ਸੋਨੇ ਤੇ ਚਾਂਦੀ ਫਿਰ ਹੋਏ ਮਹਿੰਗੇ, ਜਾਣੋ ਭਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸਰਾਫ਼ਾ ਬਾਜਾਰ ਵਿਚ ਵੀਰਵਾਰ ਨੂੰ ਸੋਨੇ ਦੀ ਕੀਮਤ ਵਿਚ ਉਛਾਲ ਦੇਖਣ ਨੂੰ ਮਿਲਿਆ ਹੈ...

Gold Price

ਨਵੀਂ ਦਿੱਲੀ: ਸਰਾਫ਼ਾ ਬਾਜਾਰ ਵਿਚ ਵੀਰਵਾਰ ਨੂੰ ਸੋਨੇ ਦੀ ਕੀਮਤ ਵਿਚ ਉਛਾਲ ਦੇਖਣ ਨੂੰ ਮਿਲਿਆ ਹੈ। ਐਚਡੀਐਫ਼ਸੀ ਸਿਕੁਰਿਟੀ ਅਨੁਸਾਰ, ਵੀਰਵਾਰ ਨੂੰ ਸੋਨੇ ਵਿਚ 115 ਰੁਪਏ ਦੀ ਤੇਜੀ ਆਈ ਹੈ। ਇਸ ਤੇਜੀ ਨਾਲ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ 10 ਗ੍ਰਾਮ ਸੋਨੇ ਦੀ ਕੀਮਤ 39,017 ਰੁਪਏ ਹੋ ਗਈ ਹੈ। ਸਿਕੁਰਿਟੀਜ਼ ਅਨੁਸਾਰ ਸਕਾਰਾਤਮਕ ਤੌਰ ‘ਤੇ ਸੋਨੇ ਦੇ ਭਾਅ ਵਿਚ ਵਾਧਾ ਹੋਇਆ ਹੈ।

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਸੋਨਾ ਸਰਾਫ਼ਾ ਬਾਜਾਰ ਵਿਚ 38,902 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ। ਐਚਡੀਐਫ਼ਸੀ ਸਿਕੁਰਿਟੀ ਦੇ ਸੀਨੀਅਰ ਕਮੋਡਿਟੀ ਤਪਨਾ ਪਟੇਲ ਨੇ ਦੱਸਿਆ ਕਿ ਦਿੱਲੀ ਵਿਚ 24 ਕੈਰੇਟ ਸੋਨੇ ਦੀ ਕੀਮਤ ਵਿਚ ਵੀ 115 ਰੁਪਏ ਦੀ ਤੇਜੀ ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਸੋਨੇ ਦੀ ਅੰਤਰਰਾਸ਼ਟਰੀ ਕੀਮਤਾਂ ਵਿਚ ਵਾਧਾ ਹੋਣ ਅਤੇ ਕਮਜੋਰ ਰੁਪਏ ਦੇ ਕਾਰਨ ਕੀਮਤਾਂ ਵਿਚ ਇਹ ਤੇਜੀ ਦਰਜ ਕੀਤੀ ਗਈ ਹੈ। ਉਹ ਭਾਰਤੀ ਰੁਪਿਆ  ਵੀਰਵਾਰ ਨੂੰ 7 ਪੈਸੇ ਦੀ ਗਿਰਾਵਟ ਦੇ ਨਾਲ ਇਕ ਡਾਲਰ ਦੇ ਮੁਕਾਬਲੇ 70.97 ‘ਤੇ ਕਾਰੋਬਾਰ ਕਰ ਰਿਹਾ ਸੀ।

ਉੱਧਰ ਚਾਂਦੀ ਦੀ ਗੱਲ ਕਰੀਏ, ਤਾਂ ਚਾਂਦੀ ਦੇ ਭਾਅ ਵਿਚ ਵੀ ਵੀਰਵਾਰ ਨੂੰ ਤੇਜੀ ਦੇਖਣ ਨੂੰ ਮਿਲੀ ਹੈ। ਭਾਅ ਵਿਚ ਇਸ ਵਾਧੇ ਨਾਲ ਸਰਾਫ਼ਾ ਬਾਜਾਰ ਵਿਚ ਇਕ ਕਿਲੋ ਚਾਂਦੀ ਦੀ ਕੀਮਤ 47,490 ਰੁਪਏ ਹੋ ਗਈ ਹੈ। ਜਿਕਰਯੋਗ ਹੈ ਕਿ ਬੁੱਧਵਾਰ ਨੂੰ ਚਾਂਦੀ 47,395 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋ ਗਈ ਸੀ। ਉਦਯੋਗਿਕ ਇਕਾਈਆਂ ਅਤੇ ਸਿੱਕਾ ਕਾਰੋਬਾਰੀਆਂ ਦੀ ਦਿਵਾਲੀ ਵਿਚ ਵਾਧਾ ਹੋਣ ਨਾਲ ਚਾਂਦੀ ਦੀਆਂ ਕੀਮਤਾਂ ਵਚਿ ਇਹ ਤੇਜੀ ਦੇਖਣ ਨੂੰ ਮਿਲੀ ਹੈ।