ਮੁੰਬਈ, 20 ਨਵੰਬਰ: ਡਾਲਰ ਦੇ ਮੁਕਾਬਲੇ ਰੁਪਇਆ ਅੱਜ 8 ਪੈਸੇ ਦੀ ਕਮਜ਼ੋਰੀ ਨਾਲ 65.09 ਦੇ ਪੱਧਰ 'ਤੇ ਬੰਦ ਹੋਇਆ ਹੈ। ਡਾਲਰ ਦੇ ਮੁਕਾਬਲੇ ਰੁਪਏ 'ਚ ਅੱਜ ਕਾਰੋਬਾਰ ਦੇ ਸ਼ੁਰੂਆਤ ਤੋਂ ਹੀ ਸੁਸਤੀ ਬਣੀ ਹੋਈ ਸੀ। ਰੁਪਇਆ ਅੱਜ ਬੇਹੱਦ ਛੋਟੇ ਦਾਇਰੇ 'ਚ ਰਿਹਾ। ਦਰਅਸਲ ਅਗਲੇ ਮਹੀਨੇ ਅਮਰੀਕਾ 'ਚ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ ਹੈ। ਅਜਿਹੇ 'ਚ ਡਾਲਰ ਹੌਲੀ-ਹੌਲੀ
ਮਜਬੂਤ ਹੋ ਰਿਹਾ ਹੈ, ਜਿਸ ਨਾਲ ਰੁਪਏ 'ਤੇ ਦਬਾਅ ਵਧ ਰਿਹਾ ਹੈ। ਹਾਲਾਂ ਕਿ ਰੁਪਏ ਦੀ ਸ਼ੁਰੂਆਤ ਅੱਜ ਹਲਕੇ ਵਾਧੇ ਨਾਲ ਹੋਈ ਸੀ। ਡਾਲਰ ਦੇ ਮੁਕਾਬਲੇ ਰੁਪਇਆ ਅੱਜ 4 ਪੈਸੇ ਵਧ ਕੇ 64.97 ਦੇ ਪੱਧਰ 'ਤੇ ਖੁਲ੍ਹਿਆ ਸੀ। ਉਥੇ ਹੀ ਪਿਛਲੇ ਕਾਰੋਬਾਰੀ ਦਿਨ ਜਾਨੀ ਕਿ ਸ਼ੁਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਇਆ 31 ਪੈਸੇ ਦੇ ਵਾਧੇ ਨਾਲ 65.01 'ਤੇ ਬੰਦ ਹੋਇਆ ਸੀ।