PF ਖਾਤਾ ਧਾਰਕਾਂ ਲਈ ਵੱਡੀ ਖ਼ਬਰ, ਲੱਖਾਂ ਲੋਕਾਂ ਦਾ ਪੀਐਫ ਖਾਤਾ ਕੀਤਾ ਗਿਆ ਬਲੌਕ

ਏਜੰਸੀ

ਖ਼ਬਰਾਂ, ਵਪਾਰ

ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਕੀਤੇ ਬਲੌਕ

File

ਕਰਮਚਾਰੀ ਭਵਿੱਖ ਨਿਧੀ ਸੰਗਠਨ (Employees Provident Fund Organisation) ਨੇ ਦੇਸ਼ ਭਰ ਵਿਚ 9 ਲੱਖ ਪੀ.ਐਫ. ਖਾਤਇਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਜੇ ਤੁਹਾਡੇ ਕੋਲ ਵੀ PF ਖਾਤਾ ਹੈ, ਤਾਂ ਤੁਹਾਨੂੰ ਵੀ ਆਪਣੇ ਖਾਤੇ ਦੀ ਸਥਿਤੀ ਦੀ ਜਾਂਚ ਕਰਨੀ ਚਾਹੀਦੀ ਹੈ। ਰਿਪੋਰਟਾਂ ਦੇ ਅਨੁਸਾਰ, ਪ੍ਰਧਾਨ ਮੰਤਰੀ ਰੁਜ਼ਗਾਰ ਯੋਜਨਾ ਦੇ ਲਈ ਲਗਭਗ 9 ਲੱਖ ਲਾਭਪਾਤਰੀ ਅਯੋਗ ਪਾਏ ਗਏ ਹਨ। ਜਿਸ ਤੋਂ ਬਾਅਦ ਇਨ੍ਹਾਂ ਲਾਭਪਾਤਰੀਆਂ ਦੇ ਖਾਤੇ ਨੂੰ ਬੰਦ ਕਰ ਦਿੱਤਾ ਗਿਆ। 

ਇਹ ਇਸ ਲਈ ਕਿਉਂਕਿ ਇਹ ਲੋਕ ਪਹਿਲਾਂ ਹੀ ਫੋਰਮਲ ਖੇਤਰ ਦਾ ਹਿੱਸਾ ਸਨ ਅਤੇ ਪੀਐਫ ਦਾ ਲਾਭ ਲੈ ਰਹੇ ਸਨ। ਦੱਸ ਦਈਏ ਕਿ ਸਰਕਾਰ ਨੇ ਲਗਭਗ 80,000 ਕੰਪਨੀਆਂ ਦਾ ਪਤਾ ਲਗਾਇਆ ਹੈ। ਜਿਹੜੇ ਫੋਰਮਲ ਸੈਕਟਰ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕੇਂਦਰ ਸਰਕਾਰ ਦੀ ਸਰਕਾਰੀ ਯੋਜਨਾ ਤਹਿਤ 300 ਕਰੋੜ ਰੁਪਏ ਦਾ ਗੈਰਕਨੂੰਨੀ ਢੰਗ ਨਾਲ ਲਾਭ ਲੈ ਰਹੇ ਸਨ। ਜਿਸ ਤੋਂ ਬਾਅਦ ਈਪੀਐਫਓ ਨੇ ਕਰੀਬ 9 ਲੱਖ ਪੀਐਫ ਅਕਾਉਂਟ ਬਲੌਕ ਕਰ ਦਿੱਤੇ। 

ਜਿਹੜੇ ਪਹਿਲਾਂ ਹੀ ਕਿਸੇ ਹੋਰ ਖੇਤਰ ਵਿਚ ਰੁਜ਼ਗਾਰ ਦੇ ਨਾਲ ਪੀ.ਐੱਫ. ਦਾ ਲਾਭ ਲੈ ਰਹੇ ਸੀ। ਦੱਸ ਦਈਏ ਕਿ ਮੋਦੀ ਸਰਕਾਰ ਨੇ ਸਾਲ 2016 ਵਿਚ ਪ੍ਰਧਾਨ ਮੰਤਰੀ ਰੁਜ਼ਗਾਰ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਸਰਕਾਰ ਨੇ ਕੰਪਨੀਆਂ ਨੂੰ ਰੁਜ਼ਗਾਰ ਪੈਦਾ ਕਰਨ ਲਈ ਪ੍ਰੋਤਸਾਹਨ ਦੇਣ ਲਈ ਆਪਣੀ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸ ਯੋਜਨਾ ਦੇ ਤਹਿਤ, ਸਰਕਾਰ ਕਰਮਚਾਰੀਆਂ ਦੇ 12 ਪ੍ਰਤੀਸ਼ਤ ਈਪੀਐਫ ਅਤੇ ਈਪੀਐਸ ਨੂੰ ਦਰਸਾਉਂਦੀ ਹੈ। 

