Stock Market : ਸ਼ੇਅਰ ਬਾਜ਼ਾਰ ਨੇ ਨਵੀਂ ਉਚਾਈ ਨੂੰ ਛੂਹਿਆ ,ਮਜ਼ਬੂਤ ਗਲੋਬਲ ਸੰਕੇਤਾਂ ਨਾਲ ਸੈਂਸੈਕਸ ਅਤੇ ਨਿਫਟੀ ਨੇ ਛੂਹਿਆ ਰੀਕਾਰਡ ਅੰਕੜਾ

ਏਜੰਸੀ

ਖ਼ਬਰਾਂ, ਵਪਾਰ

ਕਾਰੋਬਾਰ ਦੌਰਾਨ ਸੈਂਸੈਕਸ 502.42 ਅੰਕ ਯਾਨੀ 0.61 ਫੀਸਦੀ ਦੇ ਵਾਧੇ ਨਾਲ 82,637.03 ਅੰਕ ਦੇ ਨਵੇਂ ਰੀਕਾਰਡ ਪੱਧਰ ’ਤੇ ਪਹੁੰਚ ਗਿਆ

Stock Market

Stock Market : ਵਿਦੇਸ਼ੀ ਫੰਡਾਂ ਦੀ ਨਿਰੰਤਰ ਖਰੀਦਦਾਰੀ ਅਤੇ ਗਲੋਬਲ ਬਾਜ਼ਾਰਾਂ ’ਚ ਮਜ਼ਬੂਤ ਰੁਝਾਨ ਕਾਰਨ ਸ਼ੁਕਰਵਾਰ ਨੂੰ ਸੈਂਸੈਕਸ ਅਤੇ ਨਿਫਟੀ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਏ।

ਭਾਰਤੀ ਏਅਰਟੈੱਲ, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਇਨਫੋਸਿਸ ਦੇ ਸ਼ੇਅਰਾਂ ’ਚ ਖਰੀਦਦਾਰੀ ਤੋਂ ਬਾਅਦ ਬਾਜ਼ਾਰ ਦੀ ਧਾਰਨਾ ਨੂੰ ਵੀ ਹੁਲਾਰਾ ਮਿਲਿਆ।

ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਲਗਾਤਾਰ ਨੌਵੇਂ ਸੈਸ਼ਨ ’ਚ 231.16 ਅੰਕ ਯਾਨੀ 0.28 ਫੀ ਸਦੀ ਦੀ ਤੇਜ਼ੀ ਨਾਲ 82,365.77 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਸੈਂਸੈਕਸ 502.42 ਅੰਕ ਯਾਨੀ 0.61 ਫੀ ਸਦੀ ਦੇ ਵਾਧੇ ਨਾਲ 82,637.03 ਅੰਕ ਦੇ ਨਵੇਂ ਰੀਕਾਰਡ ਪੱਧਰ ’ਤੇ ਪਹੁੰਚ ਗਿਆ।

ਬੀ.ਐਸ.ਈ. ’ਤੇ ਕੁਲ 2,228 ਸ਼ੇਅਰਾਂ ’ਚ ਵਾਧਾ ਹੋਇਆ, 1,701 ਸ਼ੇਅਰਾਂ ’ਚ ਗਿਰਾਵਟ ਆਈ ਅਤੇ 116 ਸ਼ੇਅਰਾਂ ’ਚ ਕੋਈ ਤਬਦੀਲੀ ਨਹੀਂ ਹੋਈ।

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 83.95 ਅੰਕ ਯਾਨੀ 0.33 ਫੀ ਸਦੀ ਦੇ ਵਾਧੇ ਨਾਲ 25,235.90 ਅੰਕ ਦੇ ਨਵੇਂ ਰੀਕਾਰਡ ਪੱਧਰ ’ਤੇ ਪਹੁੰਚ ਗਿਆ। ਨਿਫਟੀ ਲਗਾਤਾਰ 12ਵੇਂ ਦਿਨ ਤੇਜ਼ੀ ਨਾਲ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 116.4 ਅੰਕ ਯਾਨੀ 0.46 ਫੀ ਸਦੀ ਦੇ ਵਾਧੇ ਨਾਲ 25,268.35 ਦੇ ਨਵੇਂ ਉੱਚ ਪੱਧਰ ’ਤੇ ਪਹੁੰਚ ਗਿਆ।

ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਅਮਰੀਕੀ ਫੈਡਰਲ ਰਿਜ਼ਰਵ ਵਲੋਂ ਸਤੰਬਰ ’ਚ ਵਿਆਜ ਦਰਾਂ ’ਚ ਕਟੌਤੀ ਦੇ ਭਰੋਸੇ ਨਾਲ ਗਲੋਬਲ ਬਾਜ਼ਾਰ ਪ੍ਰਭਾਵਤ ਹੋਏ ਹਨ। ਅਮਰੀਕਾ ਅਤੇ ਭਾਰਤੀ ਬਾਜ਼ਾਰਾਂ ਨੇ ਹਾਲ ਹੀ ਦੇ ਉੱਚੇ ਪੱਧਰ ਨੂੰ ਮੁੜ ਹਾਸਲ ਕਰ ਲਿਆ ਹੈ।

ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਰਿਟੇਲ ਖੋਜ ਮੁਖੀ ਦੀਪਕ ਜਸਾਨੀ ਨੇ ਕਿਹਾ ਕਿ ਨਿਫਟੀ ਸ਼ੁਕਰਵਾਰ ਨੂੰ ਲਗਾਤਾਰ 12ਵੇਂ ਸੈਸ਼ਨ ’ਚ ਵਾਧੇ ਨਾਲ ਬੰਦ ਹੋਇਆ। 1996 ’ਚ ਸੂਚਕ ਅੰਕ ਦੀ ਸ਼ੁਰੂਆਤ ਤੋਂ ਬਾਅਦ ਇਹ ਲਗਾਤਾਰ ਸੱਭ ਤੋਂ ਲੰਬਾ ਉੱਪਰ ਵਲ ਰੁਝਾਨ ਹੈ।

ਸੈਂਸੈਕਸ ’ਚ ਬਜਾਜ ਫਾਈਨਾਂਸ, ਮਹਿੰਦਰਾ ਐਂਡ ਮਹਿੰਦਰਾ, ਐਨ.ਟੀ.ਪੀ.ਸੀ., ਪਾਵਰ ਗ੍ਰਿਡ, ਬਜਾਜ ਫਿਨਸਰਵ, ਭਾਰਤੀ ਏਅਰਟੈੱਲ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਦੇ ਸ਼ੇਅਰਾਂ ’ਚ ਸੱਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ।

ਦੂਜੇ ਪਾਸੇ ਟਾਟਾ ਮੋਟਰਜ਼, ਐਚ.ਡੀ.ਐਫ.ਸੀ. ਬੈਂਕ, ਰਿਲਾਇੰਸ ਇੰਡਸਟਰੀਜ਼, ਟੈਕ ਮਹਿੰਦਰਾ ਅਤੇ ਆਈ.ਟੀ. ਸੀ ਦੇ ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ। ਬੀ.ਐਸ.ਈ. ਦਾ ਸਮਾਲ ਕੈਪ ਇੰਡੈਕਸ 0.75 ਫੀ ਸਦੀ ਅਤੇ ਮਿਡਕੈਪ ਇੰਡੈਕਸ 0.53 ਫੀ ਸਦੀ ਵਧਿਆ ਹੈ।

ਸੈਕਟਰ ਦੇ ਹਿਸਾਬ ਨਾਲ ਸਾਰੇ ਸੂਚਕ ਅੰਕ ਵਾਧੇ ਨਾਲ ਬੰਦ ਹੋਏ। ਰੀਅਲਟੀ ’ਚ 1.88 ਫੀ ਸਦੀ, ਹੈਲਥਕੇਅਰ ’ਚ 1.41 ਫੀ ਸਦੀ, ਯੂਟੀਲਿਟੀ ’ਚ 0.77 ਫੀ ਸਦੀ, ਕਮੋਡਿਟੀਜ਼ ’ਚ 0.70 ਫੀ ਸਦੀ, ਤਕਨਾਲੋਜੀ ’ਚ 0.63 ਫੀ ਸਦੀ ਅਤੇ ਸੇਵਾਵਾਂ ’ਚ 0.61 ਫੀ ਸਦੀ ਦਾ ਵਾਧਾ ਦਰਜ ਕੀਤਾ ਗਿਆ।