ਭਾਰਤ 'ਚ ਬਿਟਕੁਆਇਨ ਦੀ ਪਹਿਲੀ ਐਪ ਲਾਂਚ

ਖ਼ਬਰਾਂ, ਵਪਾਰ

ਨਵੀਂ ਦਿੱਲੀ, 30 ਦਸੰਬਰ: ਕ੍ਰਿਪਟੋਕੋਨਸਿਟੀ ਦੇ ਡੀਲਰ ਪਲੂਟੋ ਐਕਸਚੇਂਜ ਨੇ ਭਾਰਤ 'ਚ ਬਿਟਕੁਆਇਨ ਸਬੰਧੀ ਲੈਣ-ਦੇਣ ਲਈ ਪਹਿਲਾ ਮੋਬਾਇਲ ਐਪਲੀਕੇਸ਼ਨ ਸ਼ੁਰੂ ਕਰਨ ਦਾ ਐਲਾਨ ਕਰ ਦਿਤਾ ਹੈ ਤੇ ਨਾਲ ਹੀ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਨੇ ਇਸ ਨੂੰ ਅਸੁਰਖਿਅਤ ਦਸਦਿਆਂ ਨਿਵੇਸ਼ਕਾਂ ਨੂੰ ਇਸ ਤੋਂ ਪਾਸਾ ਵੱਟਣ ਦੀ ਸਲਾਹ ਦਿਤੀ ਹੈ।