ਮੂਡੀਜ਼ ਨੇ ਵਿਕਾਸ ਦਰ ਅਨੁਮਾਨ ਘਟਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਅੰਤਰਰਾਸ਼ਟਰੀ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਜ਼ ਸਰਵਿਸਜ਼ ਨੇ ਚਾਲੂ ਵਿੱਤੀ ਵਰ੍ਹੇ ਲਈ ਭਾਰਤ ਦੇ ਕੁਲ ਘਰੇਲੂ ਉਤਪਾਦ ਯਾਨੀ ਜੀਡੀਪੀ ਵਾਧਾ ਦਰ ਦੇ ਅਪਣੇ ...

Moodys

ਨਵੀਂ ਦਿੱਲੀ,  ਅੰਤਰਰਾਸ਼ਟਰੀ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਜ਼ ਸਰਵਿਸਜ਼ ਨੇ ਚਾਲੂ ਵਿੱਤੀ ਵਰ੍ਹੇ ਲਈ ਭਾਰਤ ਦੇ ਕੁਲ ਘਰੇਲੂ ਉਤਪਾਦ ਯਾਨੀ ਜੀਡੀਪੀ ਵਾਧਾ ਦਰ ਦੇ ਅਪਣੇ ਅਨੁਮਾਨ ਨੂੰ ਘਟਾ ਕੇ 7.3 ਫ਼ੀ ਸਦੀ ਕਰ ਦਿਤਾ ਹੈ। ਪਹਿਲਾਂ ਏਜੰਸੀ ਨੇ 7.5 ਫ਼ੀ ਸਦੀ ਵਾਧੇ ਦਾ ਅਨੁਮਾਨ ਲਾਇਆ ਸੀ।ਏਜੰਸੀ ਨੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ ਪਰ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਔਖੇ ਵਿੱਤੀ ਹਾਲਾਤ ਸੁਧਾਰ ਦੀ ਰਫ਼ਤਾਰ ਨੂੰ ਮੱਠੀ ਕਰਨਗੇ।

ਉਂਜ, ਮੂਡੀਜ਼ ਨੇ 2019 ਦੀ ਵਾਧਾ ਦਰ 7.5 ਫ਼ੀ ਸਦੀ ਰਹਿਣ ਦੇ ਅਪਣੇ ਅਨੁਮਾਨ ਨੂੰ ਕਾਇਮ ਰਖਿਆ ਹੈ। ਮੂਡੀਜ਼ ਨੇ ਕਿਹਾ ਕਿ ਨਿਵੇਸ਼ ਅਤੇ ਉਪਭੋਗ ਦੋਵਾਂ ਦੀ ਬਦੌਲਤ ਅਰਥਵਿਵਸਥਾ ਵਿਚ ਸੁਧਾਰ ਹੋ ਰਿਹਾ ਹੈ ਪਰ ਤੇਲ ਦੀਆਂ ਵਧੀਆਂ ਕੀਮਤਾ ਅਤੇ ਔਖੇ ਵਿੱਤੀ ਹਾਲਾਤ ਨਾਲ ਇਸ 'ਤੇ ਦਬਾਅ ਪਏਗਾ। ਮੂਡੀਜ਼ ਨੇ 2018-19 ਦੀ ਤਾਜ਼ਾ ਰੀਪੋਰਟ ਵਿਚ ਕਿਹਾ, 'ਸਾਡਾ ਅਨੁਮਾਨ ਹੈ

ਕਿ 2018 ਵਿਚ ਜੀਡੀਪੀ ਵਾਧਾ ਦਰ ਕਰੀਬ 7.3 ਫ਼ੀ ਸਦੀ ਰਹੇਗੀ ਜੋ ਸਾਡੇ ਪਹਿਲੇ ਅਨੁਮਾਨ 7.5 ਫ਼ੀ ਸਦੀ ਤੋਂ ਘੱਟ ਹੈ। 2019 ਦੀ ਵਾਧਾ ਦਰ ਦਾ ਅਨੁਮਾਨ 7.5 ਫ਼ੀ ਸਦੀ 'ਤੇ ਕਾਇਮ ਰਖਿਆ ਗਿਆ ਹੈ।' ਏਜੰਸੀ ਨੇ ਕਿਹਾ ਕਿ ਪੇਂਡੂ ਉਤਪਾਦਨ ਵਿਚ ਤੇਜ਼ੀ ਦਾ ਲਾਭ ਵਾਧਾ ਦਰ ਨੂੰ ਮਿਲਣਾ ਚਾਹੀਦਾ ਹੈ। ਜ਼ਿਆਦਾ ਘੱਟੋ ਘੱਟ ਸਮਰਥਨ ਮੁਲ ਅਤੇ ਆਮ ਮਾਨਸੂਨ ਸਦਕਾ ਪੇਂਡੂ ਉਤਪਾਦਨ ਵਿਚ ਤੇਜ਼ੀ ਦੀ ਉਮੀਦ ਹੈ।                       (ਏਜੰਸੀ)