ਵਾਧੇ ਦੇ ਨਾਲ ਬੰਦ ਹੋਇਆ ਬਾਜ਼ਾਰ, ਨਿਫ਼ਟੀ 9952 'ਤੇ ਬੰਦ

ਖ਼ਬਰਾਂ, ਵਪਾਰ

ਨਵੀਂ ਦਿੱਲੀ, 5 ਸਤੰਬਰ: ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਹਲਕੇ ਵਾਧੇ ਨਾਲ ਹੋਈ ਸੀ। ਸੈਂਸੈਕਸ 95 ਅੰਕ ਯਾਨੀ 0.3 ਫ਼ੀ ਸਦੀ ਦੇ ਵਾਧੇ ਨਾਲ 31800 ਦੇ ਪੱਧਰ ਦੇ ਆਲੇ-ਦੁਆਲੇ ਅਤੇ ਨਿਫ਼ਟੀ 30 ਅੰਕ ਵਾਧੇ ਨਾਲ 9945 ਦੇ ਪੱਧਰ ਦੇ ਕਰੀਬ ਖੁੱਲ੍ਹਿਆ ਸੀ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 107.30 ਅੰਕ ਭਾਵ 0.34 ਫ਼ੀ ਸਦੀ ਵਧ ਕੇ 31,809.55 'ਤੇ ਅਤੇ ਨਿਫ਼ਟੀ 39.35 ਅੰਕ ਭਾਵ 0.40 ਫ਼ੀ ਸਦੀ ਵਧ ਕੇ 9,952.20 ਦੇ ਪੱਧਰ 'ਤੇ ਬੰਦ ਹੋਇਆ ਹੈ।