ਪਿਛਲੇ ਚਾਰ ਮਹੀਨਿਆਂ ਦੌਰਾਨ ਸੋਨਾ 7 ਹਜ਼ਾਰ ਰੁਪਏ ਹੋਇਆ ਸਸਤਾ, ਜਾਣੋ ਅੱਜ ਦਾ RATE

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਹੁਣ ਇਸ ਦੀ ਕੀਮਤ ਭਾਰਤੀ ਬਾਜ਼ਾਰ ’ਚ 48,990 ਰੁਪਏ ਹੈ।

GOLD RATE

ਨਵੀਂ ਦਿੱਲੀ: ਸੋਨੇ ਚਾਂਦੀ ਦੀਆ ਕੀਮਤਾਂ 'ਚ ਲਗਾਤਾਰ ਗਿਰਾਵਟ ਆ ਰਹੀ ਹੈ।  ਇਸ ਦੇ ਚਲਦੇ ਅੱਜ ਵੀ ਭਾਰਤੀ ਬਾਜ਼ਾਰਾਂ ’ਚ ਲਗਾਤਾਰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਦਰਜ ਕੀਤੀ ਗਈ ਹੈ। ਦੱਸ ਦੇਈਏ ਕਿ ਚਾਰ ਮਹੀਨਿਆਂ ਦੌਰਾਨ ਸੋਨਾ ਲਗਪਗ 7 ਹਜ਼ਾਰ ਰੁਪਏ ਸਸਤਾ ਹੋ ਗਿਆ ਹੈ। 

ਸੋਨੇ ਦੀਆਂ  ਕੀਮਤਾਂ 
ਪਿਛਲੇ ਤਿੰਨ ਹਫ਼ਤਿਆਂ ’ਚ ਹੀ ਸੋਨੇ ਦੀ ਕੀਮਤ ਵਿੱਚ ਪ੍ਰਤੀ 10 ਗ੍ਰਾਮ ਵਿੱਚ 4 ਹਜ਼ਾਰ ਰੁਪਏ ਦੀ ਭਾਰੀ ਗਿਰਾਵਟ ਵੇਖਣ ਨੂੰ ਮਿਲੀ ਹੈ। ਚਾਰ ਮਹੀਨੇ ਪਹਿਲਾਂ ਅਗਸਤ ’ਚ 10 ਗ੍ਰਾਮ ਭਾਵ ਇੱਕ ਤੋਲਾ ਸੋਨੇ ਦਾ ਭਾਅ 56 ਹਜ਼ਾਰ ਰੁਪਏ ਸੀ ਪਰ ਹੁਣ ਇਸ ਦੀ ਕੀਮਤ ਭਾਰਤੀ ਬਾਜ਼ਾਰ ’ਚ 48,990 ਰੁਪਏ ਹੈ।

IBJA ਮੁਤਾਬਿਕ ਸੋਨੇ ਦੀ ਕੀਮਤ 
ਇੰਡੀਆ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ (IBJA) ਦੀ ਵੈੱਬਸਾਈਟ ਉੱਤੇ ਪਿਛਲੇ ਹਫ਼ਤੇ ਸੋਨੇ ਦੀ ਕੀਮਤ ਵਿੱਚ ਕੁੱਲ 1,475 ਰੁਪਏ ਪ੍ਰਤੀ 10 ਗ੍ਰਾਮ ਦੀ ਜ਼ਬਰਦਸਤ ਕਮੀ ਵੇਖਣ ਨੂੰ ਮਿਲੀ। ਉੱਧਰ ਚਾਂਦੀ ਦੀ ਕੀਮਤ ਵਿੱਚ 1,417 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਵੇਖਣ ਨੂੰ ਮਿਲੀ।

27 ਨਵੰਬਰ ਦੀ ਗੱਲ ਕਰੀਏ ਜੇਕਰ ਸੋਨੇ ਦੀ ਕੀਮਤ ’ਚ 143 ਰੁਪਏ ਦੀ ਕਮੀ ਨਾਲ 48,829 ਰੁਪਏ ਪ੍ਰਤੀ 10 ਗ੍ਰਾਮ ਉੱਤੇ ਰਹਿ ਗਈ। ਦੂਜੇ ਪਾਸੇ ਚਾਂਦੀ ਦੀ ਕੀਮਤ 191 ਰੁਪਏ ਦੀ ਗਿਰਾਵਟ ਨਾਲ 60,069 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਰਹਿ ਗਈ।