ਨਵੀਂ ਦਿੱਲੀ, 10 ਫ਼ਰਵਰੀ: ਸੇਬੀ ਦੇ ਚੇਅਰਮੈਨ ਅਜੇ ਤਿਆਗੀ ਨੇ ਕਾਰਪੋਰੇਟ ਬਾਂਡ ਬਾਜ਼ਾਰ ਨੂੰ ਬੇਹਤਰ ਸਮਰਥਨ ਮਿਲਣ ਦੀ ਉਮੀਦ ਜ਼ਾਹਰ ਕਰਦਿਆਂ ਅੱਜ ਕਿਹਾ ਕਿ ਸੂਚੀਬੱਧ ਕੰਪਨੀਆਂ ਲਈ ਬਾਂਡ ਰਾਹੀਂ ਜ਼ਰੂਰੀ ਤੌਰ ਤੋਂ 25 ਫ਼ੀ ਸਦੀ ਪੂੰਜੀ ਇਕੱਤਰ ਕਰਨ ਬਾਰੇ ਨਿਯਮਾਂ ਨੂੰ ਸਬੰਤਰ 'ਚ ਜਾਰੀ ਕਰ ਦਿਤਾ ਜਾਵੇਗਾ।ਵਿੱਤ ਮੰਤਰੀ ਅਰੁਣ ਜੇਤਲੀ ਵਲੋਂ ਸੇਬੀ ਨਿਰਦੇਸ਼ਕ ਮੰਡਲ ਅਤੇ ਉਚ ਅਧਿਕਾਰੀਆਂ ਨੂੰ ਸੰਬੋਧਤ ਕੀਤੇ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਿਆਗੀ ਨੇ ਕਿਹਾ ਕਿ ਛੋਟੇ ਨਿਵੇਸ਼ਕਾਂ ਨੂੰ ਬਾਜ਼ਾਰ ਦੀ ਗਿਰਾਵਟ ਤੋਂ ਘਬਰਾਉਣਾ ਨਹੀਂ ਚਾਹੀਦਾ, ਕਿਉਂ ਕਿ ਉਹ ਮਿਊਚੂਅਲ ਫੰਡ ਰਾਹੀਂ ਨਿਵੇਸ਼ ਕਰ ਕੇ ਸਹੀ ਕਰ ਰਹੇ ਹਨ। ਹਾਲਾਂ ਕਿ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਮਿਊਚੂਅਲ ਫ਼ਡ ਰਾਹੀਂ ਕੀਤਾ ਗਿਆ ਨਿਵੇਸ਼ ਬੈਂਕ ਜਮਾਂ ਵਾਂਗ ਜ਼ੋਖ਼ਿਮ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੈ।