ਨਵੰਬਰ ਮਹੀਨੇ ’ਚ ਜਾਣੋ ਕਿੰਨੇ ਦਿਨ ਬੰਦ ਰਹੇਗਾ ਬੈਂਕ, ਦੇਖੋ ਪੂਰੀ ਛੁੱਟੀਆਂ ਦੀਆਂ ਲਿਸਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਇਸ ਮਹੀਨੇ ਕੁੱਲ ਸ਼ਨੀਵਾਰ,ਐਤਵਾਰ ਅਤੇ ਦਿਨ ਤਿਉਹਾਰ ਸ਼ਾਮਲ ਕਰਕੇ ਕੁਲ 8 ਦਿਨ ਬੈਂਕ ਬੰਦ ਰਹਿਣਗੇ।

BANK HOLIDAYS

ਨਵੀ ਦਿੱਲੀ- ਹਰ ਮਹੀਨੇ ਬੈਂਕਾਂ ਵਿਚ ਦਿਨ ਤਿਉਹਾਰ ਤੇ ਛੁੱਟੀਆਂ ਹੁੰਦੀਆਂ ਹਨ। ਨਵੰਬਰ ਮਹੀਨੇ ਦੇ ਕੈਲੰਡਰ ਮੁਤਾਬਿਕ ਇਸ ਵਾਰ ਬਹੁਤ ਸਾਰੇ ਤਿਉਹਾਰ ਆ ਰਹੇ ਹਨ। ਦੋ ਦਿਨ ਬਾਅਦ ਹੀ ਨਵੰਬਰ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ। ਇਸ ਮਹੀਨੇ ਦਿਵਾਲੀ, ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਤੇ ਹੋਰ ਕਈ ਤਿਉਹਾਰਾਂ ਦੀ ਧੂਮ ਰਹੇਗੀ। ਇਸ ਮਹੀਨੇ ਕੁੱਲ ਸ਼ਨੀਵਾਰ,ਐਤਵਾਰ ਅਤੇ ਦਿਨ ਤਿਉਹਾਰ ਸ਼ਾਮਲ ਕਰਕੇ ਕੁਲ 8 ਦਿਨ ਬੈਂਕ ਬੰਦ ਰਹਿਣਗੇ। ਮਹੀਨੇ ਦੇ ਅੰਤ ਵਿਚ 3 ਦਿਨ ਲਗਾਤਾਰ ਛੁੱਟੀਆਂ ਹੋਣ ਕਾਰਨ ਬੈਂਕ ਬੰਦ ਰਹਿਣਗੇ। 

ਦੇਖੋ ਛੁੱਟੀਆਂ ਦੀ ਪੂਰੀ ਲਿਸਟ 
ਨਵੰਬਰ 14 ਦੂਜਾ ਸ਼ਨੀਵਾਰ/ਦਿਵਾਲੀ
ਨਵੰਬਰ 15 ਐਤਵਾਰ
ਨਵੰਬਰ 22 ਐਤਵਾਰ
ਨਵੰਬਰ 28 ਚੌਥਾ ਸ਼ਨੀਵਾਰ
ਨਵੰਬਰ 29 ਐਤਵਾਰ
ਨਵੰਬਰ 30 ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