ਮਾਰੂਤੀ ਸੁਜ਼ੂਕੀ ਨੇ 17 ਹਜ਼ਾਰ ਰੁਪਏ ਤਕ ਵਧਾਏ ਵਾਹਨਾਂ ਦੇ ਭਾਅ

ਖ਼ਬਰਾਂ, ਵਪਾਰ

ਨਵੀਂ ਦਿੱਲੀ, 10 ਜਨਵਰੀ: ਦੇਸ਼ ਦੀ ਸੱਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੁਕੀ ਇੰਡੀਆ ਲਿਮਟਿਡ ਨੇ ਅੱਜ ਕਿਹਾ ਕਿ ਉਸ ਨੇ ਲਾਗਤ ਖ਼ਰਚ 'ਚ ਵਾਧੇ ਕਾਰਨ ਅਪਣੇ ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ 17 ਹਜ਼ਾਰ ਰੁਪਏ ਤਕ ਵਧਾ ਦਿਤੀਆਂ ਹਨ।ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਸਿਆ ਕਿ ਚੀਜ਼ਾਂ ਦੇ ਮੁੱਲ ਵਧਣ ਤੇ ਪ੍ਰਸ਼ਾਸਨ ਅਤੇ ਖ਼ਰਚ 'ਚ ਵੀ ਇਜ਼ਾਫ਼ਾ ਹੋਣ ਕਾਰਨ ਉਸ ਨੇ ਵੱਖ-ਵੱਖ ਮਾਡਲਾਂ ਦੀਆਂ ਕਾਰਾਂ ਦੀਆਂ ਕੀਮਤਾਂ 1700 ਰੁਪਏ ਤੋਂ 17 ਹਜ਼ਾਰ ਰੁਪਏ ਤਕ ਵਧਾ ਦਿਤੀਆਂ ਹਨ। ਕੰਪਨੀ ਨੇ ਪਿਛਲੇ

 ਮਹੀਨੇ ਕਿਹਾ ਕਿਸੀ ਕਿ ਉਹ ਜਨਵਰੀ ਤੋਂ ਅਪਣੇ ਮਾਡਲਾਂ ਦੀਆਂ ਕੀਮਤਾਂ 'ਚ ਵਾਧਾ ਕਰੇਗੀ। ਇਸ ਤੋਂ ਪਹਿਲਾਂ ਟਾਟਾ ਮੋਟਰਜ਼ ਨੇ ਅਪਣੇ ਵਾਹਨਾਂ ਦੀਆਂ ਕੀਮਤਾਂ 1 ਜਨਵਰੀ ਨੂੰ 25 ਹਜ਼ਾਰ ਰੁਪਏ ਤਕ ਵਧਾ ਦਿਤੀਆਂ ਸਨ। ਹੁੰਦਈ ਮੋਟਰ ਇੰਡੀਆ, ਹੌਂਡਾ ਕਾਰਜ਼, ਮਹਿੰਦਰਾ ਐਂਡ ਮਹਿੰਦਰਾ ਵਰਗੀਆਂ ਵੱਖ-ਵੱਖ ਕੰਪਨੀਆਂ ਨੇ ਵੀ ਇਸ ਮਹੀਨੇ ਤੋਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ।    (ਪੀਟੀਆਈ)