ਸਰਕਾਰ ਨੇ ਹਰ ਵਿੱਤੀ ਸਾਲ ਵਿਚ 50,000 ਟਨ ਤਕ ਜੈਵਿਕ ਖੰਡ ਦੀ ਬਰਾਮਦ ਦੀ ਇਜਾਜ਼ਤ ਦਿਤੀ
ਜੈਵਿਕ ਖੰਡ ਕੀਟਨਾਸ਼ਕਾਂ ਅਤੇ ਖਾਦਾਂ ਤੋਂ ਬਿਨਾਂ ਉਗਾਏ ਜਾਣ ਵਾਲੇ ਗੰਨੇ ਤੋਂ ਬਣਾਈ ਜਾਂਦੀ ਹੈ
representative image.
ਨਵੀਂ ਦਿੱਲੀ : ਸਰਕਾਰ ਨੇ ਵਿੱਤੀ ਸਾਲ 50,000 ਟਨ ਤਕ ਜੈਵਿਕ ਖੰਡ ਦੀ ਬਰਾਮਦ ਦੀ ਇਜਾਜ਼ਤ ਦਿਤੀ ਹੈ। ਬਰਾਮਦ ਅਪੀਡਾ (ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ) ਦੀਆਂ ਵਿਵਸਥਾਵਾਂ ਦੇ ਅਧੀਨ ਹੈ। ਵਿਦੇਸ਼ ਵਪਾਰ ਲਈ ਡਾਇਰੈਕਟੋਰੇਟ ਜਨਰਲ ਨੇ ਇਕ ਨੋਟੀਫਿਕੇਸ਼ਨ ਵਿਚ ਕਿਹਾ ਕਿ ਜੈਵਿਕ ਖੰਡ ਦਾ ਨਿਰਯਾਤ ਅਪੀਡਾ ਵਲੋਂ ਵੱਖਰੇ ਤੌਰ ਉਤੇ ਨਿਰਧਾਰਤ ਤੌਰ-ਤਰੀਕਿਆਂ ਅਨੁਸਾਰ ਪ੍ਰਤੀ ਵਿੱਤੀ ਸਾਲ 50,000 ਟਨ ਦੀ ਸਮੁੱਚੀ ਸੀਮਾ ਦੇ ਅਧੀਨ ਇਸ ਦੀ ਇਜਾਜ਼ਤ ਹੈ। ਜੈਵਿਕ ਖੰਡ ਕੀਟਨਾਸ਼ਕਾਂ ਅਤੇ ਖਾਦਾਂ ਤੋਂ ਬਿਨਾਂ ਉਗਾਏ ਜਾਣ ਵਾਲੇ ਗੰਨੇ ਤੋਂ ਬਣਾਈ ਜਾਂਦੀ ਹੈ। ਇਹ ਜੈਵਿਕ ਖੇਤੀ ਅਤੇ ਪ੍ਰੋਸੈਸਿੰਗ ਦੇ ਮਿਆਰਾਂ ਦੀ ਵੀ ਪਾਲਣਾ ਕਰਦਾ ਹੈ।