ਦੇਸ਼ ਲਈ ਆਈ ਬੁਰੀ ਖ਼ਬਰ - ਭਾਰਤ ਦਾ ਵਿਦੇਸ਼ੀ ਪੂੰਜੀ ਭੰਡਾਰ 2.15 ਅਰਬ ਡਾਲਰ ਘਟਿਆ

ਖ਼ਬਰਾਂ, ਵਪਾਰ

ਨਵੀਂ ਦਿੱਲੀ, 17 ਫ਼ਰਵਰੀ: ਦੇਸ਼ ਦਾ ਵਿਦੇਸ਼ੀ ਪੂੰਜੀ ਭੰਡਾਰ 16 ਫ਼ਰਵਰੀ ਨੂੰ ਖ਼ਤਮ ਹੋਏ ਹਫ਼ਤੇ 'ਚ 2.15 ਅਰਬ ਡਾਲਰ ਘਟ ਕੇ 419.76 ਅਰਬ ਡਾਲਰ ਰਹਿ ਗਿਆ ਹੈ, ਜੋ 27,000.5 ਅਰਬ ਰੁਪਏ ਦੇ ਬਰਾਬਰ ਹੈ।ਭਾਰਤੀ ਰੀਜ਼ਰਵ ਬੈਂਕ (ਆਰ.ਬੀ.ਆਈ.) ਵਲੋਂ ਜਾਰੀ ਹਫ਼ਤਾਵਰੀ ਅੰਕੜਿਆਂ ਅਨੁਸਾਰ ਵਿਦੇਸ਼ੀ ਪੂੰਜੀ ਭੰਡਾਰ ਦੀ ਸੱਭ ਤੋਂ ਵੱਡਾ ਗਿਰਾਵਟ ਵਿਦੇਸ਼ੀ ਮੁਦਰਾ ਭੰਡਾਰ ਹਫ਼ਤੇ 'ਚ 2.12 ਅਰਬ ਡਾਲਰ ਘਟ ਕੇ 394.74 ਅਰਬ ਡਾਲਰ ਹੋ ਗਈ ਹੈ, ਜੋ 25,398.7 ਅਰਬਡ ਰੁਪਏ ਦੇ ਬਰਾਬਰ ਹੈ। 

ਬੈਂਕ ਮੁਤਾਬਕ ਵਿਦੇਸ਼ੀ ਮੁਦਰਾ ਭੰਡਾਰ ਨੂੰ ਡਾਲਰ 'ਚ ਗਿਣਿਆ ਜਾਂਦਾ ਹੈ ਅਤੇ ਇਸ 'ਤੇ ਭੰਡਾਰ 'ਚ ਮੌਜੂਦ ਪਾਊਂਡ, ਸਟਰਲਿੰਗ, ਯੇਨ ਵਰਗੀਆਂ ਕੌਮਾਂਤਰੀ ਕਰੰਸੀਆਂ ਦੇ ਮੁੱਲ 'ਚ ਹੋਣ ਵਾਲੇ ਉਤਾਰ-ਚੜ੍ਹਾਅ ਦਾ ਸਿੱਧਾ ਅਸਰ ਪੈਂਦਾ ਹੈ।ਮਿਆਦ ਦੌਰਾਨ ਦੇਸ਼ ਦਾ ਸੋਨ ਭੰਡਾਰ 21.51 ਅਰਬ ਡਾਲਰ ਰਿਹਾ, ਜੋ 1,370.2 ਅਰਬ ਡਾਲਰ ਦੇ ਬਰਾਬਰ ਹੈ। ਇਸ ਦੌਰਾਨ ਕੌਮਾਂਤਰੀ ਮੁਦਰਾ ਕੋਸ਼ (ਆਈ.ਐਮ. ਐਫ਼.) ਨਾਲ ਦੇਸ਼ ਦਾ ਵਿਸ਼ੇਸ਼ ਨਿਕਾਸੀ ਅਧਿਕਾਰ (ਐਸ.ਡੀ. ਆਰ.) ਦਾ ਮੁੱਲ 1.39 ਕਰੋੜ ਰੁਪਏ ਘਟ ਕੇ 1.53 ਅਰਬ ਡਾਲਰ ਹੋ ਗਿਆ, ਜੋ 98.7 ਅਰਬ ਰੁਪਏ ਦੇ ਬਰਾਬਰ ਹੈ।   (ਏਜੰਸੀ)