ਨਵੀਂ ਦਿੱਲੀ, 23 ਦਸੰਬਰ: ਵਿਸ਼ਵੀ ਪੱਧਰ ਤੋਂ ਮਿਲੇ ਸਾਕਰਾਤਮਕ ਸੰਕੇਤਾਂ ਕਾਰਨ ਅੱਜ ਦਿੱਲੀ ਸਰਾਫ਼ਾ ਬਾਜ਼ਾਰ 'ਚ ਸੋਨਾ 165 ਰੁਪਏ ਚਮਕ ਕੇ 29,850 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਅਤੇ ਇਸੇ ਦੌਰਾਨ ਚਾਂਦੀ 440 ਰੁਪਏ ਦੇ ਉਛਾਲ ਨਾਲ 38,660 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਕੌਮਾਂਤਰੀ ਪੱਧਰ 'ਤੇ ਕਾਰੋਬਾਰ 'ਚ ਮਾਮੂਲੀ ਵਾਧਾ ਦਰਜ ਕੀਤਾ ਗਿਆ। ਸੋਨਾ ਹਾਜ਼ਿਰ 1271.61 ਡਾਲਰ ਪ੍ਰਤੀ ਔਂਸ 'ਤੇ ਰਿਹਾ ਅਤੇ ਅਮਰੀਕਾ ਸੋਨਾ ਵਾਇਦਾ 1275 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਇਸ ਦੌਰਾਨ ਚਾਂਦੀ 16.35 ਡਾਲਰ ਪ੍ਰਤੀ
ਔਂਸ 'ਤੇ ਰਹੀ। ਕੌਮਾਂਤਰੀ ਪੱਧਰ 'ਤੇ ਮਿਲੇ ਸਾਕਰਾਤਮਕ ਸੰਕੇਤਾਂ ਕਾਰਨ ਕੀਮਤਾਂ ਧਾਤਾਂ 'ਚ ਤੇਜੀ ਦੇਖੀ ਜਾ ਰਹੀ ਹੈ, ਜਦੋਂ ਕਿ ਘਰੇਲੂ ਪੱਧਰ 'ਤੇ ਗਾਹਕੀ ਨਹੀਂ ਆ ਰਹੀ ਹੈ। ਸਥਾਨਕ ਬਾਜ਼ਾਰ 'ਚ ਸੋਨਾ 165 ਰੁਪਏ ਚੜ੍ਹ ਕੇ 29,850 ਰੁਪਏ ਪ੍ਰਤੀ ਦਸ ਗ੍ਰਾਮ ਬੋਲਿਆ ਗਿਆ ਅਤੇ ਸੋਨਾ ਬਿਟੁਕ 29,700 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ। ਇਸ ਦੌਰਾਨ ਗਿੰਨੀ 'ਚ ਕੋਈ ਬਦਲਾਅ ਨਹੀਂ ਹੋਇਆ ਅਤੇ ਇਹ 24,500 ਰੁਪਏ ਪ੍ਰਤੀ ਅੱਠ ਗ੍ਰਾਮ ਬੋਲੀ ਗਈ। (ਏਜੰਸੀ)