ਤਮਾਕੂ ਇਕ ਸਾਲ 'ਚ ਲੈਂਦਾ ਹੈ 70 ਲੱਖ ਜਾਨਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਮਾਕੂ ਦੀ ਵਰਤੋਂ ਸਾਲ 70 ਲੱਖ ਲੋਕਾਂ ਦੀ ਮੌਤ ਦਾ ਕਾਰਨ ਬਣਦੀ ਹੈ। ਜੇ ਕੋਈ ਵਿਅਕਤੀ ਸਿਗਰਟ, ਬੀੜੀ, ਹੁੱਕਾ, ਤਮਾਕੂ, ਜ਼ਰਦਾ, ਪਾਨ ਆਦਿ ਦਾ ਸੇਵਨ ਕਰਦਾ ਹੈ ...

Tabacco Kills

ਨਵੀਂ ਦਿੱਲੀ, 30 ਮਈ : ਤਮਾਕੂ ਦੀ ਵਰਤੋਂ ਸਾਲ 70 ਲੱਖ ਲੋਕਾਂ ਦੀ ਮੌਤ ਦਾ ਕਾਰਨ ਬਣਦੀ ਹੈ। ਜੇ ਕੋਈ ਵਿਅਕਤੀ ਸਿਗਰਟ, ਬੀੜੀ, ਹੁੱਕਾ, ਤਮਾਕੂ, ਜ਼ਰਦਾ, ਪਾਨ ਆਦਿ ਦਾ ਸੇਵਨ ਕਰਦਾ ਹੈ ਤਾਂ ਇਹ ਸਮਝੋ ਕਿ ਉਹ ਅਪਣੀ ਜ਼ਿੰਦਗੀ ਅਤੇ ਸਿਹਤ ਨਾਲ ਖੇਡ ਰਿਹਾ ਹੈ। ਤਮਾਕੂ ਦੀ ਆਦਤ ਵਿਚ ਫਸੇ ਵਿਅਕਤੀ ਇਹ ਸੰਕਲਪ ਲੈਣ ਕਿ ਉਹ ਸਿਹਤ ਦੀ ਦੁਸ਼ਮਣ ਇਸ ਆਦਤ ਨੂੰ ਹਮੇਸ਼ਾ ਲਈ ਛੱਡ ਦੇਣਗੇ। 

ਡਾਕਟਰੀ ਮਾਹਰ ਕਹਿੰਦੇ ਹਨ ਕਿ ਤਮਾਕੂ ਕਈ ਬੀਮਾਰੀਆਂ ਦਾ ਵੱਡਾ ਕਾਰਨ ਹੈ। ਤਮਾਕੂ ਤੋਂ ਬਣੇ ਪਦਾਰਥਾਂ ਦੀ ਵਰਤੋਂ ਨਾਲ ਨਾ ਸਿਰਫ਼ ਵਿਅਕਤੀਗਤ, ਸਰੀਰਕ ਅਤੇ ਬੌਧਿਕ ਨੁਕਸਾਨ ਹੋ ਰਿਹਾ ਹੈ ਸਗੋਂ ਸਮਾਜ 'ਤੇ ਵੀ ਇਸ ਦਾ ਆਰਥਕ ਮਾੜਾ ਅਸਰ ਵਿਖਾਈ ਦਿੰਦਾ ਹੈ। ਗਲੋਬਲ ਅਡਲਟ ਤਮਾਕੂ ਸਰਵੇਖਣ ਸਾਲ 2016-17 ਦੀ ਰੀਪੋਰਟ ਮੁਤਾਬਕ ਦੇਸ਼ ਵਿਚ 15 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਵਿਚੋਂ ਲਗਭਗ 10 ਲੱਖ ਵਿਅਕਤੀਆਂ ਦੀ ਹਰ ਸਾਲ ਮੌਤ ਹੋ ਜਾਂਦੀ ਹੈ। 

ਅੰਕੜਿਆਂ ਮੁਤਾਬਕ ਲੱਖਾਂ ਲੋਕ ਤਮਾਕੂ ਦੀ ਖੇਤੀ ਅਤੇ ਵਪਾਰ ਨਾਲ ਅਪਣੀ ਰੋਜ਼ੀ-ਰੋਟੀ ਚਲਾਉਂਦੇ ਹਨ। ਤਮਾਕੂਨੋਸ਼ੀ ਨਾਲ ਚਾਰ ਹਜ਼ਾਰ ਖ਼ਤਰਨਾਕ ਰਸਾਇਣਕ ਪਦਾਰਥ ਨਿਕਲਦੇ ਹਨ ਜਿਨ੍ਹਾਂ ਵਿਚ ਨਿਕੋਟੀਨ ਅਤੇ ਟਾਰ ਪ੍ਰਮੁੱਖ ਹਨ। ਵੱਖ ਵੱਖ ਖੋਜਾਂ ਅਨੁਸਾਰ  50 ਰਸਾਇਣਕ ਪਦਾਰਥ ਕੈਂਸਰ ਪੈਦਾ ਕਰਨ ਵਾਲੇ ਹੁੰਦੇ ਹਨ। ਤਮਾਕੂ ਖਾਣ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਦਾ ਜੋਖਮ ਵਧ ਜਾਂਦਾ ਹੈ, ਸਾਹ ਫੁੱਲਣ ਲਗਦਾ ਹੈ ਅਤੇ ਹੋਰ ਸਰੀਰਕ ਗਤੀਵਿਧੀਆਂ 'ਤੇ ਮਾੜਾ ਅਸਰ ਪੈਂਦਾ ਹੈ।       (ਏਜੰਸੀ)