ਤਿੰਨ ਦੋਸਤਾਂ ਨੇ ਸ਼ੁਰੂ ਕੀਤਾ ਅਜਿਹਾ ਕਾਰੋਬਾਰ ਦੁਨੀਆਂ ਭਰ ’ਚ ਹੋ ਰਹੇ ਨੇ ਚਰਚੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

ਇਸਰੋ ਵਲੋਂ ਭੇਜੇ ਸੈਟੇਲਾਈਟ ਲਈ ਤਿਆਰ ਕੀਤਾ ਤਾਪਮਾਨ ਸਥਿਰ ਰੱਖਣ ਵਾਲਾ ਯੰਤਰ

Three friends started a business that is becoming a buzz all over the world.

ਅਕਸਰ ਅਸੀਂ ਦੇਖਦੇ ਹਾਂ ਕਿ ਨੌਜਵਾਨਾਂ ਦੀ ਸੋਚ ਤੇ ਵਿਚਾਰ ਦੇਸ਼ ਦੀ ਉਨਤੀ ਲਈ ਕੰਮ ਆਉਂਦੇ ਵੀ ਨੇ ਤੇ ਆ ਵੀ ਰਹੇ ਹਨ। ਅੱਜ ਅਸੀਂ ਸਕੂਲ ਦੇ ਤਿੰਨ ਵਿਦਿਅਰਥੀਆਂ ਨਾਲ ਗੱਲ ਕਰਾਂਗੇ, ਜਿਨ੍ਹਾਂ ਦਾ ਆਪਸੀ ਮਿਲਵਰਤਨ ਤਾਂ ਚੰਗਾ ਹੈ ਸੀ, ਉਨ੍ਹਾਂ ਦੀ ਸੋਚ ਤੇ ਵਿਚਾਰ ਵੀ ਆਪਸ ਵਿਚ ਚੰਗੀ ਤਰ੍ਹਾਂ ਮਿਲਦੇ ਹਨ। ਇਨ੍ਹਾਂ ਤਿੰਨਾਂ ਦੋਸਤਾਂ ਨੇ ਮਿਲ ਕੇ ਇਕ ਅਜਿਹਾ ਕਾਰੋਬਾਰ ਚਲਾਇਆ ਜਿਸ ਦੇ ਚਰਚੇ ਦੁਨੀਆਂ ਭਰ ’ਚ ਹੋ ਰਹੇ ਹਨ। 

 

ਸਪੋਕਸਮੈਨ ਟੀਵੀ ਦੀ ਟੀਮ ਇਨ੍ਹਾਂ ਤਿੰਨਾਂ ਦੋਸਤਾਂ ਨਾਲ ਗੱਲਬਾਤ ਕਰਨ ਪਹੁੰਚੀ, ਜਿੱਥੇ ਸਚਿਨ ਨਾਲ ਮੁਲਾਕਾਤ ਨਹੀਂ ਹੋ ਸਕੀ। ਇਸ ਦੌਰਾਨ ਸੌਰਵ ਤੇ ਰਾਘਵ ਨੇ ਗੱਲਬਾਤ ਕਰਦੇ ਹੋਇਆ ਦਸਿਆ ਕਿ ਅਸੀਂ ਯਮੁਨਾਨਗਰ ’ਚ ਸਕੂਲ ਟਾਈਮ ਤੋਂ ਹੀ ਇਕੱਠੇ ਪੜ੍ਹੇ ਹਾਂ ਤੇ ਕਾਲਜ ਟਾਈਮ ਵਿਚ ਆਪਸ ਵਿਚ ਗੱਲ ਕਰਦੇ ਸੀ ਕਿ ਅਸੀਂ ਮਿਲ ਕੇ ਇਕ ਕਾਰੋਬਾਰ ਸ਼ੁਰੂ ਕਰਾਂਗੇ, ਜੋ ਉਸੇ ਤਰ੍ਹਾਂ ਹੀ ਹੋਇਆ। ਹੁਣ ਅਸੀਂ ਤਿੰਨੇੇ ਮਿਲ ਕੇ ਸਪੇਸ ਸੈਕਟਰ ਵਿਚ ਕੰਮ ਕਰ ਰਹੇ ਹਨ।

ਉਨ੍ਹਾਂ ਦਸਿਆ ਕਿ ਅਸੀਂ ਸਪੇਸ ਸੈਕਟਰ ਵਿਚ 10 ਸਾਲਾਂ ਤੋਂ ਇਕੱਠੇ ਕੰਮ ਕਰ ਰਹੇ ਹਾਂ ਤੇ ਚੰਗੇ-ਚੰਗੇ ਮਿਸ਼ਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਨ ਵਾਲੀ ਗੱਲ ਹੈ ਕਿ ਅਸੀਂ 10 ਸਾਲਾਂ ਦੀ ਮਹਿਨਤ ਤੋਂ ਬਾਅਦ ਇਸ ਮਿਸ਼ਨ ਤਕ ਪਹੁੰਚੇ ਹਾਂ। ਉਨ੍ਹਾਂ ਕਿਹਾ ਕਿ ਇਸਰੋ ਦਾ ਕੋਈ ਯਾਨ, ਸੈਟੇਲਾਈਟ ਜਾਂ ਹੋਰ ਮਿਸ਼ਨ ਹੁੰਦਾ ਹੈ ਤਾਂ ਅਸੀਂ ਇਸਰੋ ਨਾਲ ਮਿਲ ਕੇ ਕੰਮ ਕਰਦੇ ਹਾਂ।

ਉਨ੍ਹਾਂ ਕਿਹਾ ਕਿ ਇਸਰੋ ਦਾ ਇਕ ਮਿਸ਼ਨ ‘ਪੋਈਮ’ ਹੋਣ ਵਾਲਾ ਹੈ, ਜਿਸ ਵਿਚ ਕਾਫ਼ੀ ਐਕਸਪੈਰੀਮੈਂਟ ਸਲੈਕਟ ਕੀਤੇ ਜਾਣਗੇ, ਜਿਸ ਵਿਚ ਸਾਡਾ ਇਕ ਪ੍ਰਾਜੈਕਟ ਸਲੈਕਟ ਕੀਤਾ ਗਿਆ ਹੈ, ਜਿਸ ਦਾ ਕੰਮ ਤਾਪਮਾਨ ਨੂੰ ਸਥਿਰ ਰਖਣਾ ਹੋਵੇਗਾ। ਉਨ੍ਹਾਂ ਕਿਹਾ ਕਿ ਜਦ ਵੀ ਕੋਈ ਚੀਜ਼ ਸਪੇਸ ਵਿਚ ਜਾਵੇਗੀ ਜਾਂ ਥੱਲੇ ਆਵੇਗੀ ਤਾਂ ਉਸ ਵਿਚ ਬਹੁਤ ਜ਼ਰੂਰੀ ਹੁੰਦਾ ਹੈ ਉਸ ਦਾ ਤਾਪਮਾਨ ਸਥਿਰ ਰਹੇ। ਉਨ੍ਹਾਂ ਕਿਹਾ ਕਿ ਜੋ ਅਸੀਂ ਪ੍ਰਾਜੈਕਟ ਤਿਆਰ ਕੀਤਾ ਹੈ ਉਸ ਵਿਚ ਇਕ ਸੈਂਸਰ ਲਗਿਆ ਹੋਇਆ ਹੈ, ਜੋ ਸਾਨੂੰ ਉਪਰ ਤੇ ਥੱਲੇ ਦੇ ਤਾਪਮਾਨ ਬਾਰੇ ਦੱਸੇਗਾ।

ਉਨ੍ਹਾਂ ਕਿਹਾ ਕਿ ਇਸਰੋ ਵਲੋਂ ਜੋ ਸੈਟੇਲਾਈਟ ਸਪੇਸ ਵਿਚ ਭੇਜਿਆ ਗਿਆ ਹੈ ੳਸ ਵਿਚ ਸਾਡਾ ਬਣਾਇਆ ਯੰਤਰ ਲੱਗਾ ਹੋਇਆ ਹੈ।  ਉਨ੍ਹਾਂ ਦਸਿਆ ਕਿ ਇਸ ਪ੍ਰਾਜੈਕਟ ਨੂੰ ਤਿਆਰ ਕਰਨ, ਟੈਸਟਿੰਗ ਕਰਨ ਲਈ ਸਾਨੂੰ ਤਿੰਨ ਤੋਂ ਚਾਰ ਮਹੀਨੇ ਲੱਗੇ ਹਨ।  ਉਨ੍ਹਾਂ ਕਿਹਾ ਕਿ ਅਸੀਂ ਬੱਚਿਆਂ ਤੇ ਬਜ਼ੁਰਗਾਂ ਲਈ ਵੀ ਇਕ ਪ੍ਰਾਜੈਕਟ ਤਿਆਰ ਕੀਤਾ ਹੈ ਜਿਸ ਨਾਲ ਉਹ ਆਸਮਾਨ ਵਿਚ ਤਾਰੇ, ਟੁੱਟਦੇ ਹੋਏ ਤਾਰੇ ਜਾਂ ਕੋਈ ਹੋਰ ਚੀਜ਼ ਦੇਖ ਸਕਦੇ ਹਨ।

ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਲਈ ਅਸੀਂ ਸਕੂਲਾਂ ਵਿਚ ਜਾ ਕੇ ਬੱਚਿਆਂ ਇਸ ਪ੍ਰਾਜੈਕਟ ਨੂੰ ਤਿਆਰ ਕਰਨਾ, ਇਸ ਵਿਚ ਕੀ ਪਾਰਟਸ ਲੱਗੇ ਹਨ ਉਨ੍ਹਾਂ ਕੀ ਕੰਮ ਹੈ ਆਦਿ ਬਾਰੇ ਦੱਸਾਂਗੇ ਤਾਂ ਜੋ ਬੱਚੇ ਵੀ ਫ਼ੋਨਾਂ, ਫ਼ੋਨ ਗੇਮਜ਼ ਆਦਿ ਨੂੰ ਛੱਡ ਕੇ ਇਨ੍ਹਾਂ ਪ੍ਰਾਜੈਕਟਾਂ ਵਲ ਧਿਆਨ ਦੇਣ ਤਾਂ ਜੋ ਆਪਣਾ ਆਉਣ ਵਾਲੇ ਭਵਿੱਖ ਚੰਗਾ ਬਣਾ ਸਕਣ।