5-ਜੀ ਸੇਵਾ ਜਲਦ ਹੀ ਲਾਂਚ ਕਰੇਗੀ ਬੀ.ਐਸ.ਐਨ.ਐਲ.

ਖ਼ਬਰਾਂ, ਵਪਾਰ

ਨਵੀਂ ਦਿੱਲੀ, 7 ਸਤੰਬਰ : ਦੂਰਸੰਚਾਰ ਸੇਵਾਵਾਂ ਦੇਣ ਵਾਲੀ ਦੇਸ਼ ਦੀ ਸੱਭ ਤੋਂ ਵੱਡੀ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐਸ. ਐਨ. ਐਲ.) ਜਲਦ ਹੀ 5-ਜੀ ਸੇਵਾ ਸ਼ੁਰੂ ਕਰ ਸਕਦੀ ਹੈ।
ਬੀ.ਐਸ.ਐਨ.ਐਲ. ਨੇ 5-ਜੀ ਅਤੇ ਇੰਟਰਨੈੱਟ ਆਫ਼² ਥਿੰਗਸ (ਆਈ.ਓ.ਟੀ.) ਵਰਗੀਆਂ ਸੇਵਾਵਾਂ ਲਈ ਸੰਭਾਵਨਾਵਾਂ ਤਲਾਸ਼ਣ ਅਤੇ ਨੈੱਟਵਰਕ ਆਰਕੀਟੈਕਚਰ 'ਚ ਨਵੀਨਤਾ ਤੇ ਮੋਬਾਇਲ ਏਜ ਕੰਪਿਊਟਰਿੰਗ ਟੈਕਨਾਲੋਜੀ ਦੇ ਖੇਤਰ 'ਚ ਸਹਿਯੋਗ ਲਈ ਅਮਰੀਕੀ ਨੈੱਟਵਰਕਿੰਗ ਕੰਪਨੀ ਕੋਰੀਐਂਟ ਨਾਲ ਕਰਾਰ ਕੀਤਾ ਹੈ।
ਇਸ ਮੌਕੇ ਬੀ.ਐਸ.ਐਨ.ਐਲ. ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਅਨੁਪਮ ਸ੍ਰੀਵਾਸਤਵ ਨੇ ਕਿਹਾ ਕਿ ਦੇਸ਼ ਦੇ ਕੁੱਝ ਖੇਤਰਾਂ 'ਚ 2-ਜੀ ਸੇਵਾ ਵੀ ਸਹੀ ਤਰੀਕੇ ਨਾਲ ਸ਼ੁਰੂ ਨਹੀਂ ਹੋ ਸਕੀ ਹੈ ਪਰ ਕੁੱਝ ਅਜਿਹੇ ਖੇਤਰ ਹਨ ਜਿਥੇ 5-ਜੀ ਸੇਵਾ ਦੀ ਜ਼ਰੂਰਤ ਹੈ ਅਤੇ ਇਸ ਨੂੰ ਧਿਆਨ 'ਚ ਰਖਦਿਆਂ ਇਹ ਕਰਾਰ ਕੀਤਾ ਗਿਆ ਹੈ। (ਪੀ.ਟੀ.ਆਈ.)