ਇਸ ਯੋਜਨਾ ਦੇ ਤਹਿਤ, 1 ਅਪ੍ਰੈਲ, 2016 ਤੋਂ ਵਾਅਦ ਦੇ ਨਵੇਂ ਕਰਮਚਾਰੀਆਂ, ਜਿਨ੍ਹਾਂ ਦੀ ਤਨਖਾਹ 15,000 ਤੋਂ ਵੱਧ ਹੈ, ਉਨ੍ਹਾਂ ਦੇ ਈਪੀਐਫ ਅਤੇ ਈਪੀਐਸ ਦੇ ਕੁਲ 12% ਖਰਚਾ ਜੋ ਹੁਣ ਤੱਕ ਕੰਪਨੀਆਂ ਚੁੱਕਦੀ ਸੀ, ਉਸ ਨੂੰ ਹੁਣ ਸਰਕਾਰ ਸਹਿਤ ਕਰਦੀ ਹੈ। ਇਸਦਾ ਉਦੇਸ਼ ਰੁਜ਼ਗਾਰ ਪੈਦਾ ਕਰਨ ਵਾਲੀਆਂ ਕੰਪਨੀਆਂ ਨੂੰ ਉਤਸ਼ਾਹਤ ਕਰਨਾ ਹੈ। ਦੱਸ ਦਈਏ ਕਿ ਪਿਛਲੇ ਸਾਲ ਜਨਵਰੀ ਵਿੱਚ ਇਸ ਯੋਜਨਾ ਤਹਿਤ ਲਾਭ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਇੱਕ ਕਰੋੜ ਨੂੰ ਪਾਰ ਕਰ ਗਈ ਸੀ। 

ਜੇ ਤੁਸੀਂ ਵੀ ਨੌਕਰੀ ਕਰਦੇ ਹੋ ਅਤੇ ਤੁਹਾਡੇ ਕੋਲ ਇੱਕ PF ਖਾਤਾ ਹੈ, ਤਾਂ ਤੁਹਾਨੂੰ ਵੀ ਆਪਣੇ ਖਾਤੇ ਦੀ ਜਾਂਚ ਕਰਨ ਦੀ ਜ਼ਰੂਰਤ ਹੈ। ਜੇ ਤੁਸੀਂ ਆਪਣੇ ਖਾਤੇ ਨੂੰ ਚੈੱਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਮੋਬਾਈਲ ਵਿਚ EPFO ਐਪ 'm-EPF' ਨੂੰ ਡਾਉਨਲੋਡ ਕਰ ਸਕਦੇ ਹੋ। ਇਸ ਐਪ ਵਿੱਚ, ਮੈਂਬਰ ਤੇ ਕਲਿਕ ਕਰੋ ਅਤੇ ਫਿਰ ਬੈਲੇਂਸ ਜਾਂ ਪਾਸਬੁੱਕ ਤੇ ਕਲਿਕ ਕਰੋ। ਇੱਥੇ ਤੁਸੀਂ ਆਪਣਾ UAN ਨੰਬਰ ਅਤੇ ਰਜਿਸਟਰਡ ਮੋਬਾਈਲ ਨੰਬਰ ਐਂਟਰ ਕਰੋ। ਫਿਰ ਤੁਸੀਂ EPF ਬੈਲੇਂਸ ਦੀ ਜਾਂਚ ਕਰ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਉਮੰਗ ਐਪ, ਐਸਐਮਐਸ ਸੇਵਾ, ਮਿਸਡ ਕਾਲ ਦੁਆਰਾ ਆਪਣੇ ਪੀਐਫ ਬੈਲੇਂਸ ਨੂੰ ਚੈੱਕ ਕਰ ਸਕਦੇ ਹੋ।