'DLF Iron Lady Awards-Season 6' : ਰੋਜ਼ਾਨਾ ਸਪੋਕਸਮੈਨ ਦੇ ਸਹਿਯੋਗ ਨਾਲ ਕਰਵਾਇਆ 'DLF ਆਇਰਨ ਲੇਡੀ ਐਵਾਰਡ-ਸੀਜ਼ਨ 6’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

'DLF Iron Lady Awards-Season 6' : ਸਪੋਕਸਮੈਨ ਦੇ ਸੰਪਾਦਕ ਮੈਡਮ ਨਿਮਰਤ ਕੌਰ ਨੇ ਨਾਰੀ ਸ਼ਕਤੀ ਨੂੰ ਕੀਤਾ ਸਲਾਮ ਤੇ ਕਹੀਆਂ ਇਹ ਗੱਲਾਂ

'DLF Iron Lady Awards-Season 6' organized in association with Rozanne Spokesman

ਚੰਡੀਗੜ੍ਹ: ਨਾਰੀ ਸ਼ਕਤੀ ਨੂੰ ਸਲਾਮ ਕਰਦੇ ਹੋਏ ਡੀਐਲਐਫ਼ ਸਿਟੀ ਸੈਂਟਰ ਨੇ ਡੀਐਲਐਫ਼ ਸਿਟੀ ਸੈਂਟਰ, ਆਈਟੀ ਪਾਰਕ, ਚੰਡੀਗੜ੍ਹ ਵਿਖੇ ਔਰਤਾਂ ਦੀਆਂ ਉਨ੍ਹਾਂ ਦੇ ਅਪਣੇ-ਅਪਣੇ ਖੇਤਰਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਦਾ ਸਨਮਾਨ ਕਰਨ ਲਈ ਇਕ ਪੁਰਸਕਾਰ ਸਮਾਰੋਹ, ‘ਆਇਰਨ ਲੇਡੀ ਐਵਾਰਡਜ਼-ਸੀਜ਼ਨ 6’ ਦਾ ਆਯੋਜਨ ਕੀਤਾ। ਜਿਸ ਵਿਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਚੰਡੀਗੜ੍ਹ ਦੇ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

 

ਇਸ ਮੌਕੇ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਡਾਇਰੈਕਟਰ ਬੀਬੀ ਜਗਜੀਤ ਕੌਰ ਅਤੇ ਸੰਪਾਦਕ ਮੈਡਮ ਨਿਮਰਤ ਕੌਰ ਨੇ ਮਹਿਲਾਵਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ। ਇਸ ਮੌਕੇ ਰੋਜ਼ਾਨਾ ਸਪੋਕਸਮੈਨ ਦੀ ਸੰਪਾਦਕ ਮੈਡਮ ਨਿਮਰਤ ਕੌਰ ਨੇ ਬੋਲਦਿਆਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਉਨ੍ਹਾਂ ਦੀ ਪਤਨੀ ਦਾ ਧੰਨਵਾਦ ਕੀਤਾ ਕਿਉਂਕਿ ਉਸ ਦਿਨ ਰਾਜਪਾਲ ਦੀ ਪਤਨੀ ਦਾ ਜਨਮ ਦਿਨ ਸੀ। ਉਨ੍ਹਾਂ ਕਿਹਾ ਕਿ  ਉਨ੍ਹਾਂ ਆਪਣੇ ਪ੍ਰਵਾਰਕ ਸਮਾਗਮ ਵਿਚੋਂ ਸਾਡੇ ਲਈ ਸਮਾਂ ਕੱਢ ਕੇ ਸਾਨੂੰ ਆਭਾਰੀ ਬਣਾਇਆ ਹੈ। 

 

 

ਇਸ ਮੌਕੇ ਮਹਿਲਾਵਾਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਅੱਜ ਇਥੇ ਆਈਆਂ ਮਹਿਲਾਵਾਂ ਨੂੰ ਕੇਵਲ ਸਨਮਾਨਤ ਨਹੀਂ ਕਰ ਰਹੇ ਸਗੋਂ ਸਮਾਜ ਨੂੰ ਇਕ ਸੁਨੇਹਾ ਦੇ ਰਹੇ ਹਾਂ ਕਿ ਔਰਤ ਜਦੋਂ ਫ਼ੈਸਲੇ ਲੈਣ ਵਾਲੀ ਕੁਰਸੀ 'ਤੇ ਬੈਠਦੀ ਹੈ ਤਾਂ ਉਸ ਦੇ ਨਾਲ-ਨਾਲ ਉਹ ਹੁਨਰ ਨੂੰ ਵੀ ਪ੍ਰਗਟ ਕਰਦੀ ਹੈ।  ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਮਾਤਾ ਜਗਜੀਤ ਕੌਰ ਜਦੋਂ ਤੋਂ ਫ਼ੈਸਲੇ ਲੈਣ ਵਾਲੀ ਕੁਰਸੀ 'ਤੇ ਬੈਠੇ ਹਨ ਉਦੋਂ ਤੋਂ ਵੱਡੇ-ਵੱਡੇ ਧੁਰੰਦਰ ਵੀ ਉਨ੍ਹਾਂ ਸਾਹਮਣੇ ਝੁਕਦੇ ਹਨ। 

 

 ਉਨ੍ਹਾਂ ਕਿਹਾ ਕਿ ਅੱਜ ਦੇਸ਼ ਕੋਲ ਨਾਰੀ ਸ਼ਕਤੀ ਹੈ ਕਿਉਂਕਿ ਦੇਸ਼ ਵਿਚ ਔਰਤਾਂ ਦੀ ਆਬਾਦੀ 50% ਹੈ। ਇਹ ਕਿਹਾ ਜਾ ਰਿਹਾ ਹੈ ਕਿ ਚੀਨ ਤੇ ਭਾਰਤ ਵਿਚੋਂ  ਔਰਤ ਸ਼ਸ਼ਕਤੀਕਰਨ ਸਬੰਧੀ ਕੌਣ ਅੱਗੇ ਆਵੇਗਾ ਤਾਂ ਸਾਡਾ ਜਵਾਬ ਇਹੀ ਹੈ ਕਿ ਭਾਰਤ ਦੀਆਂ ਔਰਤਾਂ ਵਿਚ ਹੁਨਰ ਤੇ ਕੁਸ਼ਲਤਾ ਦੀ ਘਾਟ ਨਹੀਂ ਹੈ।  ਜੇਕਰ ਉਨਾਂ ਨੂੰ ਮੌਕਾ ਦਿੱਤਾ ਜਾਵੇ ਤਾਂ ਉਹ ਮਰਦ ਦੇ ਬਰਾਬਰ ਹੀ ਨਹੀਂ ਬਲਕਿ ਉਸ ਤੋਂ ਵਧੀਆਂ ਕੰਮ ਕਰ ਸਕਦੀਆਂ ਹਨ।