ਨਵੀਂ ਦਿੱਲੀ, 3 ਫ਼ਰਵਰੀ: ਸੀ.ਬੀ.ਆਈ. ਨੇ ਕਾਨਪੁਰ ਦੇ ਇਕ ਵਸਤੂ ਅਤੇ ਸੇਵਾ ਟੈਕਸ ਕਮਿਸ਼ਨਰ ਅਤੇ ਅੱਠ ਹੋਰਾਂ ਨੂੰ ਕਥਿਤ ਰਿਸ਼ਵਤਖੋਰੀ ਦੇ ਦੋਸ਼ ਹੇਠ ਗ੍ਰਿ੍ਰਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀਆਂ 'ਚ ਤਿੰਨ ਅਫ਼ਸਰ ਸ਼ਾਮਲ ਹਨ।
ਸੂਤਰਾਂ ਨੇ ਕਿਹਾ ਕਿ ਅਧਿਕਾਰੀ ਕਾਨਪੁਰ ਦੇ ਕਾਰੋਬਾਰੀ ਅਤੇ ਉਦਯੋਗਪਤੀਆਂ ਤੋਂ ਨਿਯਮਿਤ ਰਿਸ਼ਵਤ ਲੈਂਦੇ ਸਨ ਤਾਂ ਜੋ ਉਨ੍ਹਾਂ ਨੂੰ ਟੈਕਸ ਭਰਨ ਤੋਂ ਰਾਹਤ ਦਿਤੀ ਜਾ ਜਾ ਸਕੇ ਅਤੇ ਵਿਭਾਗ ਦੇ ਨੋਟਿਸਾਂ ਤੋਂ ਉਨ੍ਹਾਂ ਨੂੰ ਬਚਾ ਸਕੇ। ਉਨ੍ਹਾਂ ਨੇ ਕਿਹਾ ਕਿ ਰਿਸ਼ਵਤਖੋਰੀ ਨਕਦ ਜਾਂ ਮਹਿੰਗੀਆਂ ਚੀਜ਼ਾਂ ਜਿਵੇਂ ਫ਼ਰਿੱਜ, ਟੈਲੀਵਿਜ਼ਨ ਸੈੱਟਾਂ ਅਤੇ ਮੋਬਾਈਲ ਫ਼ੋਨ ਜ਼ਰੀਏ ਦਿਤੀ ਜਾਂਦੀ ਸੀ ਜੋ ਕਿ ਕਮਿਸ਼ਨਰ ਦੇ ਨਵੀਂ ਦਿੱਲੀ ਸਥਿਤ ਘਰ 'ਚ ਭੇਜੇ ਜਾਂਦੇ ਸਨ।ਏਜੰਸੀ ਦੇ ਸੂਤਰਾਂ ਅਨੁਸਾਰ ਕਮਿਸ਼ਨਰ ਵਜੋਂ ਲੱਗੇ 1986 ਦੇ ਬੈਚ ਦੇ ਭਾਰਤੀ ਰਾਜਸਥਾਨ ਸੇਵਾ ਅਧਿਕਾਰੀ ਸੰਸਾਰ ਚੰਦ, ਦੋ ਸੁਪਰਡੈਂਟਾਂ (ਅਜੈ ਸ਼੍ਰੀਵਾਸਤਵ, ਆਰ.ਐਸ. ਚੰਦਲ), ਇਕ ਨਿਜੀ ਸਟਾਫ਼ (ਸੌਰਭ ਪਾਂਡੇ) ਅਤੇ ਪੰਜ ਨਿਜੀ ਵਿਅਕਤੀਆਂ ਨੂੰ ਸੀ.ਬੀ.ਆਈ. ਨੇ ਦੇਰ ਰਾਤ ਕਾਨਪੁਰ ਅਤੇ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ।