ਸੇਬੀ ਦਾ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਮੁਕੇਸ਼ ਅੰਬਾਨੀ ਸਮੇਤ ਸੱਭ ਕੰਪਨੀਆਂ ਦੇ ਸੀ.ਐਮ.ਡੀਜ਼ ਨੂੰ ਛਡਣਾ ਪਵੇਗਾ ਇਕ ਅਹੁਦਾ

Sebi

ਦੇਸ਼ ਦੀ ਸੱਭ ਤੋਂ ਵੱਡਾ ਕੰਪਨੀ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਅਤੇ ਐਮ.ਡੀ. ਮੁਕੇਸ਼ ਅੰਬਾਨੀ ਨੂੰ ਅਪਣਾ ਅਹੁਣਾ ਛੱਡਣਾ ਪਵੇਗਾ। ਸ਼ੇਅਰ ਮਾਰਕੀਟ ਰੈਗੂਲੇਟਰ ਸੇਬੀ ਦੇ ਇਕ ਫ਼ੈਸਲੇ ਕਾਰਨ ਅਜਿਹਾ ਹੋਵੇਗਾ। ਦਰਅਸਲ, ਇਹ ਅਸਰ ਸਿਰਫ਼ ਉਨ੍ਹਾਂ 'ਤੇ ਹੀ ਨਹੀਂ, ਸਗੋਂ ਸ਼ੇਅਰ ਬਾਜ਼ਾਰ 'ਚ ਲਿਸਟ ਕਈ ਕੰਪਨੀਆਂ ਦੇ ਚੇਅਰਮੈਨ ਨੂੰ ਅਜਿਹਾ ਕਰਨਾ ਪਵੇਗਾ। ਸੇਬੀ ਦੇ ਫ਼ੈਸਲੇ ਮੁਤਾਬਕ ਨਵੇਂ ਨਿਯਮਾਂ ਤਹਿਤ ਅਪ੍ਰੈਲ 2020 ਤੋਂ ਇਨ੍ਹਾਂ 10 ਕੰਪਨੀਆਂ ਦੇ ਸੀ.ਐਮ.ਡੀ. ਯਾਨੀ ਕਿ ਚੇਅਰਮੈਨ ਅਤੇ ਐਮ.ਡੀ. 'ਚੋਂ ਇਕ ਹੀ ਅਹੁਦਾ ਅਪਣੇ ਕੋਲ ਰੱਖ ਸਕਣਗੇ। ਦੂਜਾ ਅਹੁਦੇ ਇਨ੍ਹਾਂ ਨੂੰ ਮਜਬੂਰਨ ਛੱਡਣਾ ਪਵੇਗਾ।ਦਰਸਅਸਲ ਕੋਟਕ ਕਮੇਟੀ ਨੇ ਅਜਿਹੀਆਂ ਕੰਪਨੀਆਂ ਦੇ ਐਮ.ਡੀ. ਜਾਂ ਸੀ.ਈ.ਓ. ਅਤੇ ਚੇਅਰਮੈਨ ਅਦੇ ਅਹੁਦਿਆਂ ਨੂੰ ਵੱਖ-ਵੱਖ ਕਰਨ ਦੀ ਸਿਫ਼ਾਰਿਸ਼ ਕੀਤੀ ਸੀ। ਸਕਿਊਰਟੀ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਨੇ ਕਾਰਪੋਰੇਟ ਗਵਰਨੈਂਸ 'ਤੇ ਕੋਟਕ ਕਮੇਟੀ ਦੀਆਂ ਸਿਫ਼ਾਰਿਸ਼ਾਂ ਨੂੰ ਮਨਜ਼ੂਰੀ ਦੇ ਦਿਤੀ ਹੈ।

ਮਤਲਬ ਸਾਫ਼ ਹੈ ਕਿ ਜਦੋਂ ਅਜਿਹੀਆਂ ਕੰਪਨੀਆਂ ਦੇ ਸੀ.ਐਮ.ਡੀ. ਦਾ ਕੋਈ ਅਹੁਦਾ ਨਹੀਂ ਹੋਵੇਗਾ। ਸਗੋਂ ਇਹ ਦੋ ਵੱਖ-ਵੱਖ ਅਹੁਦੇ ਹੋਣਗੇ, ਜੋ ਇਕ ਵਿਅਕਤੀ ਕੋਲ ਨਹੀਂ ਰਹਿਣਗੇ। ਭਾਰਤੀ ਕੰਪਲੀਆਂ ਦੇ ਪ੍ਰਮੋਟਰ ਅਕਸਰ ਚੇਅਰਮੈਨ ਅਤੇ ਐਮ.ਡੀ. ਦੋਵੇਂ ਹੁੰਦੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਕੰਪਨੀ ਉਨ੍ਹਾਂ ਦੀ ਹੈ ਤਾਂ ਉਹ ਚੇਅਰਮੈਨ ਦੇ ਤੌਰ 'ਤੇ ਕਿਸੇ ਬਾਹਰੀ ਵਿਅਕਤੀ ਦਾ ਨਿਰਦੇਸ਼ ਕਿਉਂ ਲੈਣ। ਕਾਰਪੋਰੇਟ ਕੰਪਨੀਆਂ 'ਚ ਚੇਅਰਮੈਨ ਅਤੇ ਸੀ.ਐਮ.ਡੀ. ਦੀ ਭੂਮਿਕਾ ਵੱਖ-ਵੱਖ ਹੁੰਦੀ ਹੈ।ਕੰਪਨੀ ਨਿਯਮਾਂਵਲੀ ਮੁਤਾਬਕ, ਚੇਅਰਮੈਨ ਕੰਪਨੀ ਬੋਰਡ ਦੀ ਅਗਵਾਈ ਕਰਦਾ ਹੈ। ਉਥੇ ਹੀ, ਐਮ.ਡੀ. ਪ੍ਰਬੰਧਨ ਦਾ ਮੁਖੀ ਹੁੰਦਾ ਹੈ। ਐਮ.ਡੀ. ਰੋਜ਼ਮਰਾ ਦੇ ਆਪ੍ਰੇਸ਼ਨ ਦੇਖਦਾ ਹੈ। ਚੇਅਰਮੈਨ ਕੰਪਨੀ ਦੇ ਟੀਚੇ ਅਤੇ ਲੰਬਾ ਸਮਾਂ ਵਿਕਾਸ ਨਾਲ ਸਬੰਧਤ ਮੁਦਿਆਂ ਦੀ ਚਿੰਤਾ ਕਰਦਾ ਹੈ। ਬੋਰਡ ਦੀ ਮੀਟਿੰਗ 'ਚ ਚੇਅਰਮੈਨ  ਇਸ ਦੀ ਅਗਵਾਈ ਕਰਦਾ ਹੈ, ਉਥੇ ਹੀ ਮੈਨੇਜਮੈਂਟ ਤੋਂ ਕੰਪਨੀ ਦਾ ਕੰਮਕਾਜ ਪੁਛਦਾ ਹੈ।   (ਏਜੰਸੀ)