰੈਂਕਿੰਗ ਦੀ ਤੁਲਨਾ ’ਚ ਸੀ. ਆਰ. ਪੀ. ’ਚ 14 ਫੀਸਦੀ ਦਾ ਵਾਧਾ ਦਰਜ ਕੀਤਾ। ਇਸ ਦਰਮਿਆਨ ਅਮੂਲ ਦਾ ਸੀ. ਆਰ. ਪੀ. 9 ਫ਼ੀਸਦੀ ਵਧਿਆ ਜਦ ਕਿ ਬ੍ਰਿਟਾਨੀਆ ਦਾ ਸੀ. ਆਰ. ਪੀ. ਇਕ ਸਾਲ ਪਹਿਲਾਂ ਦੀ ਤੁਲਨਾ ’ਚ ਮੌਜੂਦਾ ਰੈਕਿੰਗ ’ਚ 14 ਫੀਸਦੀ ਵਧਿਆ। ਇਸ ਦਰਮਿਆਨ ਪੈਕੇਜਡ ਫੂਡ ਬ੍ਰਾਂਡ ਹਲਦੀਰਾਮ ਬਿਲੀਅਨ ਸੀ. ਆਰ. ਪੀ. ਕਲੱਬ ’ਚ ਸ਼ਾਮਲ ਹੋ ਗਿਆ ਅਤੇ 24ਵੇਂ ਨੰਬਰ ’ਤੇ ਟੌਪ 25 ਰੈਂਕਿੰਗ ’ਚ ਐਂਟਰੀ ਕੀਤੀ। ਅਨਮੋਲ (ਬਿਸਕੁਟ ਅਤੇ ਕੇਕ ਬ੍ਰਾਂਡ) ਵੀ ਸੀ. ਆਰ. ਪੀ. ਕਲੱਬ ’ਚ ਸ਼ਾਮਲ ਹੋ ਗਿਆ।
ਸੀ. ਆਰ. ਪੀ. ’ਚ ਵਾਧੇ ਦੀ ਰਿਪੋਰਟ ’ਚ ਬ੍ਰਾਂਡਾਂ ਦੀ ਗਿਣਤੀ ’ਚ ਸੁਧਾਰ ਹੋਇਆ ਹੈ। ਇਸ ਲਈ ਮਹਾਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਬਿਹਤਰ ਗਤੀਸ਼ੀਲਤਾ ਨੂੰ ਕਾਰਨ ਮੰਨਿਆ ਜਾ ਸਕਦਾ ਹੈ। ਇਸ ਦਰਮਿਆਨ ਸੀ. ਆਰ. ਪੀ. ’ਚ ਤੇਜ਼ ਵਾਧੇ ਨਾਲ ਵੱਡੇ ਬ੍ਰਾਂਡਾਂ ਨੂੰ ਫਾਇਦਾ ਹੋਇਆ। ਰਿਪੋਰਟ ’ਚ ਕਿਹਾ ਗਿਆ ਹੈ ਕਿ ਵੱਡੇ ਬ੍ਰਾਂਡ ਯਾਨੀ 61 ਫੀਸਦੀ ਤੋਂ ਵੱਧ ਐਂਟਰੀ ਲੈਵਲ ਵਾਲੇ 2020 ’ਚ 8 ਫੀਸਦੀ ਤੋਂ ਜ਼ਿਆਦਾ ਦੇ ਵਾਧੇ ਨਾਲ ਸਭ ਤੋਂ ਤੇਜ਼ੀ ਨਾਲ ਵਧੇ ਹਨ। ਕੁੱਝ ਸਨੈਕਿੰਗ ਬ੍ਰਾਂਡਾਂ ’ਚ 30 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ। ਇਸ ’ਚ ਬਾਲਾਜੀ ’ਚ 49 ਫੀਸਦੀ ਦਾ ਵਾਧਾ ਹੋਇਆ। ਇਸ ਤੋਂ ਬਾਅਦ ਕੁਰਕੁਰੇ ’ਚ 45 ਫੀਸਦੀ ਅਤੇ ਬਿੰਗੋ ’ਚ 37 ਫੀਸਦੀ ਦਾ ਵਾਧਾ ਹੋਇਆ। ਬ੍ਰਾਂਡਸ ਦੇ ਅੰਦਰ ਨੈਸਕੈਫੇ ਨੇ ਸੀ. ਆਰ. ਪੀ. ’ਚ 19 ਫੀਸਦੀ ਦਾ ਵਾਧਾ ਦਰਜ ਕੀਤਾ ਅਤੇ ਉਸ ਤੋਂ ਬਾਅਦ ਬੂਸਟ ਨੇ 15 ਫੀਸਦੀ ਦਾ ਵਾਧਾ ਦਰਜ ਕੀਤਾ।