ਰਿਲਾਇੰਸ ਇੰਡਸਟਰੀ ਅਸਾਮ 'ਚ ਕਰੇਗੀ 2500 ਕਰੋੜ ਰੁਪਏ ਦਾ ਨਿਵੇਸ਼ : ਮੁਕੇਸ਼ ਅੰਬਾਨੀ

ਖ਼ਬਰਾਂ, ਵਪਾਰ

ਗੁਹਾਟੀ, 3 ਫ਼ਰਵਰੀ: ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਕੰਪਨੀ ਅਸਾਮ ਵਿਚ 2500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਹ ਨਿਵੇਸ਼ ਰਿਟੇਲ, ਪਟਰੌਲੀਅਮ, ਟੈਲੀਕਾਮ, ਟੂਰਜ਼ਿਮ ਅਤੇ ਸਪੋਰਟਸ ਵਰਗੇ ਕਈ ਸੈਕਟਰਾਂ ਵਿਚ ਹੋਵੇਗਾ ਅਤੇ ਅਗਲੇ ਤਿੰਨ ਸਾਲਾਂ ਵਿਚ ਇਥੇ ਘੱਟੋ-ਘੱਟ 80 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਮੁਹਈਆ ਕਰਵਾਇਆ ਜਾਵੇਗਾ।ਅਸਾਮ ਵਿਚ ਸ਼ੁਰੂ ਹੋਏ ਗਲੋਬਲ ਨਿਵੇਸ਼ਕ ਸੰਮਲੇਨ 'ਚ ਮੁਕੇਸ਼ ਅੰਬਾਨੀ ਨੇ ਕਿਹਾ,''ਮੈਂ ਅਸਾਮ ਲਈ ਅਗਲੇ ਤਿੰਨ ਸਾਲਾਂ 'ਚ ਪੰਜ ਵਾਅਦਿਆਂ ਦਾ ਐਲਾਨ ਕਰਦੇ ਹੋਏ ਬਹੁਤ ਖ਼ੁਸ਼ ਹਾਂ। ਰਿਲਾਇੰਸ ਅਸਾਮ ਦੇ ਬਾਜ਼ਾਰ ਵਿਚ ਅਪਣੀ ਮੌਜੂਦਗੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਾਧੂ 2500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਨਿਵੇਸ਼ ਤਹਿਤ ਕੰਪਨੀ ਇਥੇ ਰਿਟੇਲ ਆਊਲੇਟਸ ਦੀ ਗਿਣਤੀ ਨੂੰ ਵਧਾ ਕੇ 40 ਕਰੇਗੀ, ਜੋ ਵਰਤਮਾਨ 'ਚ ਅਜੇ ਦੋ ਹੈ।''