ਸਾਵਧਾਨ : RBI ਦੀ ਫਰਜੀ ਵੈੱਬਸਾਈਟ ਤੋਂ ਹੋ ਰਹੀ ਠਗੀ, ਰਿਜਰਵ ਬੈਂਕ ਨੇ ਜਾਰੀ ਕੀਤੀ ਚਿਤਾਵਨੀ

ਖ਼ਬਰਾਂ, ਵਪਾਰ

ਨਵੀਂ ਦਿੱਲੀ : ਰਿਜਰਵ ਬੈਂਕ ਆਫ ਇੰਡਿਆ ਨੇ ਇੱਕ ਚਿਤਾਵਨੀ ਜਾਰੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਕੁੱਝ ਲੋਕਾਂ ਨੇ ਹੂਬਹੂ ਆਰਬੀਆਈ ਦੀ ਵੈੱਬਸਾਈਟ ਦੀ ਤਰ੍ਹਾਂ ਹੀ ਇੱਕ ਹੋਰ ਵੈੱਬਸਾਈਟ ਬਣਾ ਲਈ ਹੈ। ਰਿਜਰਵ ਬੈਂਕ ਦੇ ਚੀਫ ਜਨਰਲ ਮੈਨੇਜਰ ਜੋਸ ਜੇ ਕੱਟੂਰ ਨੇ ਇਸ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਫਰਜੀ ਵੈੱਬਸਾਈਟ www.indiareserveban.org ਦੇ ਨਾਮ ਨਾਲ ਬਣਾਈ ਗਈ ਹੈ। 

ਇਹ ਵੈੱਬਸਾਈਟ ਇੱਕ ਦਮ ਰਿਜਰਵ ਬੈਂਕ ਦੀ ਅਸਲੀ ਵੈੱਬਸਾਈਟ ਦੇ ਵਰਗੀ ਵਿੱਖਦੀ ਹੈ। ਫਰਜੀ ਵੈੱਬਸਾਈਟ ਦੇ ਹੋਮ ਪੇਜ 'ਤੇ ਬੈਂਕ ਵੈਰੀਫਿਕੇਸ਼ਨ ਵਿਦ ਆਨਲਾਇਨ ਅਕਾਉਂਟ ਹੋਲ‍ਡਰਸ ਨਾਮ ਤੋਂ ਸੈਕਸ਼ਨ ਬਣਾਇਆ ਗਿਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਕਾਲਮ ਬੈਂਕਿਗ ਗਾਹਕਾਂ ਦੀ ਗੁਪਤ ਅਤੇ ਪਰਸਨਲ ਡਿਟੇਲ ਹਾਸਲ ਕਰਨ ਲਈ ਬਣਾਇਆ ਗਿਆ ਹੈ। 

ਰਿਜਰਵ ਬੈਂਕ ਨੇ ਆਪਣਾ ਅਸਲੀ ਯੂਆਰਐੱਲ https://www.rbi.org.in. ਵੀ ਸ਼ੇਅਰ ਕੀਤਾ ਹੈ। ਬੈਂਕ ਵਲੋਂ ਜਾਰੀ ਚਿਤਾਵਨੀ ਵਿੱਚ ਕਿਹਾ ਗਿਆ ਹੈ ਕਿ ਉਹ ਕਈ ਵਾਰ ਸਪੱਸ਼ਟ ਕਰ ਚੁੱਕਿਆ ਹੈ ਕਿ ਉਹ ਗਾਹਕ ਦੇ ਬੈਂਕ ਅਕਾਉਂਟ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਮੰਗਦਾ ਹੈ। ਬੈਂਕ ਨੇ ਆਮ ਲੋਕਾਂ ਨੂੰ ਆਗਾਹ ਕੀਤਾ ਹੈ ਕਿ ਅਜਿਹੀ ਵੈੱਬਸਈਟ ਨੂੰ ਆਨਲਾਇਨ ਕੋਈ ਜਾਣਕਾਰੀ ਦੇਣਾ ਉਨ੍ਹਾਂ ਦੇ ਲਈ ਨੁਕਸਾਨਦੇਹ ਹੋ ਸਕਦਾ ਹੈ। ਉਨ੍ਹਾਂ ਦੀ ਡਿਟੇਲ ਦਾ ਦੁਰਉਪਯੋਗ ਕੀਤਾ ਜਾ ਸਕਦਾ ਹੈ।