ਐਸ.ਬੀ.ਆਈ. ਨੇ ਬਦਲੇ 1200 ਬ੍ਰਾਂਚਾਂ ਦੇ ਨਾਮ ਤੇ ਆਈ.ਐਫ਼.ਐਸ.ਸੀ. ਕੋਡ

ਖ਼ਬਰਾਂ, ਵਪਾਰ

ਨਵੀਂ ਦਿੱਲੀ, 8 ਦਸੰਬਰ: ਸਟੇਟ ਬੈਂਕ ਆਫ਼ ਇੰਡੀਆ ਨੇ ਅਪਣੀਆਂ 1200 ਬ੍ਰਾਂਚਾਂ ਦੇ ਨਾਮ, ਕੋਡ ਅਤੇ ਆਈ.ਐਫ਼.ਐਸ.ਸੀ. ਕੋਡ ਬਦਲੇ ਹਨ। ਇਸ ਬਦਲਾਅ ਨਾਲ ਪੁਰਾਣ ਕੋਡ ਅਤੇ ਨਾਮ ਕੰਮ ਨਹੀਂ ਕਰਨਗੇ। ਜਿਨ੍ਹਾਂ ਬ੍ਰਾਂਚਾਂ 'ਚ ਇਹ ਬਦਲਾਅ ਹੋਇਆ ਹੈ, ਉਨ੍ਹਾਂ 'ਚ ਉਹ ਬੈਂਕ ਬ੍ਰਾਂਚਾਂ ਵੀ ਸ਼ਾਮਲ ਹਨ, ਜੋ ਹਾਲ ਹੀ 'ਚ ਬੈਂਕ 'ਚ ਰਲੇਵਾਂ ਹੋਇਆ ਹੈ। ਐਸ.ਬੀ.ਆਈ. ਨੇ ਅਪਣੀ ਅਧਿਕਾਰਕ ਵੈਬਸਾਈਟ 'ਤੇ ਵੀ ਉਨ੍ਹਾਂ ਬੈਂਕ ਬ੍ਰਾਂਚਾਂ ਦੀ ਪੂਰੀ ਲਿਸਟ ਜਾਰੀ ਕੀਤੀ ਹੈ, 

ਜਿਨ੍ਹਾਂ ਦੇ ਨਾਮਾਂ 'ਚ ਬਦਲਾਅ ਕੀਤਾ ਗਿਆ ਹੈ। ਜਿਹੜੇ ਸ਼ਹਿਰਾਂ 'ਚ ਐਸ.ਬੀ.ਆਈ. ਦੀਆਂ ਬੈਂਕ ਬ੍ਰਾਂਚਾਂ 'ਚ ਬਦਲਾਅ ਕੀਤਾ ਗਿਆ ਹੈ, ਉਨ੍ਹਾਂ 'ਚ ਮੁੰਬਈ, ਦਿੱਲੀ, ਬੰਗਲੌਰ, ਚੰਡੀਗੜ੍ਹ, ਅਹਿਮਦਾਬਾਦ, ਜੈਪੁਰ, ਕਲਕੱਤਾ, ਚੇਨੱਈ, ਹੈਦਰਾਬਾਦ, ਪਟਨਾ ਅਤੇ ਭੋਪਾਲ ਸ਼ਾਮਲ ਹਨ।   (ਏਜੰਸੀ)