Gold Price: ਨਵੇਂ ਸਾਲ ’ਚ 70,000 ਰੁਪਏ ਦੇ ਅੰਕੜੇ ਨੂੰ ਛੂਹ ਸਕਦਾ ਹੈ ਸੋਨਾ

ਏਜੰਸੀ

ਖ਼ਬਰਾਂ, ਵਪਾਰ

ਹਾਲਾਂਕਿ ਇਸ ਸਾਲ ਸੋਨੇ ਦੀਆਂ ਕੀਮਤਾਂ ’ਚ ਕਾਫੀ ਉਤਰਾਅ-ਚੜ੍ਹਾਅ ਵੇਖਣ ਨੂੰ ਮਿਲਿਆ।

Gold Price

Gold Price : ਨਵੇਂ ਸਾਲ 2024 ’ਚ ਵੀ ਸੋਨੇ ਦੀ ਚਮਕ ਜਾਰੀ ਰਹੇਗੀ। ਅਗਲੇ ਇਕ ਸਾਲ ਦੌਰਾਨ ਸੋਨਾ 70 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ’ਤੇ ਪਹੁੰਚ ਸਕਦਾ ਹੈ। ਮਾਹਰਾਂ ਮੁਤਾਬਕ ਰੁਪਏ ਦੀ ਸਥਿਰਤਾ, ਭੂ-ਸਿਆਸੀ ਅਨਿਸ਼ਚਿਤਤਾ ਅਤੇ ਹੌਲੀ ਗਲੋਬਲ ਆਰਥਕ ਵਿਕਾਸ ਨਵੇਂ ਸਾਲ ’ਚ ਵੀ ਸੋਨੇ ਨੂੰ ਆਕਰਸ਼ਿਤ ਕਰਦੇ ਰਹਿਣਗੇ।

ਇਸ ਸਮੇਂ ਕਮੋਡਿਟੀ ਐਕਸਚੇਂਜ ਐਮ.ਸੀ.ਐਕਸ. ’ਚ ਸੋਨਾ 63,060 ਰੁਪਏ ਪ੍ਰਤੀ 10 ਗ੍ਰਾਮ ’ਤੇ ਹੈ। ਕੌਮਾਂਤਰੀ ਬਾਜ਼ਾਰ ਵਿਚ ਇਹ ਲਗਭਗ 2058 ਅਮਰੀਕੀ ਡਾਲਰ ਪ੍ਰਤੀ ਔਂਸ ਹੈ। ਇਸ ਦੇ ਨਾਲ ਹੀ ਰੁਪਿਆ ਇਸ ਸਮੇਂ 83 ਰੁਪਏ ਪ੍ਰਤੀ ਡਾਲਰ ਨੂੰ ਪਾਰ ਕਰ ਗਿਆ ਹੈ। ਦਸੰਬਰ ਦੀ ਸ਼ੁਰੂਆਤ ’ਚ ਗਲੋਬਲ ਤਣਾਅ ਕਾਰਨ ਪਛਮੀ ਏਸ਼ੀਆ ’ਚ ਸੋਨੇ ਦੀਆਂ ਕੀਮਤਾਂ ’ਚ ਇਕ ਵਾਰ ਫਿਰ ਤੇਜ਼ੀ ਆਈ ਸੀ।

ਉੱਭਰ ਰਹੇ ਬਾਜ਼ਾਰ ਦੇ ਖਿਡਾਰੀਆਂ ਨੂੰ ਉਮੀਦ ਹੈ ਕਿ ਵਿਆਜ ਦਰਾਂ ’ਚ ਵਾਧੇ ਦਾ ਚੱਕਰ ਲਗਭਗ ਖਤਮ ਹੋ ਜਾਵੇਗਾ। ਹਾਲਾਂਕਿ ਇਸ ਸਾਲ ਸੋਨੇ ਦੀਆਂ ਕੀਮਤਾਂ ’ਚ ਕਾਫੀ ਉਤਰਾਅ-ਚੜ੍ਹਾਅ ਵੇਖਣ ਨੂੰ ਮਿਲਿਆ। ਕਾਮਟ੍ਰੈਂਡਜ਼ ਰੀਸਰਚ ਦੇ ਹੁਕਮ ਕ ਗਿਆਨਸ਼ੇਖਰ ਥਿਆਗਰਾਜਨ ਨੇ ਕਿਹਾ ਕਿ ਸੋਨਾ ਸੁਰੱਖਿਅਤ ਨਿਵੇਸ਼ ਵਿਕਲਪ ਦੇ ਤੌਰ ’ਤੇ ਆਕਰਸ਼ਕ ਬਣਿਆ ਹੋਇਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਹੀ ਕਾਰਨ ਹੈ ਕਿ ਇਸ ਸਾਲ 4 ਦਸੰਬਰ ਨੂੰ ਸੋਨੇ ਦੀ ਕੀਮਤ 64,063 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰੀਕਾਰਡ ’ਤੇ ਪਹੁੰਚ ਗਈ ਸੀ। ਗਲੋਬਲ ਬਾਜ਼ਾਰ ’ਚ ਸੋਨਾ 2140 ਡਾਲਰ ਪ੍ਰਤੀ ਔਂਸ ਦੇ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ। ਉਨ੍ਹਾਂ ਕਿਹਾ, ‘‘ਸਾਨੂੰ ਉਮੀਦ ਹੈ ਕਿ 2024 ’ਚ ਕੌਮਾਂਤਰੀ ਬਾਜ਼ਾਰ ’ਚ ਸੋਨਾ 2,400 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਜਾਵੇਗਾ।

ਇਸ ਦੇ ਨਾਲ ਹੀ ਘਰੇਲੂ ਬਾਜ਼ਾਰ ’ਚ ਸੋਨਾ 70,000 ਰੁਪਏ ਪ੍ਰਤੀ 10 ਗ੍ਰਾਮ ਤਕ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਚੋਣ ਸਾਲ ’ਚ ਰੁਪਿਆ ਕਮਜ਼ੋਰ ਹੋ ਸਕਦਾ ਹੈ। ਇਸ ਨਾਲ ਘਰੇਲੂ ਪੱਧਰ ’ਤੇ ਸੋਨੇ ਦੀ ਕੀਮਤ ਵਧੇਗੀ। ਕੋਟਕ ਸਕਿਓਰਿਟੀਜ਼ ਦੇ ਉਪ ਪ੍ਰਧਾਨ (ਕਮੋਡਿਟੀਜ਼ ਰੀਸਰਚ) ਰਵਿੰਦਰ ਰਾਓ ਨੇ ਕਿਹਾ ਕਿ ਭਾਰਤ ਅਤੇ ਚੀਨ ’ਚ ਘਰੇਲੂ ਕੀਮਤਾਂ ਵਧਣ ਨਾਲ ਪ੍ਰਚੂਨ ਗਹਿਣਿਆਂ ਦੀ ਖਰੀਦ ’ਚ ਮੁਸ਼ਕਲਾਂ ਆ ਸਕਦੀਆਂ ਹਨ। ਜੇਕਰ ਮੌਜੂਦਾ ਰਫਤਾਰ ਜਾਰੀ ਰਹੀ ਤਾਂ ਕੇਂਦਰੀ ਬੈਂਕਾਂ ਦੀ ਮੰਗ ਪਿਛਲੇ ਸਾਲ ਦੇ ਰੀਕਾਰਡ ਨੂੰ ਪਾਰ ਕਰ ਸਕਦੀ ਹੈ।’’ 

(For more news apart from Gold Price, stay tuned to Rozana Spokesman)