FIDE Rating Chess tournament: ਚੰਡੀਗੜ੍ਹ ਦੀ 6 ਸਾਲਾ ਜਿਆਨਾ ਨੇ ਰਚਿਆ ਇਤਿਹਾਸ , FIDE ਰੇਟਿੰਗ 'ਚ ਪਹਿਲਾ ਸਥਾਨ

ਏਜੰਸੀ

ਖ਼ਬਰਾਂ, ਚੰਡੀਗੜ੍ਹ

3 ਸਾਲ ਦੀ ਉਮਰ ਤੋਂ ਖੇਡ ਰਹੀ ਹੈ ਸ਼ਤਰੰਜ

,6 Year Old Ziana

FIDE Rating Chess tournament: ਚੰਡੀਗੜ੍ਹ ਦੀ ਇੱਕ ਵਿਦਿਆਰਥਣ ਨੇ ਇੰਟਰਨੈਸ਼ਨਲ FIDE (ਵਿਸ਼ਵ ਸ਼ਤਰੰਜ ਫੈਡਰੇਸ਼ਨ) ਰੇਟਿੰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਜਿਸ ਉਮਰ ਵਿੱਚ ਕੁੜੀਆਂ ਗੁੱਡੀਆਂ ਨਾਲ ਖੇਡਣ ਦਾ ਸ਼ੌਕ ਰੱਖਦੀਆਂ ਹਨ, ਉਸ ਉਮਰ 'ਚ ਜਿਆਨਾ ਗਰਗ ਨੇ ਇਤਿਹਾਸ ਰਚ ਦਿੱਤਾ ਹੈ। ਸਟ੍ਰਾਬੇਰੀ ਫੀਲਡ ਹਾਈ ਸਕੂਲ ਵਿੱਚ ਪੜ੍ਹਨ ਵਾਲੀ 5 ਸਾਲ ਅਤੇ 11 ਮਹੀਨੇ ਦੀ ਵਿਦਿਆਰਥਣ ਨੇ ਸਕੂਲ ਦੇ ਨਾਲ-ਨਾਲ ਚੰਡੀਗੜ੍ਹ ਦਾ ਨਾਂ ਰੌਸ਼ਨ ਕੀਤਾ ਹੈ।

ਵੱਡੇ ਭਰਾ ਨੇ ਵੀ ਜਿੱਤੇ 2 ਮੈਡਲ 

ਚੰਡੀਗੜ੍ਹ ਚੈੱਸ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਤੇ ਵਿਸ਼ਵ ਸ਼ਤਰੰਜ ਫੈਡਰੇਸ਼ਨ ਦੇ ਪ੍ਰਮਾਣਿਤ ਕੋਚ ਨਵੀਨ ਬਾਸਲ ਨੇ ਦੱਸਿਆ ਕਿ ਜਿਆਨਾ ਦਾ ਪਰਿਵਾਰ ਸੈਕਟਰ-23 ਵਿੱਚ ਰਹਿੰਦਾ ਹੈ। ਉਸ ਦਾ ਵੱਡਾ ਭਰਾ ਅਯਾਨ ਗਰਗ ਰਾਸ਼ਟਰੀ ਮੁਕਾਬਲੇ ਵਿੱਚ ਦੋ ਤਗਮੇ ਜਿੱਤ ਚੁੱਕਾ ਹੈ। ਜਿਆਨਾ ਨੇ ਤਿੰਨ ਸਾਲ ਦੀ ਉਮਰ ਵਿੱਚ ਆਪਣੇ ਭਰਾ ਨਾਲ ਚੇਸ ਦੀ ਕਲਾਸ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਸੀ।

ਗਿਆਨਾ ਗਰਗ ਨੇ ਪਹਿਲੀ ਰੇਟਿੰਗ ਜੋ 1 ਮਈ 2024 ਨੂੰ FIDE ਵੈੱਬਸਾਈਟ 'ਤੇ ਦਿਖਾਈ ਦਿੱਤੀ, ਉਹ 1558 ਹੈ। ਉਹ ਦੁਨੀਆ ਦੀ ਇਕਲੌਤੀ ਵਿਦਿਆਰਥਣ ਖਿਡਾਰਨ ਹੈ ,ਜਿਸ ਨੂੰ 5 ਸਾਲ ਅਤੇ 11 ਮਹੀਨੇ ਦੀ ਉਮਰ ਵਿੱਚ ਰੇਟਿੰਗ ਮਿਲੀ ਸੀ। ਜਿਆਨਾ ਨੇ ਆਪਣੇ ਵੱਡੇ ਭਰਾ ਵਾਂਗ ਸ਼ਤਰੰਜ ਖਿਡਾਰੀ ਬਣਨ ਦਾ ਫੈਸਲਾ ਕੀਤਾ।