ਜੀਐਸਟੀ: ਵਾਸ਼ਿੰਗ ਮਸ਼ੀਨ, ਫ਼ਰਿੱਜ ਤੇ ਘਰੇਲੂ ਸਮਾਨ ਹੋ ਸਕਦੈ ਸਸਤਾ

ਖ਼ਬਰਾਂ, ਵਪਾਰ

ਨਵੀਂ ਦਿੱਲੀ, 20 ਨਵੰਬਰ: ਹੋਟਲ ਅਤੇ ਰੈਸਟੋਰੈਂਟਾਂ 'ਚ ਜੀ.ਐਸ.ਟੀ. ਘਟਾਉਣ ਤੋਂ ਬਾਅਦ ਹੁਣ ਸਰਕਾਰ ਵਾਸ਼ਿੰਗ ਮਸ਼ੀਨ, ਫ਼ਰਿੱਜ ਅਤੇ ਏ.ਸੀ. ਵਰਗੀਆਂ ਘਰੇਲੂ ਵਸਤਾਂ 'ਤੇ ਜੀ.ਐਸ.ਟੀ. ਘੱਟ ਕਰਨ 'ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਮੁਤਾਬਕ ਔਰਤਾਂ 'ਤੇ ਰੋਜ਼ਮਰਾ ਦੇ ਕੰਮ ਦਾ ਬੋਝ ਘੱਟ ਕਰਨ ਅਤੇ ਖ਼ਪਤਕਾਰੀ ਟਿਕਾਊ ਖੇਤਰ 'ਚ ਤੇਜੀ ਲਿਆਉਣ ਲਈ ਇਹ ਕਦਮ ਉਠਾਇਆ ਜਾ ਸਕਦਾ ਹੈ।